ਪੰਜਾਬ

punjab

ETV Bharat / state

ਸ੍ਰੀ ਦਰਬਾਰ ਸਾਹਿਬ ਵਿੱਚ ਲੱਗੇ ਟਿਕ ਟੌਕ ਬੈਨ ਦੇ ਪੋਸਟਰ - ਟਿਕ-ਟਾਕ ਵੀਡੀਓ

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਟਿਕ-ਟੌਕ ਵੀਡੀਓ ਬਣਾਉਣ ਦੇ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡਾ ਕਦਮ ਚੁੱਕਦਿਆਂ ਥਾਂ-ਥਾਂ 'ਤੇ ਟਿਕ-ਟੌਕ ਬੈਨ ਦੇ ਪੋਸਟਰ ਲਾ ਦਿੱਤੇ ਹਨ।

ਸ੍ਰੀ ਦਰਬਾਰ ਸਾਹਿਬ
ਸ੍ਰੀ ਦਰਬਾਰ ਸਾਹਿਬ

By

Published : Feb 8, 2020, 2:22 PM IST

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡਾ ਕਦਮ ਚੁੱਕਦਿਆਂ ਥਾਂ-ਥਾਂ 'ਤੇ ਟਿਕ-ਟੌਕ ਬੈਨ ਦੇ ਪੋਸਟਰ ਲਾ ਦਿੱਤੇ ਹਨ। ਇਨ੍ਹਾਂ ਪੋਸਟਰਾਂ 'ਤੇ ਸਾਫ਼ ਤੌਰ 'ਤੇ ਲਿਖਿਆ ਹੈ, ਕਿ ਇੱਥੇ ਟਿਕ-ਟੌਕ ਬਣਾਉਣਾ ਮਨ੍ਹਾ ਹੈ।

ਵੀਡੀਓ

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਟਿਕ-ਟੌਕ 'ਤੇ ਇੱਕ ਵੀਡੀਓ ਬਣਾਈ ਗਈ ਸੀ, ਜਿਸ ਵਿੱਚ ਤਿੰਨ ਕੁੜੀਆਂ ਅਸ਼ਲੀਲ ਗੀਤ 'ਤੇ ਵੀਡੀਓ ਬਣਾਉਂਦੀਆਂ ਨਜ਼ਰ ਆ ਰਹੀਆਂ ਸਨ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਸ ਦੇ ਖ਼ਿਲਾਫ਼ ਨੋਟਿਸ ਲਿਆ ਸੀ।

ਇੱਥੇ ਦੱਸਣਾ ਬਣਦਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਨੌਜਵਾਨਾਂ ਨੇ ਇੱਥੇ ਆ ਕੇ ਵੀਡੀਓਜ਼ ਬਣਾਈਆਂ ਤੇ ਸਿੱਖ ਧਰਮ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ। ਪਹਿਲਾਂ ਵੀ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ।

ABOUT THE AUTHOR

...view details