ਅੰਮ੍ਰਿਤਸਰ: ਐਸਜੀਪੀਸੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) 'ਚ ਹੋਈ ਬੇਅਦਬੀ ਮਾਮਲੇ (Cases of disrespect) ਨੂੰ ਲੈ ਕੇ ਸਿੱਖ ਪੰਥ ਦੀਆਂ ਮਹਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਨਿਹੰਗ ਜਥੇਬੰਦੀਆਂ ਤੋਂ ਇਲਾਵਾ ਕਈ ਹੋਰ ਵੀ ਸਿੱਖ ਜਥੇਬੰਦੀਆਂ ਮੌਜੂਦ ਰਹੀਆਂ। ਸਾਰੀਆਂ ਜਥੇਬੰਦੀਆਂ ਨੇ ਐਸਜੀਪੀਸੀ ਤੇ ਵਿਸ਼ਵਾਸ ਪ੍ਰਗਟ ਕੀਤਾ ਅਤੇ ਕਈ ਮੁੱਦਿਆਂ ਨੂੰ ਲੈ ਕੇ ਵੀ ਗੱਲਬਾਤ ਕੀਤੀ।
ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ (SGPC President Harjinder Singh Dhami) ਨੇ ਕਿਹਾ ਕਿ ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਹਰਮਿੰਦਰ ਸਾਹਿਬ ਵਿੱਚ ਹੋਈ ਬੇਅਦਬੀ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ, ਜੋ ਸੱਚ ਹੈ ਉਹ ਸਾਹਮਣੇ ਆ ਜਾਵੇ। ਧਾਮੀ ਨੇ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਜਾਂਦੇ ਹਨ ਕਿ ਇਹ ਆਪਣੇ ਪਹਿਰੇਦਾਰਾਂ ਦੀ ਪੂਰੀ ਡਿਉਟੀ ਨਹੀਂ ਕਰਦੇ।
SIT ਬਣਾ ਕੇ ਮਾਮਲੇ ਦੀ ਕਰਾਂਗੇ ਜਾਂਚ ਚਕਮਾ ਦੇ ਕੇ ਅੰਦਰ ਹੋਇਆ ਦਾਖਲ
ਉਨ੍ਹਾਂ ਕਿਹਾ ਕਿ ਸਿੱਟ ਬਣ ਗਈ ਹੈ ਅਤੇ ਜਦੋਂ ਤੱਕ ਸਿੱਟ ਕੋਈ ਫੈਸਲਾ ਨਹੀਂ ਦਿੰਦੀ ਉਸ ਤੋਂ ਬਾਅਦ ਉਹ ਰਿਕਾਰਡਿੰਗ ਵੀ ਦਿਖਾਈ ਜਾਵੇਗੀ। ਕਿ ਉਹ ਵਿਅਕਤੀ ਕਿੱਥੇ-ਕਿੱਥੇ ਰੁਕਿਆ ਅਤੇ ਉਸ ਨੇ ਕੀ-ਕੀ ਗਤੀਵਿਧੀ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਬਾਹਰ ਪਹਿਰੇਦਾਰ ਟਾਸਕ ਫੋਰਸ ਦੇ ਵਿੱਚ ਬੈਠੇ ਹਨ ਉਨ੍ਹਾਂ ਨੇ ਉਸਨੂੰ ਰੋਕਣ ਦਾ ਯਤਨ ਕੀਤਾ, ਉਸ ਤੋਂ ਬਾਅਦ ਇਹ ਫਿਰ ਚਕਮਾ ਦੇ ਕੇ ਅੰਦਰ ਦਾਖਲ ਹੋ ਗਿਆ।
