ਅੰਮ੍ਰਿਤਸਰ :ਸ਼ਹੀਦੀ ਦਿਹਾੜੇ ‘ਤੇ ਮਾਤਮੀ ਬਿਗਲ ਵਜਾਉਣ ਦਾ ਫੈਸਲਾ ਮੁੱਖ ਮੰਤਰੀ ਮਾਨ ਵੱਲੋਂ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ CM ਮਾਨ ਨੇ ਖ਼ੁਦ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦਈਏ ਕਿ SGPC ਪ੍ਰਧਾਨ ਤੇ ਸਿੱਖ ਜਥੇਬੰਦੀਆਂ ਨੇ ਮਾਤਮੀ ਬਿਗਲ ਵਜਾਉਣ ਵਾਲੇ ਫੈਸਲੇ ‘ਤੇ ਇਤਰਾਜ਼ ਜਤਾਇਆ ਸੀ। CM ਮਾਨ ਨੇ ਐਕਸ ‘ਤੇ ਲਿਖਿਆ ਕਿ ਮੈਂ ਇਹ ਬਿਲਕੁਲ ਵੀ ਨਹੀਂ ਚਾਹੁੰਦਾ ਕਿ ਇਹਨਾਂ ਸ਼ਹਾਦਤ ਵਾਲੇ ਦਿਨ੍ਹਾਂ ਵਿੱਚ ਸਮੁੱਚੀਆਂ ਸੰਗਤਾਂ ਸਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਨਮਨ ਕਰਨ ਤੋਂ ਇਲਾਵਾ ਕਿਸੇ ਹੋਰ ਵਾਦ-ਵਿਵਾਦ ਵਿੱਚ ਪੈਣ ਇਸ ਲਈ ਭਾਵਨਾਵਾਂ ਦੀ ਕਦਰ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ 27 ਦਸੰਬਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬਿਗਲ ਵਜਾਉਣ ਵਾਲਾ ਫੈਸਲਾ ਵਾਪਿਸ ਲਿਆ।
ਸਿੱਖ ਕੌਮ ਦੀਆਂ ਰਿਵਾਇਤਾਂ ਮੁਤਾਬਿਕ ਹੀ ਮਨਾਏ ਜਾਣਗੇ ਸ਼ਹੀਦੀ :ਦੱਸਣਯੋਗ ਹੈ ਕਿ ਐਸ ਜੀ ਪੀਸੀ ਵੱਲੋਂ ਇਤਰਾਜ਼ ਜਤਾਉਂਦੇ ਹੋਏ ਕਿਹਾ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਬਰ ਤੇ ਜੁਲਮ ਦੇ ਖਿਲਾਫ ਸ਼ਹੀਦ ਹੋਇਆ ਸੀ। ਉਹਨਾਂ ਸ਼ਹਾਦਤਾਂ ਨੂੰ ਕੌਮ ਆਪਣੇ ਰਵਾਇਤਾਂ ਅਨੁਸਾਰ ਮਨਾਉਂਦੀ ਹੈ। ਚਮਕੌਰ ਸਾਹਿਬ ਵਿਖੇ ਜਾਂ ਫਤਿਹਗੜ੍ਹ ਸਾਹਿਬ ਵਿਖੇ ਇਹ ਸਮਾਗਮ ਵੱਡੇ ਪੱਧਰ 'ਤੇ ਮਨਾਏ ਜਾਂਦੇ ਹਨ। ਅੱਜ ਪੰਜਾਬ ਦੀ ਸਰਕਾਰ ਵੱਲੋਂ ਇੱਕ ਐਲਾਨ ਕੀਤਾ ਗਿਆ ਹੈ, ਇਸ ਨੂੰ ਲੈ ਕੇ ਪੰਥ ਦੀਆਂ ਸ਼ਖਸੀਅਤਾਂ ਤੇ ਗਿਆਨੀ ਪੁਰਸ਼ ਹਨ ਉਹਨਾਂ ਨਾਲ ਵਿਚਾਰ ਕੀਤੀ ਹੈ ਤੇ ਸ਼੍ਰੋਮਣੀ ਕਮੇਟੀ ਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਟਵੀਟ ਕੀਤਾ ਹੈ। ਉਹਨਾਂ ਕਿਹਾ ਕਿ ਸਿੱਖਾਂ ਦੇ ਅੰਦਰ ਜਿਹੜੀ ਰਵਾਇਤ ਹੈ ਉਹ ਮਾਤਮ ਜਾਂ ਸ਼ੋਕ ਦੀ ਨਹੀਂ ਹੁੰਦੀ, ਜਿਹੜੀ ਵੀ ਸ਼ਹਾਦਤ ਹੈ ਉਹ ਆਪਣੇ ਆਪ 'ਚ ਚੜ੍ਹਦੀ ਕਲਾ ਦੀ ਹੁੰਦੀ ਹੈ।
- ATM machine found: ਨਾਲੇ ਵਿੱਚੋਂ ਮਿਲੀ ਏਟੀਐਮ ਮਸ਼ੀਨ ! ਚੋਰਾਂ ਨੇ ਕੀਤਾ ਇਹ ਕੰਮ
- Organic Farming in Punjab: ਜੈਵਿਕ ਖੇਤੀ ਤੇ ਖੁਦ ਮੰਡੀਕਰਨ ਕਰਕੇ ਕਿਸਾਨ ਬਣਿਆ ਹੋਰਨਾਂ ਲਈ ਮਿਸਾਲ, ਜਾਣੋ ਖੇਤੀ ਦੇ ਤਰੀਕੇ
- PU 'ਤੇ ਵਿਵਾਦ: ਉਪ ਰਾਸ਼ਟਰਪਤੀ ਧਨਖੜ ਬੋਲੇ- ਪੰਜਾਬ ਯੂਨੀਵਰਸਿਟੀ 'ਚ ਹਰਿਆਣਾ ਦੀ ਵੀ ਹਿੱਸੇਦਾਰੀ ਤਾਂ AAP ਦਾ ਪਲਟਵਾਰ, ਕਿਹਾ- ਭਾਜਪਾ ਦੀ ਭਾਸ਼ਾ ਨਾ ਬੋਲੋ