ਪੰਜਾਬ

punjab

ETV Bharat / state

Holi of flowers in Golden Temple: ਐੱਸਜੀਪੀਸੀ ਦੇ ਪ੍ਰਧਾਨ ਦੀ ਅਪੀਲ, ਹਰਿਮੰਦਰ ਸਾਹਿਬ ਵਿਖੇ ਖੇਡੀ ਜਾਵੇ ਫੁੱਲਾਂ ਦੀ ਹੋਲੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਮੁੱਚੀ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਤਰ ਨਾਲ ਨਹੀਂ, ਸਗੋਂ ਫੁੱਲਾਂ ਦੀ ਹੋਲੀ ਖੇਡੀ ਜਾਵੇ।

SGPC president's appeal, Holi of flowers should be played at Harmandir Sahib
ਐੱਸਜੀਪੀਸੀ ਪ੍ਰਧਾਨ ਦੀ ਅਪੀਲ, ਇਸ ਵਾਰ ਹਰਿਮੰਦਰ ਸਾਹਿਬ ਵਿਖੇ ਖੇਡੀ ਜਾਵੇ ਫੁੱਲਾਂ ਦੀ ਹੋਲੀ...

By

Published : Mar 6, 2023, 8:03 AM IST

ਐੱਸਜੀਪੀਸੀ ਪ੍ਰਧਾਨ ਦੀ ਅਪੀਲ, ਇਸ ਵਾਰ ਹਰਿਮੰਦਰ ਸਾਹਿਬ ਵਿਖੇ ਖੇਡੀ ਜਾਵੇ ਫੁੱਲਾਂ ਦੀ ਹੋਲੀ...

ਅੰਮ੍ਰਿਤਸਰ: ਪੂਰੇ ਪੰਜਾਬ ਵਿੱਚ ਹੋਲੇ ਮਹੱਲੇ ਦਾ ਤਿਉਹਾਰ ਪੂਰੇ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ। ਜਿਥੇ ਇਕ ਪਾਸੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉਤੇ ਇਸ ਹੋਲੇ ਮਹੱਲੇ ਦਾ ਅਲੌਕਿਕ ਨਜ਼ਾਰਾ ਵੇਖਣ ਨੂੰ ਮਿਲਦਾ ਹੈ, ਉਥੇ ਦੂਸਰੇ ਪਾਸੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਇਤਰ ਦੀ ਹੋਲੀ ਖੇਡੀ ਜਾਂਦੀ ਹੈ।

ਇਹ ਵੀ ਪੜ੍ਹੋ :G-20 summit in Punjab : ਪੰਜਾਬ 'ਚ ਜੀ-20 ਸੰਮੇਲਨ ਹੋ ਸਕਦਾ ਰੱਦ, ਕਾਂਗਰਸੀ ਆਗੂਆਂ ਨੇ ਕੀਤਾ ਟਵੀਟ ਤੇ CM ਨੇ ਦੱਸਿਆ ਅਫਵਾਹ

ਫੁੱਲਾਂ ਨਾਲ ਖੇਡਿਆ ਜਾਵੇਗਾ ਹੋਲਾ :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੋਲੇ ਮਹੱਲੇ ਦਾ ਤਿਉਹਾਰ ਜਿੱਥੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਵੀ ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾਲੂ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੋਲਾ ਖੇਡਣ ਪੁਹੰਚਦੇ ਹਨ ਅਤੇ ਇਸ ਹੋਲੇ-ਮੁਹੱਲੇ ਦੌਰਾਨ ਕਈ ਲੋਕ ਇਤਰ ਦਾ ਇਸਤਮਾਲ ਕਰਦੇ ਹਨ। ਇਤਰ ਅੱਖਾਂ ਦੇ ਵਿੱਚ ਪੈਣ ਕਰਕੇ ਬਹੁਤ ਲੋਕਾਂ ਨੂੰ ਨੁਕਸਾਨ ਹੁੰਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਇਹ ਹੋਲਾ ਮਹੱਲਾ ਸਿਰਫ਼ ਤੇ ਸਿਰਫ਼ ਫੁੱਲਾਂ ਨਾਲ ਖੇਡਣਾ ਚਾਹੀਦਾ ਹੈ। ਉਨ੍ਹਾਂ ਅੱਗੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬੀਤੇ ਸਮੇਂ ਇਕ ਸੂਚਨਾ ਵੀ ਪ੍ਰਾਪਤ ਹੋਈ ਸੀ ਕਿ ਹੋਲੇ ਮਹੱਲੇ ਦਾ ਦੌਰਾਨ ਇੱਕ ਨੌਜਵਾਨ ਦੀ ਅੱਖਾਂ ਵਿਚ ਇੱਤਰ ਪੈਣ ਕਰਕੇ ਅੱਖਾਂ ਦੀ ਰੌਸ਼ਨੀ ਚਲੀ ਗਏ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਹਰ ਸਾਲ ਇਸ ਨੂੰ ਲੈ ਕੇ ਵੱਖ -ਵੱਖ ਉਪਰਾਲੇ ਕਰਦੇ ਹਾਂ, ਇਸ ਵਾਰ ਵੀ ਤਿਆਰੀਆਂ ਜ਼ਰੂਰ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ :CM Mann on central government: ਕੇਂਦਰ 'ਤੇ ਵਰ੍ਹੇ CM ਮਾਨ, ਕਿਹਾ- ਮੋਦੀ ਸਰਕਾਰ ਸ਼ੇਅਰ ਬਾਜ਼ਾਰ 'ਚ ਲਗਾਉਣਾ ਚਾਹੁੰਦੀ ਹੈ ਬਜ਼ੁਰਗਾਂ ਦਾ ਪੈਸਾ


ਐੱਸਜੀਪੀਸੀ ਪ੍ਰਧਾਨ ਵੱਲੋਂ ਅਪੀਲ :ਇਥੇ ਜ਼ਿਕਰਯੋਗ ਹੈ ਕਿ ਹੋਲੇ ਮਹੱਲੇ ਦਾ ਤਿਉਹਾਰ ਜਿੱਥੇ ਇੱਕ ਪਾਸੇ ਅਨੰਦਪੁਰ ਦੀ ਧਰਤੀ ਉਤੇ ਸਿੱਖ ਰੀਤੀ ਰਿਵਾਜ਼ਾਂ ਦੇ ਨਾਲ ਅਤੇ ਜਾਹੋ ਜਲਾਲ ਨਾਲ ਮਨਾਇਆ ਜਾਂਦਾ ਹੈ, ਉਥੇ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਹੋਲੇ ਮਹੱਲੇ ਦੇ ਦੌਰਾਨ ਬਹੁਤ ਸਾਰਾ ਇਤਰ ਧੰਨ ਸ੍ਰੀ ਗੁਰੂ ਸਾਹਿਬ ਉਤੇ ਪਾਇਆ ਜਾਂਦਾ ਹੈ ਅਤੇ ਇਸ ਨਾਲ ਕਈ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਕ ਵਾਰ ਫਿਰ ਤੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਹੋਲੇ ਮਹੱਲੇ ਵਾਲੇ ਦਿਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਖੇਡ ਵਾਲੀ ਹੋਲੀ ਸਿਰਫ ਫੁੱਲਾਂ ਨਾਲ ਖੇਡੀ ਜਾਵੇ ਤਾਂ ਜੋ ਕਿ ਅਸੀਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕੀਏ।

ABOUT THE AUTHOR

...view details