ਪੰਜਾਬ

punjab

SGPC ਪ੍ਰਧਾਨ ਨੇ ਭਾਰਤ ਅਤੇ ਪਾਕਿਤਸਤਾਨ ਦੀਆਂ ਸਰਕਾਰਾਂ ਉੱਤੇ ਚੁੱਕੇ ਸਵਾਲ, ਕਿਹਾ-ਵੀਜ਼ੇ ਰੱਦ ਕਰਨਾ ਪੈਦਾ ਕਰਦਾ ਹੈ ਸ਼ੱਕ

By

Published : Oct 27, 2022, 2:01 PM IST

ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਐੱਸਜੀਪੀਸੀ ਦੇ ਮੁਖ ਮੈਂਬਰਾਂ ਅਤੇ ਕੀਰਤਨੀ ਜਥਿਆਂ ਦੇ ਵੀਜ਼ੇ ਰੱਦ (Visa cancellation of kirtani jathas) ਕਰਨ ਨੂੰ ਲੈਕੇ ਭਾਰਤ ਅਤੇ ਪਾਕਿਸਤਾਨ ਸਰਕਾਰ ਖ਼ਿਲਾਫ਼ ਸਖ਼ਤ ਇਤਰਾਜ਼ ਜਤਾਇਆ ਹੈ। ਧਾਮੀ ਨੇ ਕਿਹਾ ਕਿ ਵੀਜ਼ੇ ਰੱਦ ਕਰਨਾ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਉੱਤੇ ਸਵਾਲ ਖੜ੍ਹੇ ਕਰਦੀ ਹੈ।

The SGPC president raised questions on the governments of India and Pakistan
SGPC ਪ੍ਰਧਾਨ ਨੇ ਭਾਰਤ ਅਤੇ ਪਾਕਿਤਸਤਾਨ ਦੀਆਂ ਸਰਕਾਰਾਂ 'ਤੇ ਚੁੱਕੇ ਸਵਾਲ, ਕਿਹਾ ਵੀਜ਼ੇ ਰੱਦ ਕਰਨਾ ਪੈਦਾ ਕਰਦਾ ਹੈ ਸ਼ੱਕ

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਅਤੇ ਪਾਕਿਸਤਾਨ ਸਰਕਾਰ ਦੀ ਮਨਸ਼ਾ ਉੱਤੇ ਸਵਾਲ ਚੁੱਕੇ ਹਨ। ਧਾਮੀ ਨੇ ਕਿਹਾ ਕਿ 30 ਅਕਤੂਬਰ ਨੂੰ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਹੋਣ ਵਾਲੇ ਸ਼ਤਾਬਦੀ ਸਮਾਗਮਾਂ ਵਿਚ ਸ਼ਮੂਲੀਅਤ ਲਈ ਭੇਜੇ ਜਾਣ ਵਾਲੇ ਜਥੇ ਵਿਚੋਂ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਵੀਜ਼ੇ ਰੱਦ (Pilgrims visas cancelled) ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਦਾ ਵੀਜ਼ਾ ਵੀ ਰੱਦ (Visa of Giani Gurwinder Singh also canceled) ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਅਤੇ ਹੋਰ ਕਈ ਮਹੱਤਵਪੂਰਨ ਵੀਜ਼ੇ ਰੱਦ ਕਰ ਦਿੱਤੇ ਗਏ ਹਨ।

SGPC ਪ੍ਰਧਾਨ ਨੇ ਭਾਰਤ ਅਤੇ ਪਾਕਿਤਸਤਾਨ ਦੀਆਂ ਸਰਕਾਰਾਂ 'ਤੇ ਚੁੱਕੇ ਸਵਾਲ, ਕਿਹਾ ਵੀਜ਼ੇ ਰੱਦ ਕਰਨਾ ਪੈਦਾ ਕਰਦਾ ਹੈ ਸ਼ੱਕ

ਧਾਮੀ ਨੇ ਕਿਹਾ ਕਿ ਗੁਰੂ ਘਰ ਦੇ ਕੀਰਤਨੀਏ ਜਿਨ੍ਹਾਂ ਦਾ ਕਿ ਤਿੰਨ ਵਿਅਕਤੀ ਦਾ ਜੱਥਾ ਹੁੰਦਾ ਹੈ ਉਨ੍ਹਾਂ ਵਿੱਚੋਂ ਕਈ ਜਥਿਆਂ ਦੇ ਇਕ ਵਿਅਕਤੀ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਜਦਕਿ ਦੋ ਦਾ ਲਗਾ ਦਿੱਤਾ ਗਿਆ ਹੈ। ਐੱਸਜੀਪਸੀ ਪ੍ਰਧਾਨ ਨੇ ਕਿਹਾ ਕਿ ਵੀਜ਼ੇ ਰੱਦ ਹੋਣ ਨਾਲ ਦੋਹਾਂ ਦੇਸ਼ਾਂ ਦੀ ਮਨਸ਼ਾ ਉੱਤੇ ਸ਼ੱਕ ਪੈਦਾ ਹੁੰਦਾ ਹੈ ਪਰ ਇਸ ਵੇਲੇ ਕੁੱਝ ਵੀ ਕਹਿਣਾ ਠੀਕ ਨਹੀਂ ਹੈ । ਉਨ੍ਹਾਂ ਕਿਹਾ ਕਿ ਰੱਦ ਹੋਏ ਵੀਜ਼ਿਆਂ ਨੂੰ ਦੁਬਾਰਾ ਲਗਾਉਣ ਵਾਸਤੇ ਸਰਕਾਰ ਨੂੰ ਫਿਰ ਅਰਜ਼ੀ ਭੇਜੀ ਗਈ ਹੈ।

ਇਸ ਤੋਂ ਇਲਾਵਾ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ (100 year centenary of Panja Sahib) ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਦੋ ਦਿਨਾਂ ਸਮਾਗਮਾਂ ਖਾਲਸਾਈ ਜਾਹੋ-ਜਲਾਲ ਨਾਲ ਮਨਾਇਆ ਗਿਆ ਅਤੇ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦਾ ਇਤਿਹਾਸ ਸਾਂਝਾ ਕਰਦਿਆਂ ਸੰਗਤਾਂ ਨੂੰ ਇਸ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ ਉਨ੍ਹਾਂ ਆਖਿਆ ਕਿ ਸਿੱਖ ਕੌਮ ਦੇ ਇਤਿਹਾਸ ਅੰਦਰ ਸਾਕੇ ਅਤੇ ਮੋਰਚੇ ਖਾਸ ਮਹੱਤਵ ਰੱਖਦੇ ਹਨ ਕਿਉਂਕਿ ਇਹ ਬਿਖੜੇ ਸਮਿਆਂ ਵਿਚ ਕੀਤੇ ਗਏ ਸਿੱਖ ਸੰਘਰਸ਼ ਦੀ ਕਹਾਣੀ ਬਿਆਨਦੇ ਹਨ।

ਇਹ ਵੀ ਪੜ੍ਹੋ:ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੇ ਪਾਵਨ ਦਿਹਾੜੇ ਉੱਤੇ ਵਿਸ਼ੇਸ਼




ABOUT THE AUTHOR

...view details