ਐਸਜੀਪੀਸੀ ਪ੍ਰਧਾਨ ਹਰਜਿੰਦਰ ਧਾਮੀ ਨੇ ਅੰਮ੍ਰਿਤਸਰ ਬਲਾਸਟ ਘਟਨਾ ਨੂੰ ਦੱਸਿਆ 'ਡੂੰਘੀ ਸਾਜ਼ਿਸ਼' ਅੰਮ੍ਰਿਤਸਰ:ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ ਨੇੜੇ ਧਮਾਕਾ ਹੋਇਆ। ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕਰਦਿਆ ਕਿਹਾ ਕਿ ਲਗਾਤਾਰ ਧਮਾਕੇ ਦੀਆਂ ਘਟਨਾਵਾਂ ਹੋਈਆਂ ਹਨ। ਪਹਿਲਾਂ ਵਿਰਾਸਤੀ ਮਾਰਗ, ਫਿਰ ਸਾਰਾਗੜ੍ਹੀ ਪਾਰਕਿੰਗ ਕੋਲ ਅਤੇ ਫਿਰ ਅੱਜ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ ਕੋਲ ਸਵੇਰੇ 12:10 ਵਜੇ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਗਲਿਆਰੇ 'ਚ ਆ ਕੇ ਸੌ ਗਿਆ:ਹਰਜਿੰਦਰ ਧਾਮੀ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ, ਉਸ ਸਮੇਂ ਸਾਡੇ ਸੀਸੀਟੀਵੀ ਕੋਲ ਡਿਊਟੀ ਕਰ ਰਹੇ ਮੁੰਡਿਆਂ ਨੇ ਫਟਾਫਟ ਮੌਕੇ ਵਾਲੀ ਥਾਂ ਉੱਤੇ ਪਹੁੰਚ ਕੇ ਸਾਰਾ ਕੁਝ ਦੇਖਿਆ ਅਤੇ ਫਿਰ ਪੁਲਿਸ ਵੀ ਪਹੁੰਚੀ। ਸਾਡੀ ਟੀਮ ਨੂੰ ਕੁਝ ਕਾਗਜ਼ ਦੇ ਟੁਕੜੇ ਵੀ ਮਿਲੇ, ਜੋ ਪੁਲਿਸ ਨੇ ਜ਼ਬਤ ਕਰ ਲਏ ਹਨ। ਸੀਸੀਟੀਵੀ ਕੈਮਰਿਆਂ ਰਾਹੀਂ ਘਟਨਾ ਦੀ ਸਾਰੀ ਵੀਡੀਓ ਟੀਮ ਨੇ ਜੁਟਾ ਲਈ ਅਤੇ ਤੁਰੰਤ ਸੁਰੱਖਿਆ ਦਸਤਿਆਂ ਨੂੰ ਇਤਲਾਹ ਕੀਤਾ ਅਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਪੁਲਿਸ ਨੂੰ ਸੌਂਪਿਆ ਗਿਆ। ਉਹ ਮੁਲਜ਼ਮ ਘਟਨਾ ਨੂੰ ਅੰਜਾਮ ਦੇ ਕੇ ਗਲਿਆਰੇ ਵਿੱਚ ਜਾ ਕੇ ਸੌਂ ਗਿਆ ਸੀ। ਉਸ ਤੋਂ ਬਾਅਦ ਇਸ ਸ਼ਨਾਖਤ ਕੀਤੇ ਮੁਲਜ਼ਮ ਸਣੇ ਹੋਰ ਦੋ ਜਣਿਆਂ ਨੂੰ ਇਕ ਮਹਿਲਾ ਤੇ ਪੁਰਸ਼, ਜੋ ਕਿ ਨਵ ਵਿਆਹਿਆ ਜੋੜਾ ਹੈ, ਉਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਹੁਣ ਸਾਰਾ ਮਾਮਲਾ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ।
- Explosion Near Golden Temple: ਦੇਰ ਰਾਤ ਦਰਬਾਰ ਸਾਹਿਬ ਕੋਲ ਮੁੜ ਹੋਇਆ ਧਮਾਕਾ, 5 ਮੁਲਜ਼ਮ ਗ੍ਰਿਫਤਾਰ
