ਅੰਮ੍ਰਿਤਸਰ: ਬੀਤੇ ਸਮੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੇਸ਼ੱਕ ਸਿੱਖਾਂ ਦੀ ਹਮਾਇਤ ਕਰਦੇ ਹੋਏ ਨਜ਼ਰ ਆਏ ਸਨ ਪਰ ਹੁਣ ਬ੍ਰਿਟਿਸ਼ ਕੋਲੰਬੀਆ ਵਿੱਚ ਬਣ ਰਹੇ ਇੱਕ ਮਿਊਜ਼ੀਅਮ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਿਊਜ਼ੀਅਮ 'ਚ ਸਿੱਖਾਂ ਨੂੰ ਵੱਖਵਾਦੀ ਦੱਸਿਆ ਜਾ ਰਿਹਾ ਹੈ । ਜਿਸ ਨੂੰ ਲੈ ਕੇ ਅੱਜ ਸ਼੍ਰੋਮਣੀ ਕਮੇਟੀ (Shiromani Committee) ਵੱਲੋਂ ਬ੍ਰਿਟਿਸ਼ ਕਲੰਬੀਆ ਦੇ ਟੂਰਿਜ਼ਮ ਮੰਤਰੀ ਨੂੰ ਇੱਕ ਪੱਤਰ ਲਿਖਿਆ ਗਿਆ ਹੈ । ਜਿਸ ਵਿੱਚ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਸਿੱਖਾਂ ਦੇ ਉੱਤੇ ਜੋ ਟਿੱਪਣੀ ਕੀਤੀ ਜਾ ਰਹੀ ਹੈ ਉਹ ਬਿਲਕੁਲ ਠੀਕ ਨਹੀਂ ਹੈ।
ਸਿੱਖਾਂ ਦੀ ਛਵੀ ਖ਼ਰਾਬ ਕਰਨ ਦੀ ਕੋਸ਼ਿਸ਼:ਇੱਕ ਪਾਸੇ ਕੈਨੇਡਾ 'ਚ ਸਿੱਖਾਂ ਨੂੰ ਵੱਖਵਾਦੀ ਦੱਸਿਆ ਜਾ ਰਿਹਾ ਹੈ ਤਾਂ ਉਥੇ ਹੀ ਸਿੱਖਾਂ ਨੂੰ ਸਾਊਥ ਅਫਰੀਕਨ ਵੀ ਦੱਸਿਆ ਜਾ ਰਿਹਾ ਹੈ ਜੋ ਕਿ ਨਿੰਦਣਯੋਗ ਹੈ। ਜਿਸ ਨੂੰ ਲੈ ਕੇ ਇਹ ਪੱਤਰ ਬ੍ਰਿਟਿਸ਼ ਕਲੰਬੀਆ ਦੇ ਟੂਰਿਜ਼ਮ ਮੰਤਰੀ ਤੱਕ ਲੈਟਰ ਪਹੁੰਚਾ ਦਿੱਤਾ ਗਿਆ ਹੈ। ਬੇਸ਼ੱਕ ਕੈਨੇਡਾ ਦੇ ਵਿੱਚ ਪੰਜਾਬੀ ਆਪਣਾ ਪੂਰਾ ਰੁਤਬਾ ਕਾਇਮ ਕਰ ਚੁੱਕੇ ਹਨ ਪਰ ਅੱਜ ਵੀ ਉਹਨਾਂ ਨੂੰ ਵੱਖਵਾਦੀ ਦੱਸਿਆ ਜਾ ਰਿਹਾ ਹੈ। ਇਸ ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਅਤੇ ਖਾਸ ਤੌਰ 'ਤੇ ਵਿਦੇਸ਼ਾਂ ਵਿੱਚ ਸਿੱਖਾਂ ਨੇ ਹਮੇਸ਼ਾ ਹੀ ਲੋਕਾਂ ਦੇ ਮਾੜੇ ਸਮੇਂ ਵਿੱਚ ਉਹਨਾਂ ਦਾ ਸਾਥ ਦਿੱਤਾ ਹੈ ਪਰ ਬ੍ਰਿਟਿਸ਼ ਕੋਲੰਬੀਆ ਵਿੱਚ ਬਣ ਰਹੇ ਇੱਕ ਮਿਊਜ਼ੀਅਮ ਦੇ ਵਿੱਚ ਸਿੱਖਾਂ ਨੂੰ ਸਾਊਥ ਅਫਰੀਕਨ ਦੱਸਿਆ ਜਾ ਰਿਹਾ ਹੈ। (Shiromani Committee )
- Manpreet Badal got interim bail: ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਮਿਲੀ ਅਗਾਊਂ ਜ਼ਮਾਨਤ, ਗ੍ਰਿਫ਼ਤਾਰੀ ਦੇ ਡਰ ਤੋਂ ਚੱਲ ਰਹੇ ਨੇ ਫਰਾਰ
- CM Met Family of Agniveer Amritpal Singh: ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਮਾਨ, 1 ਕਰੋੜ ਦੀ ਸਹਾਇਤਾ ਰਾਸ਼ੀ ਦਿੱਤੀ...
- Army Statement On Agniveer: ਅਗਨੀਵੀਰ ਗਾਰਡ ਆਫ਼ ਆਨਰ ਉੱਤੇ ਬੋਲੀ ਭਾਰਤੀ ਫੌਜ, ਅੰਮ੍ਰਿਤਪਾਲ ਨੇ ਕੀਤੀ ਖੁਦਕੁਸ਼ੀ, ਇਸ ਲਈ ਨਹੀਂ ਦਿੱਤਾ ਸਨਮਾਨ