ਅੰਮ੍ਰਿਤਸਰ: ਸਿੱਖ ਧਰਮ ਦਾ ਹੋਰ ਧਰਮਾਂ ਚ ਪਰਿਵਰਤਨ ਹੋਣ ਦੀਆਂ ਗੱਲਾਂ ਤੋਂ ਬਾਅਦ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਪ੍ਰਚਾਰ ਕਮੇਟੀਆਂ ਦਾ ਗਠਨ ਕੀਤਾ ਗਿਆ। ਇਹ ਪ੍ਰਚਾਰ ਕਮੇਟੀਆਂ ਵੱਖ-ਵੱਖ ਥਾਵਾਂ ਉੱਤੇ ਜਾ ਕੇ ਸਿੱਖ ਧਰਮ (Sikhism) ਦਾ ਪ੍ਰਚਾਰ ਕਰ ਰਹੀਆਂ ਹਨ।
ਐਸਜੀਪੀਸੀ ਵੱਲੋਂ ਬੀਤੇ ਕੁਝ ਸਮੇਂ ਤੋਂ ਸਿੱਖ ਧਰਮ ਦੇ ਪ੍ਰਚਾਰ ਕਰਨ ਲਈ ਪ੍ਰਚਾਰ ਕਮੇਟੀਆਂ ਦਾ ਗਠਨ ਕੀਤਾ ਗਿਆ ਜੋ ਪੰਜਾਬ ਦੇ ਪਿੰਡ ਪਿੰਡ ਜਾਕੇ ਬੱਚਿਆਂ ਤੇ ਓਹਨਾ ਦੇ ਮਾਪਿਆਂ ਨੂੰ ਸਿੱਖ ਧਰਮ ਸੰਬੰਧੀ ਜਾਗਰੂਕ ਕਰ ਰਹੀਆਂ ਹਨ। ਸਿੱਖ ਧਰਮ ਦਾ ਸੰਬੰਧੀ ਜਾਣਕਾਰੀ ਦੇਣ ਲਈ ਬੱਚਿਆਂ ਦੇ ਧਾਰਮਿਕ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ।
ਧਰਮ ਪਰਿਵਰਤਨ ਨੂੰ ਰੋਕਣ ਲਈ ਐਸਜੀਪੀਸੀ ਨੇ ਕੀਤਾ ਪ੍ਰਚਾਰਕ ਕਮੇਟੀਆਂ ਦਾ ਗਠਨ ਜਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਤੋਂ ਕੁਝ ਕੱਟੜਪੰਥੀ ਧਾਰਮਿਕ ਸੰਸਥਾਵਾਂ ਵੱਲੋਂ ਸਿੱਖ ਧਰਮ ਦੇ ਲੋਕਾਂ ਨੂੰ ਲਾਲਚ ਦੇ ਅਤੇ ਆਪਣੀਆਂ ਗੱਲਾਂ 'ਚ ਉਲਝਾ ਧਰਮ ਪਰਿਵਤਿਤ ਕਰਵਾਉਣ ਦੇ ਮਾਮਲੇ ਸਾਹਮਣੇ ਆਏ ਸਨ। ਜਿਸ ਤੋਂ ਬਾਅਦ ਐਸਜੀਪੀਸੀ ਵੱਲੋਂ 150 ਦੇ ਕਰੀਬ ਪੂਰੇ ਪੰਜਾਬ ਲਈ ਪ੍ਰਚਾਰ ਕਮੇਟੀਆਂ ਦਾ ਗਠਨ ਕੀਤਾ ਗਿਆ। ਇਸ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਲੋਕਾਂ ਨੂੰ ਕੁਝ ਦੂਸਰੇ ਧਰਮ ਦੇ ਪ੍ਰਚਾਰਕਾਂ ਵੱਲੋਂ ਲਾਲਚ ਦੇ ਜਾ ਗੱਲਾਂ ਚ ਬੇਹਲਾ ਫੁਸਲਾ ਕੇ ਧਰਮ ਪਰਿਵਰਤਨ ਕਰਵਾਉਣ ਦੇ ਮਾਮਲੇ ਸਾਹਮਣੇ ਆਏ ਸਨ ਜੋ ਕਿ ਸਿੱਖ ਧਰਮ ਤੇ ਸਿੱਧਾ ਹਮਲਾ ਹੈ।
ਇਸ ਸਬੰਧੀ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਜੀ ਨੇ ਕਿਹਾ ਕਿ ਸਿੱਖ ਧਰਮ ਦਾ ਕਿਸੇ ਧਰਮ ਨਾਲ ਕੋਈ ਮੁਕਾਬਲਾ ਨਹੀਂ ਹੈ ਅਤੇ ਜੋ ਸਿੱਖ ਅਪਣਾ ਧਰਮ ਪਰਿਵਰਤਿਤ ਕਰਦਾ ਹੈ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ।
ਇਸ ਸਬੰਧੀ ਪਿੰਡਾਂ 'ਚ ਪ੍ਰਚਾਰ ਕਰ ਰਹੇ ਐਸਜੀਪੀਸੀ ਦੇ ਪ੍ਰਚਾਰਕ ਬਲਕਾਰ ਸਿੰਘ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਅਨੁਸਾਰ ਓਹਨਾਂ ਵੱਲੋਂ ਘਰ ਘਰ ਜਾ ਬੱਚਿਆ ਨੂੰ ਇਕੱਠੇ ਕਰ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕ ਧਰਮ ਪਰਿਵਰਤਨ ਕਰ ਰਹੇ ਓਹਨਾਂ ਨੂੰ ਸਿੱਖੀ ਨਾਲ ਜੋੜਿਆ ਜਾਏ।
ਇਹ ਵੀ ਪੜ੍ਹੋ:ਸਿੰਘੂ ਸਰਹੱਦ ’ਤੇ ਕਤਲ ਮਾਮਲਾ: ਨਿਹੰਗ ਸਿੰਘਾਂ ਨੇ ਕਹੀ ਵੱਡੀ ਗੱਲ, ਦੇਖੋ ਵੀਡੀਓ