ਦੂਖ ਨਿਵਾਰਨ ਸਾਹਿਬ ਹੋਈ ਬੇਅਦਬੀ ਦੀ ਘਟਨਾ ਉਤੇ ਬੋਲੇ ਐਸਜੀਪੀਸੀ ਮੈਂਬਰ, ਕਿਹਾ- ਇਸ ਸਭ ਪਿੱਛੇ ਡੂੰਘੀ ਸਾਜ਼ਿਸ਼ ਚੰਡੀਗੜ੍ਹ ਡੈਸਕ : ਪਟਿਆਲਾ ਵਿਖੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿੱਚ ਹੋਈ ਬੇਅਦਬੀ ਉਤੇ ਬੋਲਦਿਆਂ ਐਸਜੀਪੀਸੀ ਮੈਂਬਰ ਭਾਈ ਰਾਮ ਸਿੰਘ ਨੇ ਕਿਹਾ ਕਿ ਬੜੇ ਲੰਮੇ ਸਮੇਂ ਤੋਂ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਸਰੋਵਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹਨ। ਸਾਡਾ ਸਵਾਲ ਇਹ ਹੈ ਕਿ ਇਦਾਂ ਕਿਉਂ। ਸਿੱਖ ਧਰਮ ਦੇ ਗੁਰਦੁਆਰਾ ਸਾਹਿਬਾਨਾਂ ਵਿੱਚ ਚਾਰੋਂ ਦਰਵਾਜ਼ੇ ਸਾਰੀਆਂ ਕੌਮਾਂ ਲਈ ਖੁੱਲ੍ਹੇ ਹਨ, ਪਰ ਹਿੰਦੂਸਤਾਨ ਦੀ ਆਜ਼ਾਦੀ ਲਈ ਸਿੱਖਾਂ ਨੇ ਸਭ ਤੋਂ ਵਧ ਯੋਗਦਾਨ ਪਾਇਆ ਪਰ ਅੱਜ ਸਿਰਫ ਸਿੱਖ ਧਰਮ ਦੇ ਧਾਰਮਿਕ ਅਸਥਾਨਾਂ ਨੂੰ ਚੁਣ ਕੇ ਬੇਅਦਬੀਆਂ ਕੀਤੀਆਂ ਜਾ ਰਹੀਆਂ ਹਨ। ਇਹ ਸਭ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ।
ਗੁਰੂ ਘਰਾਂ ਵਿੱਚ ਹੋ ਰਹੀਆਂ ਬੇਅਦਬੀਆਂ ਪਿੱਛੇ ਡੂੰਘੀ ਸਾਜ਼ਿਸ਼ :ਹਰ ਵਾਰ ਜਦੋਂ ਵੀ ਬੇਅਦਬੀ ਦੀ ਘਟਨਾ ਹੁੰਦੀ ਹੈ ਉਸ ਸਮੇਂ ਮਨਘੜਤ ਮਾਮਲਾ ਦੱਸ ਦਿੱਤਾ ਜਾਂਦਾ ਹੈ ਕਿ ਮੁਲਜ਼ਮ ਮਾਨਸਿਕ ਤੌਰ ਉਤੇ ਪਰੇਸ਼ਾਨ ਹੈ ਜਾਂ ਨਸ਼ੇ ਦਾ ਆਦੀ ਸੀ। ਅੱਜ ਵੀ ਇਹੀ ਕੰਮ ਹੋਇਆ। ਇਸ ਸਭ ਕਾਸੇ ਪਿੱਛੇ ਡੂੰਘੀ ਸਾਜ਼ਿਸ਼ ਹੈ। ਜਦੋਂ ਸਾਨੂੰ ਪ੍ਰਸ਼ਾਸਨ ਹੀ ਨਿਆਂ ਨਹੀਂ ਦੇਵੇਗਾ ਤਾਂ ਲੋਕ ਖੁਦ ਹੀ ਇਨਸਾਫ ਲੈ ਲੈਂਦੇ ਹਨ। ਇਸ ਮਾਮਲੇ ਵਿੱਚ ਜਿਸ ਵਿਅਕਤੀ ਨੇ ਉਕਤ ਔਰਤ ਨੂੰ ਮੌਤ ਦੇ ਘਾਟ ਉਤਾਰਿਆ ਮੀਡੀਆ ਉਸ ਨੂੰ ਗਲਤ ਤਰੀਕੇ ਨਾਲ ਨਸ਼ਰ ਕਰ ਰਿਹਾ ਹੈ।
- ਜਥੇਦਾਰ ’ਤੇ ਸਵਾਲ ਚੁੱਕਣ ਵਾਲਿਆਂ ਨੂੰ AAP ਦਾ ਜਵਾਬ, ਕਿਹਾ- 'ਪ੍ਰੋਗਰਾਮਾਂ ਲਈ ਅਕਾਲੀਆਂ ਤੋਂ ਪਰਮਿਟ ਨਹੀਂ ਲੈਣਾ’
- Patiala Big News: ਗੁਰਦੁਆਰਾ ਦੇ ਕੰਪਲੈਕਸ ਅੰਦਰ ਔਰਤ ਦਾ ਗੋਲੀਆਂ ਮਾਰ ਕੇ ਕਤਲ, ਸਰੋਵਰ ਕੋਲ ਬੈਠ ਕੇ ਸ਼ਰਾਬ ਪੀਣ ਦੇ ਇਲਜ਼ਾਮ
