SGPC ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪਿੰਡ-ਪਿੰਡ ਦਸਤਖ਼ਤੀ ਮੁਹਿੰਮ ਦੀ ਕੀਤੀ ਸ਼ੁਰੂਆਤ ਅੰਮ੍ਰਿਤਸਰ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਪਿਛਲੇ ਡੇਢ ਸਾਲ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪਿੰਡ-ਪਿੰਡ ਜਾ ਕੇ ਇਸ ਦਸਤਖਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸਦੇ ਚੱਲਦੇ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਪਿੰਡ ਅਟਾਰੀ ਦੇ ਵਿੱਚ ਇਕ ਮੀਟਿੰਗ ਕੀਤੀ ਗਈ।
SGPC ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵਿਸ਼ੇਸ਼ ਉਪਰਾਲਾ:-ਇਸ ਮੌਕੇ ਗੱਲਬਾਤ ਕਰਦਿਆ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਅੱਜ ਸ਼ਨੀਵਾਰ ਨੂੰ ਅਸੀਂ ਪਿੰਡ ਅਟਾਰੀ ਪੁੱਜੇ ਹਾਂ ਅਤੇ ਕੱਲ੍ਹ ਐਤਵਾਰ ਨੂੰ ਗੁਰਦਾਸਪੁਰ ਵਿਚ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਖਤਮ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੈਂ ਆਪ ਵੀ ਗੁਰਦਾਸਪੁਰ ਮੀਟਿੰਗ ਵਿੱਚ ਭਾਗ ਲਵਾਂਗਾ ।
ਦਸਤਖ਼ਤੀ ਮੁਹਿੰਮ ਦਾ ਪ੍ਰਚਾਰ ਵੱਡੇ ਪੱਧਰ ਉੱਤੇ:-ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਇਹ ਮੁਹਿੰਮ ਲਗਾਤਾਰ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ। ਇਸ ਮੁਹਿੰਮ ਦੇ ਵਿਚ ਜਿਹੜੇ ਵੀ ਲੋਕ ਆਪਣੇ ਦਸਤਖਤ ਕਰਕੇ ਹਿੱਸਾ ਪਾਉਂਦੇ ਹਨ, ਉਹ ਅੰਦਰ ਬੈਠੇ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਸਹਾਇਤਾ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ 20 ਸਾਲ ਦੀ ਉਮਰ ਕੈਦ ਦੀ ਸਜ਼ਾ ਹੁੰਦੀ ਹੈ। ਪਰ ਬੰਦੀ ਸਿੰਘਾਂ ਨੇ ਉਸ ਤੋਂ ਵੱਧ ਦੀ ਸਜ਼ਾ ਭੁਗਤ ਲਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਪਿੰਡ-ਪਿੰਡ ਜਾ ਕੇ ਇਸ ਦਸਤਖ਼ਤੀ ਮੁਹਿੰਮ ਦਾ ਪ੍ਰਚਾਰ ਵੱਡੇ ਪੱਧਰ ਉੱਤੇ ਕੀਤਾ ਜਾਵੇਗਾ।
ਕੇਂਦਰ ਸਰਕਾਰ ਕੋਲੋਂ ਪੱਕੀ ਪੈਰੋਲ ਦੀ ਮੰਗ:-ਇਸ ਦੌਰਾਨ ਹੀ ਰਾਮ ਰਹੀਮ ਦੀ ਪੈਰੋਲ ਉੱਤੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਇੱਕ ਵੱਖਰਾ ਮਸਲਾ ਹੈ। ਜੋ ਸਾਡੇ ਸਿੰਘ ਪੈਰੋਲ ਉੱਤੇ ਆਉਂਦੇ ਹਨ, ਉਹਨਾਂ ਵਿੱਚੋਂ ਕੋਈ 28 ਦਿਨ ਦੀ ਪੈਰੋਲ ਉੱਤੇ ਆਉਂਦਾ ਹੈ ਅਤੇ ਕੋਈ 30 ਦਿਨ ਦੀ ਪੈਰੋਲ ਉੱਤੇ ਆਉਂਦਾ ਹੈ। ਪਰ ਸਾਰੇ ਬੰਦੀ ਸਿੰਘ ਪੈਰੋਲ ਉੱਤੇ ਨਹੀਂ ਆਉਂਦੇ ਅਸੀਂ ਚਾਹੁੰਦੇ ਹਨ ਕਿ ਇਹ ਪੱਕੀ ਪੈਰੋਲ ਉੱਤੇ ਬਾਹਰ ਆ ਜਾਣ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਕੋਲੋਂ ਪੱਕੀ ਪੈਰੋਲ ਦੀ ਮੰਗ ਕਰਦੇ ਹਾਂ।
ਇਹ ਵੀ ਪੜੋ:-Protest Against Private Hospital: ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