ਪੰਜਾਬ

punjab

ETV Bharat / state

ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ - ਲਾਹੌਰ ਜ਼ਕਰੀਆ ਖਾਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਭਾਈ ਤਾਰੂ ਸਿੰਘ ਦੀ ਸ਼ਹਾਦਤ ਅੱਗੇ ਸਿਰ ਝੁਕਦਾ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਵਿੱਚ ਸਿੱਖਾਂ 'ਤੇ ਜ਼ੁਲਮ ਵੱਧ ਗਏ। ਇਸ ਦੌਰਾਨ ਜ਼ਕਰੀਆ ਖ਼ਾਨ ਦੇ ਜ਼ੁਲਮਾਂ ਤੋਂ ਤੰਗ ਆ ਕੇ ਜੰਗਲਾਂ ਵਿੱਚ ਲੁੱਕ ਕੇ ਸਿੱਖਾਂ ਨੂੰ ਭਾਈ ਤਾਰੂ ਸਿੰਘ ਪਰਸ਼ਾਦਾ ਛਕਾਉਂਦੇ ਸਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਫ਼ੋਟੋ

By

Published : Jul 16, 2020, 2:25 PM IST

ਅੰਮ੍ਰਿਤਸਰ: ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਪਾਠਾਂ ਦੇ ਭੋਗ ਤੋਂ ਬਾਅਦ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਏ ਸਿੰਘ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ ਤੇ ਪਾਠ ਦੀ ਸਮਾਪਤੀ ਤੋਂ ਬਾਅਦ ਗੁਰਦੁਆਰਾ ਮੰਜੀ ਸਾਹਿਬ ਦੇ ਕਥਾਵਾਚਕ ਭਾਈ ਹਰਮਿੱਤਰ ਸਿੰਘ ਵੱਲੋਂ ਸੰਖੇਪ ਵਿੱਚ ਭਾਈ ਤਾਰੂ ਸਿੰਘ ਜੀ ਦੇ ਜੀਵਨ ਬਾਰੇ ਦੱਸਿਆ ਗਿਆ।

ਵੀਡੀਓ

ਇਸ ਮੌਕੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਤਾਰੂ ਸਿੰਘ ਦੀ ਸ਼ਹਾਦਤ ਅੱਗੇ ਸਿਰ ਝੁਕਦਾ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਵਿੱਚ ਸਿੱਖਾਂ 'ਤੇ ਜ਼ੁਲਮ ਵੱਧ ਗਏ। ਇਸ ਸਮੇਂ ਦੌਰਾਨ ਜ਼ਕਰੀਆ ਖ਼ਾਨ ਦੇ ਜ਼ੁਲਮਾਂ ਤੋਂ ਤੰਗ ਆ ਕੇ ਜੰਗਲਾਂ ਵਿੱਚ ਲੁਕੇ ਸਿੱਖਾਂ ਨੂੰ ਭਾਈ ਤਾਰੂ ਸਿੰਘ ਪਰਸ਼ਾਦਾ ਛਕਾਉਂਦੇ ਸਨ।

ਭਾਈ ਤਾਰੂ ਸਿੰਘ ਦੇ ਪਰਸ਼ਾਦਾ ਛਕਾਉਣ ਦੀ ਜਾਣਕਾਰੀ ਜੰਡਿਆਲਾ ਦੇ ਰਹਿਣ ਵਾਲੇ ਭਗਤ ਨਿਰੰਜਣੀਏ ਨੇ ਲਾਹੌਰ ਜਾ ਕੇ ਜ਼ਕਰੀਆ ਖਾਂ ਨੂੰ ਦਿੱਤੀ। ਭਗਤ ਨਰਿੰਜਣੀਏ ਨੇ ਜ਼ਕਰੀਆ ਖਾਂ ਨੂੰ ਕਿਹਾ ਕਿ ਤੁਹਾਡੇ ਏਰੀਏ ਵਿੱਚ ਭਾਈ ਤਾਰੂ ਸਿੰਘ ਨਾਂਅ ਦਾ ਸੱਪ ਪਲ ਰਿਹਾ ਹੈ ਤਾਂ ਜ਼ਕਰੀਆ ਖਾਨ ਵੱਲੋਂ ਭੇਜੇ ਸਿਪਾਹੀਆਂ ਵੱਲੋਂ ਭਾਈ ਤਾਰੂ ਸਿੰਘ, ਉਨ੍ਹਾਂ ਦੀ ਮਾਤਾ ਅਤੇ ਉਨ੍ਹਾਂ ਦੀ ਭੈਣ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪਿੰਡ ਦੀ ਪੰਚਾਇਤ ਦੇ ਕਹਿਣ 'ਤੇ ਭਾਈ ਤਾਰੂ ਸਿੰਘ ਦੀ ਭੈਣ ਤੇ ਮਾਤਾ ਨੂੰ ਤਾਂ ਛੱਡ ਦਿੱਤਾ ਗਿਆ ਪਰ ਭਾਈ ਤਾਰੂ ਸਿੰਘ ਨੂੰ ਲਾਹੌਰ ਜ਼ਕਰੀਆ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਿੱਥੇ ਭਾਈ ਤਾਰੂ ਸਿੰਘ ਨੇ ਜਾਂਦਿਆਂ ਹੀ "ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ" ਬੁਲਾਈ, ਜਿਸ ਕਾਰਨ ਜ਼ਕਰੀਆ ਖਾਨ ਕ੍ਰੋਧਿਤ ਹੋ ਗਿਆ ਤੇ ਉਸ ਨੇ ਕਿਹਾ ਕਿ ਜਾਂ ਤਾਂ ਤੂੰ ਇਸਲਾਮ ਧਾਰਨ ਕਰ ਲੈ ਜਾਂ ਫਿਰ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।

ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਭਾਈ ਤਾਰੂ ਸਿੰਘ ਵੱਲੋਂ ਮੁਸਲਮਾਨ ਬਣਨ ਨਾਲੋਂ ਮੌਤ ਕਬੂਲੀ, ਤੇ ਉਨ੍ਹਾਂ ਦਾ ਕੇਸਾਂ ਸਮੇਤ ਖੋਪਰ ਲਹਾਉਣ ਦੇ ਹੁਕਮ ਹੋਏ ਤਾਂ ਭਾਈ ਤਾਰੂ ਸਿੰਘ ਵੱਲੋਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਕਿ ਉਸ ਦੀ ਸਿੱਖੀ ਕੇਸਾਂ ਸੁਆਸਾਂ ਸੰਗ ਨਿਭੇ।

ਭਾਈ ਤਾਰੂ ਸਿੰਘ ਦਾ ਖੋਪਰ ਉਤਾਰ ਦਿੱਤਾ ਗਿਆ ਤੇ ਦੂਜੇ ਪਾਸੇ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ੍ਹ ਪੈ ਗਿਆ ਤੇ ਸਿੰਘਾਂ ਦੇ ਗੁਰਮਤੇ ਤੋਂ ਬਾਅਦ ਭਾਈ ਤਾਰੂ ਸਿੰਘ ਦੀ ਜੁੱਤੀ ਲਿਜਾ ਕੇ ਜ਼ਕਰੀਆ ਖਾਨ ਦੇ ਸਿਰ 'ਤੇ ਮਾਰੀ ਗਈ ਤੇ 22 ਦਿਨ ਜੁੱਤੀਆਂ ਖਾਣ ਤੋਂ ਬਾਅਦ ਜ਼ਕਰੀਆਂ ਖਾਨ ਮਰ ਗਿਆ।

ਭਾਈ ਮਨਜੀਤ ਸਿੰਘ ਨੇ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਭਾਈ ਤਾਰੂ ਸਿੰਘ ਦੇ ਜੀਵਨ ਤੋਂ ਸੇਧ ਲੈ ਕੇ ਸਿੱਖੀ ਸਰੂਪ ਨੂੰ ਸਾਂਭਣਾ ਚਾਹੀਦਾ ਹੈ ਅਤੇ ਗੁਰਮਤਿ ਦੇ ਧਾਰਨੀ ਹੋ ਕੇ 5 ਕਕਾਰਾਂ ਦੀ ਰਹਿਤ ਮਰਿਆਦਾ ਦ੍ਰਿੜ ਕਰਨੀ ਚਾਹੀਦੀ ਹੈ ਤਾਂ ਜੋ ਭਾਈ ਤਾਰੂ ਸਿੰਘ ਵਾਂਗ ਸਾਡੀ ਸਿੱਖੀ ਕੇਸਾਂ ਸੁਆਸਾਂ ਸੰਗ ਨਿਭੇ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਈ ਤਾਰੂ ਸਿੰਘ ਆਪਣੇ ਖੋਪਰ ਲੱਥਣ ਦੇ 22ਵੇਂ ਦਿਨ ਗੁਰੂ ਪਿਆਨਾ ਕੀਤੇ।

ABOUT THE AUTHOR

...view details