ਅੰਮ੍ਰਿਤਸਰ: ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਲਾਹੌਰ ਪਾਕਿਸਤਾਨ ਵਿਖੇ ਲੱਗੇ ਬੁੱਤ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰੀ ਬਿਸ਼ਨ ਸਿੰਘ ਨੇ ਦੱਸਿਆ ਕਿ ਸ਼ਾਹੀ ਕਿਲ੍ਹਾ ਲਾਹੌਰ ਪਾਕਿਸਤਾਨ ਵਿਖੇ ਸਥਿਤ ਬੁੱਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਅੱਜ ਤੋੜਿਆ ਗਿਆ।
ਜਿਸ ਨਾਲ ਬੁੱਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਜਿਸਦੇ ਚਲਦਿਆਂ ਸਮੁੱਚੇ ਭਾਈਚਾਰੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਦੋ ਵਾਰ ਪਾਕਿਸਤਾਨ ਦੇ ਵਿਚ ਇਸ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਪਰ ਦੋਸ਼ੀ ਨਹੀਂ ਫੜੇ ਗਏ ਇਸ ਵਾਰ ਤਸਵੀਰਾਂ ਸ਼ਾਹੀ ਕਿਲ੍ਹਾ ਲਾਹੌਰ ਵਿਖੇ ਸੀਸੀਟੀਵੀ ਵਿੱਚ ਕੈਦ ਹੋ ਗਈਆਂ । ਜਿਸ ਕਾਰਨ ਦੋਸ਼ੀ ਰਿਜ਼ਵਾਨ ਨੂੰ ਕਾਬੂ ਕਰ ਲਿਆ ਗਿਆ ਹੈ।
ਜੋ ਮੁਸਲਮਾਨ ਧਰਮ ਦੇ ਇੱਕ ਕੱਟੜਪੰਥੀ ਫਿਰਕੇ ਦਾ ਮੈਬਰ ਹੈ। ਜਿਨ੍ਹਾਂ ਖ਼ਿਲਾਫ਼ ਪਾਕਿਸਤਾਨੀ ਸਿੱਖਾਂ ਵੱਲੋਂ ਪਰਚਾ ਦਰਜ ਕਰਵਾ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਵਾਉਣ ਲਈ ਲਾਹੌਰ ਪੁਲੀਸ ਨੂੰ ਅਪੀਲ ਕੀਤੀ ਗਈ। ਤਾਂ ਜੋ ਹਰ ਨਾਗਰਿਕ ਆਪਣੇ ਧਰਮ ਨੂੰ ਛੱਡ ਬਾਕੀ ਧਰਮਾਂ ਨੂੰ ਅਣਗੌਲਿਆ ਨਾ ਕਰੇ।