ਇਹ ਇੱਕ ਸੋਚੀ ਸਮਝੀ ਸਾਜ਼ਿਸ
ਹਰਜਿੰਦਰ ਧਾਮੀ ਨੇ ਕਿਹਾ ਕਿ ਉਸਦੀ ਸਾਰੀ ਸੀਸੀਟੀਵੀ ਫੁਟੇਜ਼ ਸਾਡੇ ਕੋਲ ਹੈ, ਉਹ ਵੀ ਦਿਖਾਈ ਜਾਵੇਗੀ ਪਰ ਸਿੱਟ ਦੇ ਫੈਸਲੇ ਤੋਂ ਬਾਅਦ ਕਿ ਕਿਸ ਤਰ੍ਹਾਂ ਇਹ ਅੰਦਰ ਆਇਆ। ਧਾਮੀ ਨੇ ਦੱਸਿਆ ਕਿ 8 ਵੱਜ ਕੇ 30 ਮਿੰਟ ਤੇ ਇਸ ਨੇ ਘੰਟਾ ਘਰ ਵਾਲੇ ਪਾਸਿਓਂ ਇਸ ਨੇ ਦਖਲ ਹੋਣ ਦਾ ਯਤਨ ਕੀਤਾ ਸੀ, ਪਰ ਉੱਥੇ ਇੱਕ ਸੇਵਾਦਾਰ ਵੱਲੋਂ ਇਸਨੂੰ ਬਾਹਰ ਹੀ ਗੇਟ 'ਤੇ ਰੋਕ ਦਿੱਤਾ ਗਿਆ। ਉਸ ਤੋਂ ਬਾਅਦ 9 ਵੱਜ ਕੇ 40 ਮਿੰਟ ਤੇ ਇਹ ਵਿਅਕਤੀ ਲੰਗਰ ਵਾਲੇ ਪਾਸਿਓਂ ਦਾਖਲ ਹੋਇਆ, ਅਤੇ ਇਸ ਨੇ ਆਪਣਾ ਮੂੰਹ ਨੀਵਾਂ ਰੱਖਿਆ ਹੋਇਆ ਸੀ, ਜਿਸ ਤੋਂ ਲੱਗਦਾ ਹੈ ਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ ਲੱਗਦੀ ਹੈ।
ਸੱਚਖੰਡ ਵਿੱਚ ਨਹੀਂ ਟੇਕਿਆ ਮੱਥਾ
ਇਸ ਨੇ ਆ ਕੇ ਲੰਗਰ ਵੀ ਖਾਇਆ ਅਤੇ ਚਾਹ ਪੀਤੀ ਉਸ ਤੋਂ ਬਾਅਦ ਇਹ 10 ਵੱਜ ਤੇ 19 ਮਿੰਟ ਤੇ ਪੌੜੀਆਂ ਤੋਂ ਨੀਚੇ ਉਤਰਿਆ। ਉਸ ਤੋਂ ਬਾਅਦ 10 ਵੱਜ ਕੇ 26 ਮਿੰਟ ਤੇ ਸੱਚਖੰਡ ਵਿੱਚ ਪਹਿਲੀ ਦਾਖਲ ਹੋਇਆ, ਪਰ ਇਸ ਵਿਅਕਤੀ ਨੇ ਸੱਚਖੰਡ ਵਿੱਚ ਮੱਥਾ ਵੀ ਨਹੀਂ ਟੇਕਿਆ ਅਤੇ ਮਹਾਰਾਜ ਦੇ ਦੁਆਲੇ ਚੱਕਰ ਲਗਾ ਕੇ ਇਹ ਬਾਹਰ ਨਿਕਲ ਕੇ ਹਾਰਫੀ ਪੌੜੀ ਉੱਤੇ ਚੜ ਗਿਆ। ਜਿੱਥੇ ਫਿਰ ਇਹ ਪ੍ਰੀਕਰਮਾ ਕਰਦਾ ਰਿਹਾ ਅਤੇ ਮੌਕੇ ਦੀ ਭਾਲ ਦੀ ਤਲਾਸ਼ ਕਰ ਰਿਹਾ ਸੀ।
ਸ੍ਰੀ ਹਰਿਮੰਦਰ ਸਾਹਿਬ 'ਚ ਵਾਪਰੀ ਬੇਅਦਬੀ ਦੀ ਘਟਨਾ ਤੇ ਸ਼੍ਰੋਮਣੀ ਕਮੇਟੀ ਬਣਾਏਗੀ ਬਣਾਂਗੀ ਆਪਣੀ ਸਿੱਟ
ਹਰਜਿੰਦਰ ਧਾਮੀ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਕਪੂਰਥਲਾ ਗੁਰਦੁਆਰੇ ਦੀ ਬੇਅਦਬੀ ਦੀ ਕੋਸ਼ਿਸ਼ ਦੀ ਜਾਂਚ ਲਈ ਜਾਂਚ ਕਰੇ। ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦੀ ਘਟਨਾ ਦੀ ਜਾਂਚ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂਚ ਕਮੇਟੀ ਬਣਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਇਹ ਵੀ ਮਾਮਲਾ ਕਿਸੇ ਸਿੱਟੇ ਲੱਗੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਬੇਅਦਬੀ ਦੀਆਂ ਧਰਾਵਾਂ ਦੇ ਵਿੱਚ ਹੋਰ ਵਾਧਾ ਕੀਤਾ ਜਾਵੇ। ਸਾਰੀਆਂ ਸਿੱਖ ਜਥੇਬੰਦੀਆਂ ਵੱਲੋਂ ਇੱਕ ਵੱਡਾ ਫ਼ੈਸਲਾ ਕੀਤਾ ਗਿਆ ਕਿ ਸਿੱਖ ਧਰਮ ਨੂੰ ਕਮਜ਼ੋਰ ਕਰਨ ਦੀਆਂ ਤਾਕਤਾਂ ਖ਼ਿਲਾਫ਼ ਸਾਰੀਆਂ ਸਿੱਖ ਜਥੇਬੰਦੀਆਂ ਇਕਜੁੱਟ ਹੋਣਗੀਆਂ।
ਕਪੂਰਥਲਾ 'ਚ ਹੋਈ ਬੇਅਦਬੀ ਮਾਮਲੇ 'ਚ ਦਰਜ ਕੀਤੇ ਪਰਚੇ ਵਾਪਿਸ ਲਵੇ ਪੰਜਾਬ ਸਰਕਾਰ
ਪੰਜਾਬ ਸਰਕਾਰ (Government of Punjab) ਕਪੂਰਥਲਾ 'ਚ ਹੋਈ ਬੇਅਦਬੀ ਮਾਮਲੇ ਨੂੰ ਲੈ ਕੇ ਦਰਜ ਕੀਤੇ ਪਰਚੇ ਵਾਪਿਸ ਲਵੇ ਅਤੇ ਉਸਦੀ ਇਨਕੁਆਰੀ ਕਰੇ। ਕਪੂਰਥਲਾ ਮਾਮਲੇ ਦੀ ਪਹਿਲਾਂ ਸਾਰੀ ਇਨਕੁਆਰੀ ਕੀਤੀ ਜਾਵੇ ਨਾ ਕਿ ਕਿਸੇ ਗ੍ਰੰਥੀ ਸਿੰਘ ਪਾਠੀ ਸਿੰਘ ਨੂੰ ਹਿਰਾਸਤ ਵਿੱਚ ਲਿਆ ਜਾਵੇ।
ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ 'ਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਸਜ਼ਾਏ ਮੌਤ ਦੀ ਸਜ਼ਾ ਦੇਵੇ। ਵੱਡੀ ਸਾਜ਼ਿਸ਼ ਤਹਿਤ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਵਾਲੀ ਸੰਗਤ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ।
ਇਹ ਵੀ ਪੜ੍ਹੋ:ਕੇਂਦਰ ਨੇ ਪੰਜਾਬ ਸਰਕਾਰ ਨੂੰ ਕੀਤਾ ਅਲਰਟ, ADGP ਨੇ ਜਾਰੀ ਕੀਤੀਆਂ ਹਦਾਇਤਾਂ