ਅੰਮ੍ਰਿਤਸਰ:ਸ਼ਿਵ ਸੈਨਾ ਬਾਲਾ ਸਾਬ ਠਾਕਰੇ (Shiv Sena Bala Saab Thackeray) ਵੱਲੋਂ ਹਲਕਾ ਖਡੂਰ ਸਾਹਿਬ (Halqa Khadoor Sahib) ਦੇ ਇੰਚਾਰਜ ਸੰਤੋਖ ਸਿੰਘ ਸੁੱਖ ਦੀ ਅਗਵਾਈ ਹੇਠ ਬੀਤੇ ਦਿਨ ਹੋਈ ਇੱਕ ਹੰਗਾਮੀ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਦੀ ਸਕਿਓਰਟੀ ਵਾਪਿਸ ਲੈਣ ਤੋਂ ਖਫਾ ਹੋਏ ਸ਼ਿਵ ਸੈਨਿਕਾਂ ਵੱਲੋਂ ਪੁਲਿਸ ਨੂੰ ਅਲਟੀਮੇਟਮ ਦਿੱਤਾ ਗਿਆ ਸੀ, ਪਰ ਬਾਵਜੂਦ ਉਸਦੇ ਪੁਲਿਸ ਵੱਲੋਂ ਸਕਿਓਰਟੀ ਵਾਪਿਸ ਨਾ ਦੇਣ ਤੇ ਭੜਕੇ ਸ਼ਿਵ ਸੈਨਿਕਾਂ ਨੇ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਨੂੰ ਘੇਰ ਲਿਆ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।
ਇਹ ਵੀ ਪੜੋ:ਖੇਤੀ ਕਾਨੂੰਨ ਰੱਦ ਦੇ ਐਲਾਨ ਤੋਂ ਬਾਅਦ ਭਾਜਪਾ ਵੱਲੋਂ ਚੋਣਾਵੀ ਪ੍ਰੋਗਰਾਮ ਸ਼ੁਰੂ
ਪੰਜਾਬ ਯੂਥ ਪ੍ਰਧਾਨ (Punjab Youth President) ਸੰਜੀਵ ਭਾਸਕਰ ਨੇ ਬੀਤੇ ਦਿਨੀਂ ਸੰਤੋਖ ਸਿੰਘ ਸੁੱਖ ਦੀ ਸਕਿਓਰਟੀ ਵਾਪਿਸ ਲੈਣ ਨੂੰ ਸਾਜਿਸ਼ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਖਾਲਿਸਤਾਨ ਲਗਾਤਾਰ ਪੈਰ ਪਸਾਰ ਰਿਹਾ ਹੈ ਅਤੇ ਪੰਜਾਬ ਸਰਕਾਰ ਦਾ ਧਿਆਨ ਆਪਣੀ ਸਿਆਸੀ ਲੜਾਈ ਤਰਫ ਲੱਗਾ ਹੋਇਆ ਹੈ।