ਅੰਮ੍ਰਿਤਸਰ:ਬੀਤੇ ਦਿਨੀਂ ਵੀ ਇਕ ਡੇਅਰੀ ਵਾਲੀ ਦੁਕਾਨ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਬਾਈਪਾਸ ਦਬੁਰਜੀ ਲਾਗੇ ਇਕ ਦੁਕਾਨ ਉੱਤੇ ਕੁਝ ਹਥਿਆਰਬੰਦ ਲੁਟੇਰਿਆਂ ਵੱਲੋਂ ਇਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।ਇਹ ਸਾਰੀ ਘਟਨਾ ਸੀਸੀਟੀਵੀ (CCTV) ਵਿਚ ਕੈਦ ਹੋ ਗਈ ਹੈ।
ਤੁਸੀਂ ਸੀਸੀਟੀਵੀ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ 5 ਤੋਂ 6 ਲੁਟੇਰੇ ਹੱਥ ਵਿਚ ਪਿਸਤੌਲ ਫੜ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਅਤੇ ਉਨ੍ਹਾਂ ਵੱਲੋਂ ਧੜੱਲੇ ਦੇ ਨਾਲ ਦੁਕਾਨ ਵਿਚ ਵੜ ਕੇ ਸਾਰਾ ਸਾਮਾਨ ਲੁੱਟਿਆ ਗਿਆ।ਉੱਥੇ ਹੀ ਇਕ ਨੌਜਵਾਨ ਜੋ ਕਿ ਬਾਹਰ ਖੜ੍ਹਾ ਸੀ। ਉਸ ਨੂੰ ਵੀ ਪਿਸਤੌਲ ਦੀ ਨੋਕ ਤੇ ਉਨ੍ਹਾਂ ਵੱਲੋਂ ਦੁਕਾਨ ਦੇ ਅੰਦਰ ਦਾਖ਼ਲ ਕੀਤਾ ਗਿਆ ।