ਅੰਮ੍ਰਿਤਸਰ: ਸ਼ੁਕਰਵਾਰ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਘਰ ਬਾਹਰ ਮਾਹੌਲ ਪੂਰੀ (Shiv sena leader murder in amritsar) ਤਰ੍ਹਾਂ ਗਮਗੀਣ ਹੈ। ਉਨ੍ਹਾਂ ਦੇ ਸਮਰਥਕ ਜਿੱਥੇ ਡੂੰਘੇ ਦੁੱਖ 'ਚ ਡੁੱਬੇ ਹੋਏ ਹਨ, ਉੱਥੇ ਹੀ ਸਮਰਥਕਾਂ 'ਚ ਗੁੱਸੇ ਦੀ ਲਹਿਰ ਵੀ ਦੌੜ ਗਈ ਹੈ। ਉੱਥੇ ਹੀ, ਸ਼ਨੀਵਾਰ ਨੂੰ ਪਰਿਵਾਰ ਅਤੇ ਪ੍ਰਸ਼ਾਸਨ ਵਿਚਾਲੇ ਮੰਗਾਂ ਨੂੰ ਲੈ ਕੇ ਬਣੀ ਸਹਿਮਤੀ ਤੋਂ ਬਾਅਦ ਸੁਧੀਰ ਸੂਰੀ ਦਾ ਅੰਤਿਮ ਸਸਕਾਰ ਕਰਨ ਦੀ ਸਹਿਮਤੀ ਜਤਾਈ ਗਈ ਸੀ।
ਐਤਵਾਰ ਨੂੰ ਮੁੜ ਸਸਕਾਰ ਕਰਨ ਤੋ ਕੀਤਾ ਸੀ ਇਨਕਾਰ:ਇਸ ਤੋਂ ਪਹਿਲਾਂ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦਾ ਅੱਜ ਅੰਤਿਮ ਸਸਕਾਰ ਕੀਤਾ ਜਾਣਾ ਸੀ, ਪਰ ਇਕ ਵਾਰ ਫਿਰ ਪਰਿਵਾਰ ਨੇ ਅੰਤਿਮ ਸਸਕਾਰ ਕਰਨ ਤੋਂ ਮਨਾ ਕਰ ਦਿੱਤਾ ਹੈ। ਉਨ੍ਹਾਂ ਨੇ ਨਜ਼ਰਬੰਦ ਕੀਤੇ ਸ਼ਿਵ ਸੈਨਾ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਰੱਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਰਿਹਾਈ ਨਹੀਂ ਹੁੰਦੀ, ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਅੰਮ੍ਰਿਤਸਰ 'ਚ ਹਿੰਦੂ ਨੇਤਾ ਸੁਧੀਰ ਸੂਰੀ ਦੀ ਮ੍ਰਿਤਕ ਦੇਹ (Sudhir Suri murder in punjab) ਦਾ ਪੋਸਟਮਾਰਟਮ ਕਰਨ ਤੋਂ ਬਾਅਦ ਸ਼ਾਮ 5.45 ਵਜੇ ਦੇ ਕਰੀਬ ਡੀਸੀ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਅਤੇ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਪਰਿਵਾਰ ਅਤੇ ਹਿੰਦੂ ਸੰਗਠਨਾਂ ਨਾਲ ਪਹੁੰਚ ਗਏ। ਕਰੀਬ ਅੱਧਾ ਘੰਟਾ ਦੋਵਾਂ ਧਿਰਾਂ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਪਰਿਵਾਰ ਅਤੇ ਹਿੰਦੂ ਸੰਗਠਨਾਂ ਨੇ ਐਤਵਾਰ ਨੂੰ ਸਵੇਰੇ 12 ਵਜੇ ਦੁਰਗਿਆਣਾ ਮੰਦਰ 'ਚ ਸੁਧੀਰ ਸੂਰੀ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਨ ਦਾ ਫੈਸਲਾ ਕੀਤਾ।
ਪਰਿਵਾਰ ਦੀਆਂ ਇਨ੍ਹਾਂ ਮੰਗਾਂ 'ਤੇ ਬਣੀ ਪ੍ਰਸ਼ਾਸਨ ਨਾਲ ਸਹਿਮਤੀ :ਉੱਥੇ ਹੀ ਦੂਜੇ ਪਾਸੇ ਡੀਸੀ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਅਤੇ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਨੇ ਪਰਿਵਾਰ ਅਤੇ ਹਿੰਦੂ ਸੰਗਠਨਾਂ ਦੇ ਅਧਿਕਾਰੀਆਂ ਨਾਲ ਕਰੀਬ ਅੱਧਾ ਘੰਟਾ ਗੱਲਬਾਤ ਕੀਤੀ। ਜਿਸ ਤੋਂ ਬਾਅਦ ਡੀਸੀ ਹਰਪ੍ਰੀਤ ਸੂਦਰ ਅਤੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਤਿੰਨੋਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਮੰਗ ਕੀਤੀ ਗਈ ਹੈ ਕਿ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ, ਪਰਿਵਾਰ ਦੀ ਸੁਰੱਖਿਆ ਪੁਲਿਸ ਵੱਲੋਂ ਯਕੀਨੀ ਬਣਾਈ ਜਾਵੇ, FIR ਵਿੱਚ ਅੰਮ੍ਰਿਤਪਾਲ ਦਾ ਨਾਂਅ ਜੋੜਿਆ ਜਾਵੇ ਅਤੇ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ।
ਪੋਸਟ ਮਾਰਟਮ 'ਚ ਸੂਰੀ ਪੇਟ 'ਚੋਂ ਨਿਕਲੀਆਂ 3 ਗੋਲੀਆਂ: ਹਿੰਦੂ ਨੇਤਾ ਸੁਧੀਰ ਸੂਰੀ ਦੀ ਲਾਸ਼ ਦਾ ਪੋਸਟਮਾਰਟਮ (Sudhir suri news) ਕਰਵਾਇਆ ਗਿਆ। ਸੂਰੀ ਨੂੰ ਕੁੱਲ 4 ਗੋਲੀਆਂ ਲੱਗੀਆਂ। ਜਿਸ ਵਿਚ 3 ਗੋਲੀਆਂ ਉਸ ਦੇ ਸਰੀਰ ਵਿਚ ਲੱਗੀਆਂ ਸਨ। ਚੌਥਾ ਮੋਢੇ ਤੋਂ ਪਾਰ ਹੋ ਗਿਆ। ਅੰਦਰੂਨੀ ਅੰਗ ਡੈਮੇਜ਼ ਹੋਣ ਕਾਰਨ ਸੁਧੀਰ ਸੂਰੀ ਦੀ ਮੌਤ ਹੋ ਗਈ। ਸੂਰੀ ਨੂੰ 4 ਗੋਲੀਆਂ ਲੱਗੀਆਂ, ਜਿਸ ਚੋ 2 ਛਾਤੀ ਕੋਲ, 1 ਮੋਢੇ ਅਤੇ 1 ਢਿੱਡ ਵਿੱਚ ਲੱਗੀ ਸੀ।
NIA ਕਰੇਗੀ ਮਾਮਲੇ ਦੀ ਜਾਂਚ:ਇਸ ਕਤਲਕਾਂਡ ਦੀ ਜਾਂਚ ਐਨਆਈਏ ਟੀਮ ਵੱਲੋਂ ਕੀਤੇ ਜਾਣ ਦੀ ਖਬਰ ਵੀ ਸਾਹਮਣੇ ਆਈ। ਉੱਥੇ ਹੀ, ਦੂਜੇ ਪਾਸੇ, ਸ਼ਨੀਵਾਰ ਨੂੰ ਸੁਧੀਰ ਸੂਰੀ ਦੀ ਮੌਤ ਤੋਂ ਬਾਅਦ ਫਾਰੈਂਸਿਕ ਟੀਮ ਮਜੀਠਾ ਰੋਡ ਗੋਪਾਲ ਮੰਦਰ ਦੇ ਬਾਹਰ ਪੁੱਜੀ ਹੈ। ਫੋਰੈਂਸਿਕ ਟੀਮ ਵੱਲੋਂ ਉਸ ਜਗ੍ਹਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ, ਜਿੱਥੇ ਗੋਲੀਆਂ ਚਲਾਈਆਂ ਗਈਆਂ ਸਨ। ਫੋਰੈਂਸਿਕ ਟੀਮ ਵੱਲੋਂ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ।
ਮੁਲਜ਼ਮ ਸੰਦੀਪ ਸੰਨੀ 7 ਦਿਨਾਂ ਪੁਲਿਸ ਰਿਮਾਂਡ 'ਤੇ:ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਮਾਮਲੇ ਵਿੱਚ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਸੰਦੀਪ ਸੰਨੀ ਨੂੰ ਪੁਲਿਸ ਵੱਲੋਂ ਸ਼ੁਕਰਵਾਰ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਸ਼ਨੀਵਾਰ ਨੂੰ ਸੰਨੀ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਸੰਦੀਪ ਸੰਨੀ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਪੁਲਿਸ ਵੱਲੋਂ ਸੰਦੀਪ ਸੰਨੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਕਤਲ ਦੇ ਕਾਰਨਾਂ ਅਤੇ ਮੁੱਖ ਸਾਜਿਸ਼ਕਰਤਾ ਦਾ ਖੁਲਾਸਾ ਹੋ ਸਕੇ।