ਪੰਜਾਬ

punjab

ETV Bharat / state

ਕੈਪਟਨ ਭਜਾਓ ਬਿਜਲੀ ਲਿਆਓ- ਮਜੀਠੀਆ - ਬਿਜਲੀ ਦੀ ਆ ਰਹੀ ਸਮੱਸਿਆ

ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਤੌਰ ’ਤੇ ਬਿਜਲੀ ਦੀ ਆ ਰਹੀ ਸਮੱਸਿਆ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ 24 ਘੰਟੇ ਬਿਜਲੀ ਦੇਣ ਦੀ ਮੰਗ ਕੀਤੀ।

ਕੈਪਟਨ ਭਜਾਓ ਬਿਜਲੀ ਲਿਆਓ- ਮਜੀਠੀਆ
ਕੈਪਟਨ ਭਜਾਓ ਬਿਜਲੀ ਲਿਆਓ- ਮਜੀਠੀਆ

By

Published : Jul 2, 2021, 1:49 PM IST

ਅੰਮ੍ਰਿਤਸਰ: ਸੂਬੇ ’ਚ ਵੱਧ ਰਹੇ ਬਿਜਲੀ ਸੰਕਟ ਕਾਰਨ ਜਿੱਥੇ ਆਮ ਲੋਕ ਗਰਮੀ ਦੇ ਕਾਰਨ ਪਰੇਸ਼ਾਨ ਹੋਏ ਪਏ ਹਨ ਉੱਥੇ ਹੀ ਬਿਜਲੀ ਪੂਰੀ ਨਾ ਮਿਲਣ ਕਾਰਨ ਪੰਜਾਬ ’ਚ ਲੱਗਿਆ ਝੋਨਾ ਸੁੱਕਣ ਦੀ ਕਗਾਰ ’ਤੇ ਖੜਾ ਹੋਇਆ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਜਲੀ ਘਰਾਂ ਦੇ ਸਾਹਮਣੇ ਧਰਨੇ ਦਿੱਤੇ ਜਾ ਰਹੇ ਹਨ।

ਕੈਪਟਨ ਭਜਾਓ ਬਿਜਲੀ ਲਿਆਓ- ਮਜੀਠੀਆ

ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਤੌਰ ’ਤੇ ਬਿਜਲੀ ਦੀ ਆ ਰਹੀ ਸਮੱਸਿਆ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ 24 ਘੰਟੇ ਬਿਜਲੀ ਦੇਣ ਦੀ ਮੰਗ ਕੀਤੀ। ਇਸ ਮੌਕੇ ਬਿਕਰਮ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀ ਮਾੜੀ ਕਾਰਗੁਜਾਰੀ ਕਾਰਨ ਪੰਜਾਬ ਚ ਐਮਰਜੈਂਸੀ ਲੱਗੀ ਸੀ। ਪਰ ਹੁਣ ਤਾਂ ਬਿਜਲੀ ਦੀ ਐਮਰਜੈਂਸੀ ਵੀ ਲੱਗ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਲੀਡਰ ਇਸ ਦੌੜ ਚ ਲੱਗੇ ਹੋਏ ਹਨ ਕਿ ਉਨ੍ਹਾਂ ਦੀ ਕੁਰਸੀ ਬਚ ਜਾਵੇ। ਪਰ ਇਨ੍ਹਾਂ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਦੀ ਕੋਈ ਚਿੰਤਾ ਨਹੀਂ ਹੈ।

'24 ਘੰਟੇ ਬਿਜਲੀ ਦੇਣਾ ਸਰਕਾਰ ਦੇ ਵੱਸ ਦੀ ਗੱਲ ਨਹੀਂ'

ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ 80 ਫੀਸਦ ਲੋਕ ਝੋਨਾ ਅਤੇ ਕਣਕ ਦੀ ਫਸਲ ਤੇ ਨਿਰਭਰ ਹਨ ਪਰ ਉਨ੍ਹਾਂ ਨੂੰ ਮੋਟਰਾਂ ਲਈ ਨਿਰੰਤਰ ਬਿਜਲੀ ਨਹੀਂ ਪਾ ਰਹੀ ਹੈ। ਕਿਸਾਨਾਂ ਨੂੰ ਝੋਨੇ ਲਈ ਪਾਣੀ ਨਹੀਂ ਮਿਲ ਰਿਹਾ ਹੈ ਅਤੇ ਆਮ ਜਨਤਾ ਨੂੰ 24 ਘੰਟੇ ਬਿਜਲੀ ਸਰਪਲੱਸ ਨਹੀਂ ਮਿਲ ਪਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁਫਤ ਪੱਖੀ ਦਾ ਸਲੋਗਨ ਇਸ ਲਈ ਕਿਉਂਕਿ ਹੁਣ ਕਰੀਬ 6 ਮਹੀਨੇ ਕਾਂਗਰਸ ਨੂੰ ਝੱਲਣਾ ਪਵੇਗਾ ਪਰ ਬਾਅਦ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੀ ਸਰਕਾਰ ਬਣਨ ਤੇ ਲੋਕਾਂ ਨੂੰ ਬਿਜਲੀ ਸਬੰਧੀ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਇਹ ਵੀ ਪੜੋ: ਬਿਜਲੀ ਸੰਕਟ ਲਈ ਕੈਪਟਨ ਦੀ ਨਾਲਾਇਕੀ ਜ਼ਿੰਮੇਵਾਰ : ਸੁਖਬੀਰ

ABOUT THE AUTHOR

...view details