ਅੰਮ੍ਰਿਤਸਰ:ਰਾਜੇਸ਼ ਸਿੰਘ ਰਾਜੂ ਵੱਲੋਂ ਇੱਕ ਪਾਰਟੀ ਦਾ ਆਗਾਜ਼ ਕੀਤਾ ਗਿਆ ਜਿਸ ਦਾ ਨਾਂ ਸ਼੍ਰੋਮਣੀ ਸਰਬੱਤ ਅਕਾਲੀ ਜਥੇਬੰਦੀ ਕਿਸਾਨ ਜਵਾਨ ਮਜ਼ਦੂਰ ਪਾਰਟੀ ਰੱਖਿਆ ਗਿਆ ਹੈ। ਰਾਜੇਸ਼ ਸਿੰਘ ਰਾਜੂ ਨੇ ਦੱਸਿਆ ਕਿ ਇਹ ਪਾਰਟੀ ਸਿਰਫ ਕਿਸਾਨਾਂ ਦੀ ਪਾਰਟੀ ਹੋਵੇਗੀ ਅਤੇ ਇਸ ਪਾਰਟੀ ਦੇ ਪ੍ਰਧਾਨ ਤੋਂ ਲੈ ਕੇ ਹਰ ਅਹੁਦੇਦਾਰ ਕਿਸਾਨ ਮਜ਼ਦੂਰ ਆਗੂ ਹੀ ਹੋਣਗੇ ਅਤੇ ਇਹ ਪੰਜਾਬ ਦੀ ਆਪਣੀ ਪਾਰਟੀ ਹੋਵੇਗੀ ਅਤੇ ਇਸ ਪਾਰਟੀ ਚੋਂ ਕਿਸੇ ਨੂੰ ਵੀ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ ਤਾਂ ਉਹ ਵੀ ਕਿਸਾਨ ਜਾਂ ਮਜ਼ਦੂਰ ਹੀ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਲਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਤਮਸਤਕ ਹੋ ਕੇ ਉਹ ਪਾਰਟੀ ਦੇ ਝੰਡੇ ਅਤੇ ਏਜੰਡੇ ਦੀ ਸ਼ੁਰੂਆਤ ਕਰਨਗੇ।
ਸ਼੍ਰੋਮਣੀ ਸਰਬਤ ਅਕਾਲੀ ਜਥੇਬੰਦੀ ਕਿਸਾਨ ਜਵਾਨ ਮਜ਼ਦੂਰ ਪਾਰਟੀ ਦਾ ਹੋਇਆ ਆਗਾਜ਼
ਇਹ ਪਾਰਟੀ ਸਿਰਫ ਕਿਸਾਨਾਂ ਦੀ ਪਾਰਟੀ ਹੋਵੇਗੀ ਅਤੇ ਇਸ ਪਾਰਟੀ ਦੇ ਪ੍ਰਧਾਨ ਤੋਂ ਲੈ ਕੇ ਹਰ ਅਹੁਦੇਦਾਰ ਕਿਸਾਨ ਮਜ਼ਦੂਰ ਆਗੂ ਹੀ ਹੋਣਗੇ ਅਤੇ ਇਹ ਪੰਜਾਬ ਦੀ ਆਪਣੀ ਪਾਰਟੀ ਹੋਵੇਗੀ
ਸ਼੍ਰੋਮਣੀ ਸਰਬਤ ਅਕਾਲੀ ਜਥੇਬੰਦੀ ਕਿਸਾਨ ਜਵਾਨ ਮਜਦੂਰ ਪਾਰਟੀ ਦਾ ਹੋਇਆ ਆਗਾਜ਼
ਕੌਣ ਸਨ ਰਾਜੇਸ਼ ਸਿੰਘ ਰਾਜੂ
ਦੱਸ ਦਈਏ ਕਿ ਪਾਰਟੀ ਦਾ ਆਗਾਜ਼ ਕਰਨ ਵਾਲੇ ਰਾਜੇਸ਼ ਸਿੰਘ ਰਾਜੂ ਤੀਰ ਵਾਲੇ ਛੋਟੇ ਸਿੰਘ ਸਾਹਿਬ ਦੇ ਪਿਤਾ ਹਨ ਜਿਨ੍ਹਾਂ ਦੀ ਲੋਕਡਾਉਣ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਜਾਣ ਲੱਗਿਆ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਦੀ ਪਾਰਟੀ ਸ਼੍ਰੋਮਣੀ ਸਰਬੱਤ ਅਕਾਲੀ ਜਥੇਬੰਦੀ ਕਿਸਾਨ ਜਵਾਨ ਮਜ਼ਦੂਰ ਪਾਰਟੀ ਨੂੰ ਲੋਕ ਕਿੰਨਾ ਕੁ ਹੁੰਗਾਰਾ ਦਿੰਦੇ ਹਨ।