ਅੰਮ੍ਰਿਤਸਰ: ਬੀਤੇ ਦਿਨੀਂ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲਾ ਸ਼ਰਮਾ ਵੱਲੋਂ ਸਿੱਖਾਂ ਵੱਲੋਂ ਰੱਖੇ ਸਮਾਗਮ 'ਚ ਸ਼ਿਰਕਤ ਕੀਤੀ ਗਈ। ਇਸੇ ਦੌਰਾਨ ਉਨ੍ਹਾਂ ਵੱਲੋਂ ਜਦੋਂ ਜੈਕਾਰਾ ਲਗਾਇਆ ਗਿਆ ਤਾਂ ਉਸ ਦਾ ਉਚਾਰਨ ਸਹੀ ਨਹੀਂ ਹੋਇਆ। ਮੁੱਖ ਮੰਤਰੀ ਵੱਲੋਂ ਇੱਕ ਵਾਰ ਫਿਰ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦਾ ਜੈਕਾਰਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਦੋਂ ਵੀ ਗਲਤ ਉਚਾਰਨ ਹੀ ਹੋਇਆ। ਆਖਰਕਾਰ ਤੀਸਰੀ ਵਾਰ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਮੁੱਖ ਨੂੰ ਸਹੀ ਉਚਾਰਨ ਦੱਸਿਆ ਗਿਆ। ਇਸ ਤੋਂ ਬਾਅਦ ਇਸ ਮਾਮਲੇ ਨੇ ਤੁਲ ਫੜ ਲਿਆ। ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਜੈਕਾਰਾ ਲਗਾਇਆ ਗ਼ਲਤ, ਐਸਜੀਪੀਸੀ ਨੇ ਦੱਸਿਆ ਮੰਦਭਾਗਾ - CM Rajasthan
SGPC Member Reaction On Rajasthan CM : ਐਸਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਵੱਲੋਂ ਮੁੱਖ ਮੰਤਰੀ 'ਤੇ ਤਿੱਖਾ ਤੰਜ ਕੱਸਿਆ ਗਿਆ। ਆਖਰ ਰਾਜਸਥਾਨ ਦੇ ਮੁੱਖ ਮੰਤਰੀ ਨੇ ਅਜਿਹਾ ਕੀ ਬੋਲਿਆ ਜੋ ਐਸਜੀਪੀਸੀ ਵੱਲੋਂ ਇਸ ਨੂੰ ਮੰਦਭਾਗਾ ਦੱਸਿਆ ਗਿਆ। ਪੜ੍ਹੋ ਪੂਰੀ ਖ਼ਬਰ
Published : Jan 15, 2024, 3:41 PM IST
|Updated : Jan 15, 2024, 3:47 PM IST
ਜੈਕਾਰਾ ਗਲਤ ਲਗਾਉਣਾ ਮੰਦਭਾਗਾ: ਜਿਵੇਂ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਵੱਲੋਂ ਜੈਕਾਰਾ ਗਲਤ ਲਗਾਉਣ ਦੀ ਵੀਡੀਓ ਵਾਇਰਲ ਹੋਈ ਤਾਂ ਐਸਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਵੱਲੋਂ ਇਸ ਨੂੰ ਮੰਦਭਾਗਾ ਆਖਿਆ ਹੈ। ਉਨ੍ਹਾਂ ਆਖਿਆ ਕਿ ਜੇਕਰ ਰਾਜਸਥਾਨ ਦੇ ਮੁੱਖ ਮੰਤਰੀ ਹੀ ਜੈਕਾਰੇ ਦਾ ਗਲਤ ਉਚਾਰਨ ਕਰਨਗੇ, ਜੈਕਾਰੇ ਨੂੰ ਭੁੱਲ ਜਾਣਗੇ ਤਾਂ ਦੇਸ਼ ਨੂੰ ਕਿਵੇਂ ਬਚਾਇਆ ਜਾਵੇਗਾ। ਉਹਨਾਂ ਕਿਹਾ ਕਿ ਸਿੱਖਾਂ ਨੇ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦਾ ਜੈਕਾਰਾ ਲਗਾ ਕੇ ਵੱਡੀਆਂ-ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਇਸ ਦੇਸ਼ ਨੂੰ ਆਜ਼ਾਦ ਵੀ ਇਸੇ ਜੈਕਾਰੇ ਨਾਲ ਕਰਵਾਇਆ ਹੈ ।
ਨੌਵੇਂ ਪਾਤਸ਼ਾਹ ਨੇ ਦਿੱਤੀ ਸ਼ਹੀਦੀ:ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਜਦੋਂ ਨੋਵੇਂ ਪਾਤਸ਼ਾਹ ਜੀ ਵੱਲੋਂ ਮੁਗਲਾਂ ਤੋਂ ਹਿੰਦੂਆਂ ਨੂੰ ਬਚਾਇਆ ਸੀ ਅਤੇ ਹਿੰਦੂ ਧਰਮ ਦੀ ਰੱਖਿਆ ਖਾਤਰ ਆਪਣੀ ਸ਼ਹੀਦੀ ਦਿੱਤੀ ਸੀ ਤਾਂ ਉਦੋਂ ਵੀ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਾ ਲਗਾਇਆ ਸੀ। ਇਸ ਕਾਰਕੇ ਇੱਕ ਸੂਬੇ ਦੇ ਮੁੱਖ ਮੰਤਰੀ ਹੋਣ ਕਾਰਨ ਭਜਨ ਲਾਲ ਸ਼ਰਮਾ ਦਾ ਜੈਕਾਰੇ ਦਾ ਗਲਤ ਉਚਾਰਨ ਕਰਨਾ ਮੰਦਭਾਗਾ ਕਰਾਰ ਦਿੱਤਾ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੋਵੇ। ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਜਦੋਂ ਗੁਰਬਾਣੀ ਦੀਆਂ ਤੁਕਾਂ ਦਾ ਵੀ ਗਲਤ ਉਚਾਰਨ ਕੀਤਾ ਗਿਆ ।