- Punjab Haryana HC: ਸਾਬਕਾ ਫੌਜੀ ਨੂੰ ਅਦਾ ਕੀਤੀ ਗਈ ਵਾਧੂ ਪੈਨਸ਼ਨ ਨਹੀਂ ਕੀਤੀ ਜਾ ਸਕਦੀ ਵਸੂਲ
ਮੀਡੀਆ ਸੱਚਾਈ ਤੋਂ ਕੋਹਾ ਦੂਰ ਹੈ। ਉਨ੍ਹਾਂ ਮੀਡੀਆ ਨੂੰ ਬੇਨਤੀ ਕਰਦਿਆਂ ਕਿਹਾ ਕਿ ਸੱਚਾਈ ਨੂੰ ਸਾਹਮਣੇ ਲੈ ਕੇ ਆਓ ਤੇ ਸੱਚਾਈ ਨਾਲ ਖੜ੍ਹੋ ਤੇ ਸਿੱਖਾਂ ਦਾ ਸਾਥ ਦਿਓ। ਪੱਤਰਕਾਰ ਵੱਲੋਂ ਦਰਬਾਰ ਸਾਹਿਬ ਨਜ਼ਦੀਕ ਹੋਏ ਬੰਬ ਧਮਾਕਿਆਂ ਸਬੰਧੀ ਵੀ ਭਾਈ ਸਾਹਿਬ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਜਿਵੇਂ ਵੀ ਜੋ ਵੀ ਪੁਲਿਸ ਨੇ ਦੱਸਿਆ ਅਸੀਂ ਉਸੇ ਤਰੀਕੇ ਮੰਨ ਲਿਆ, ਪਰ ਇਹ ਘਟਨਾ ਸਾਜ਼ਿਸ਼ ਦੇ ਤਹਿਤ ਹੋਈ ਹੈ।
ਜਥੇਦਾਰ ਸਾਹਿਬਾਨ ਦੇ ਚੱਲ ਰਹੇ ਵਿਵਾਦ ਉਤੇ ਵੀ ਬਿਆਨ :ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਚੱਲ ਰਹੇ ਵਿਵਾਦ ਉਤੇ ਵੀ ਬੋਲਦਿਆਂ ਐਸਜੀਪੀਸੀ ਮੈਂਬਰ ਭਾਈ ਰਾਮ ਸਿੰਘ ਨੇ ਕਿਹਾ ਕਿ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਹੁਤ ਉੱਚੇ ਅਹੁਦੇ ਉਤੇ ਬਿਰਾਜਮਾਨ ਹਨ ਤੇ ਕਾਫ਼ੀ ਉੱਚ ਸ਼ਖਸੀਅਤ ਹਨ। ਹਰੇਕ ਸਿੱਖ ਉਨ੍ਹਾਂ ਦਾ ਸਤਿਕਾਰ ਕਰਦਾ ਹੈ। ਕੱਲ੍ਹ ਰਾਘਵ ਚੱਢਾ ਦੀ ਮੰਗਣੀ ਉਤੇ ਜਾਣ ਨਾਲ ਜਥੇਦਾਰ ਸਾਹਿਬ ਦੇ ਜਾਣ ਨਾਲ ਕੁਝ ਸਿੱਖਾਂ ਦੇ ਮਨ ਉਤੇ ਠੇਸ ਪਹੁੰਚੀ ਹੈ। ਇਹ ਗੱਲ ਨਹੀਂ ਹੋਣੀ ਚਾਹੀਦੀ ਸੀ, ਸਿੰਘ ਸਾਹਿਬ ਆਪ ਬਹੁਤ ਸੁਹਿਰਦ ਹਨ, ਪਰ ਸਿੰਘ ਸਾਹਿਬ ਨੂੰ ਇਨ੍ਹਾਂ ਗੱਲਾਂ ਤੋਂ ਬਚਣਾ ਚਾਹੀਦਾ ਹੈ।
ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਕਿ ਮੰਗਣੀ ਦੌਰਾਨ ਰਾਘਵ ਚੱਢਾ ਤੇ ਉਨ੍ਹਾਂ ਦੀ ਮੰਗੇਤਰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪੀੜ੍ਹੀ ਉਤੇ ਉੱਚੀ ਥਾਂ ਉਤੇ ਬੈਠੇ ਸਨ। ਇਸ ਉਤੇ ਭਾਈ ਰਾਮ ਸਿੰਘ ਨੇ ਕਿਹਾ ਕਿ ਮੇਰੇ ਧਿਆਨ ਵਿੱਚ ਅਜਿਹਾ ਕੁਝ ਵੀ ਨਹੀਂ। ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਸੀ। ਉਨ੍ਹਾਂ ਕਿਹਾ ਸਿਆਸੀ ਪਾਰਟੀਆਂ ਇਸ ਉਤੇ ਬਿਆਨਬਾਜ਼ੀ ਕਰ ਰਹੇ ਹਨ।