- Amritsar Blast: ਗੁਰੂ ਰਾਮਦਾਸ ਸਰਾਂ 'ਚ ਧਮਾਕਾ, ਚਸ਼ਮਦੀਦਾਂ ਨੇ ਦੱਸੀ ਪੂਰੀ ਘਟਨਾ, ਕਿਹਾ- ਅਚਾਨਕ ਉੱਚੀ ਆਵਾਜ਼ ਆਈ
- Amritsar News: ਖੇਤ ਵਿੱਚ ਪਰਾਲੀ ਨੂੰ ਲੱਗੀ ਅੱਗ ਦੀ ਚਪੇਟ 'ਚ ਆਇਆ ਵਿਅਕਤੀ, ਜਿਊਂਦਾ ਸੜਿਆ
ਤੀਜਾ ਧਮਾਕਾ ਸਰਕਾਰ ਦੀ ਨਾਕਾਮੀ: ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਲਗਾਤਾਰ ਸ੍ਰੀ ਹਰਿਮੰਦਰ ਸਾਹਿਬ ਕੋਲ ਹੋਣ ਵਾਲੇ ਇਹ ਧਮਾਕਾ ਸਰਕਾਰ ਦੀ ਨਾਕਾਮੀ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਾਮਲੇ ਨੂੰ ਗੰਭੀਰ ਨਹੀਂ ਲਿਆ। ਜੇਕਰ ਡੂੰਘਾਈ ਨਾਲ ਜਾਂਚ ਹੁੰਦੀ ਤਾਂ ਸ਼ਾਇਦ ਰਾਤ ਜੋ ਘਟਨਾ ਵਾਪਰੀ ਉਹ ਨਾ ਵਾਪਰਦੀ।
ਜਥੇਦਾਰ ਨੇ ਘਟਨਾ ਦੀ ਕੀਤੀ ਨਿੰਦਾ, ਕਿਹਾ- ਘਟਨਾ ਚਿੰਤਾ ਦਾ ਵਿਸ਼ਾ ਧਮਾਕੇ ਦੀ ਘਟਨਾ "ਡੂੰਘੀ ਸਾਜਿਸ਼":ਹਰਜਿੰਦਰ ਧਾਮੀ ਨੇ ਕਿਹਾ ਕਿ ਮੈਂ ਸਮਝਦਾ ਹੈ ਕਿ ਇਸ ਪਿਛੇ ਡੂੰਘੀ ਸਾਜਿਸ਼ ਹੈ। ਪਿਛੇ ਕੁਝ ਸਮਾਂ ਅਜਿਹਾ ਚੱਲਿਆ ਜੋ ਸੁੱਖ ਸ਼ਾਂਤੀ ਨਾਲ ਬਤੀਤ ਹੋਇਆ ਹੈ। ਉਸ ਐਪੀਸੋਡ ਤੋਂ ਬਾਅਦ ਹੁਣ ਇਹ ਦੂਜਾ ਐਪੀਸੋਡ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੈ ਅਜੇ ਕਿਸੇ ਨੂੰ ਰੂਲ ਆਊਟ ਨਹੀਂ ਕਰਦਾ, ਪਰ ਜੋ ਗੁਰੂ ਦਰ ਉੱਤੇ ਆ ਕੇ ਅਜਿਹੀ ਘਟਨਾ ਨੂੰ ਅੰਜਾਮ ਦਿੰਦੇ ਹਨ, ਉਹ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਦੀ ਸਾਜਿਸ਼ ਰਚਣ ਵਾਲੇ ਅਪਣੀ ਪੋਲੀਟੀਕਲ ਪੂਰਤੀ ਲਈ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ।
ਜਥੇਦਾਰ ਨੇ ਘਟਨਾ ਦੀ ਕੀਤੀ ਨਿੰਦਾ: ਉੱਥੇ ਹੀ, ਇਸ ਘਟਨਾ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਤੇ ਪੰਜਾਬ ਸਰਕਾਰ ਨੂੰ ਜਲਦ ਇਸ ਉੱਤੇ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ।