ਪੰਜਾਬ

punjab

By

Published : Aug 11, 2021, 10:49 AM IST

ETV Bharat / state

ਦੇਖੋ ਹਾਕੀ ਖਿਡਾਰੀਆਂ ਦਾ ਕਿਸ ਤਰ੍ਹਾਂ ਕੀਤਾ ਸਵਾਗਤ

ਟੋਕੀਓ ਓਲਪਿੰਕ ਵਿਚ ਭਾਰਤੀ ਹਾਕੀ ਟੀਮ(Indian Hockey Team) ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਟੀਮ ਦੇ 11 ਖਿਡਾਰੀ ਅਤੇ ਮਹਿਲਾ ਹਾਕੀ ਟੀਮ ਦੇ ਖਿਡਾਰਣ ਗੁਰਜੀਤ ਕੌਰ ਅੰਮ੍ਰਿਤਸਰ ਰਾਸ਼ਟਰੀ ਅੰਤਰਰਾਸ਼ਟਰੀ ਏਅਰਪੋਰਟ ਉਤੇ ਪਹੁੰਚੇ।ਇਸ ਮੌਕੇ ਪਰਿਵਾਰਿਕ ਮੈਂਬਰ ਅਤੇ ਹਾਕੀ ਪ੍ਰੇਮੀ ਨੇ ਸਵਾਗਤ ਕੀਤਾ ਹੈ।

ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਓਲਪਿੰਕ ਹਾਕੀ ਖਿਡਾਰੀ ਪਹੁੰਚੇ ਅੰਮ੍ਰਿਤਸਰ ਹਵਾਈ ਅੱਡੇ
ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਓਲਪਿੰਕ ਹਾਕੀ ਖਿਡਾਰੀ ਪਹੁੰਚੇ ਅੰਮ੍ਰਿਤਸਰ ਹਵਾਈ ਅੱਡੇ

ਅੰਮ੍ਰਿਤਸਰ:ਟੋਕੀਓ ਓਲਪਿੰਕ ਵਿਚ ਪੁਰਸ਼ਾਂ ਦੀ ਹਾਕੀ (Indian Hockey Team) ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਪੁਰਸ਼ਾਂ ਦੀ ਹਾਕੀ ਟੀਮ ਦੇ 11 ਖਿਡਾਰੀ ਅਤੇ ਮਹਿਲਾ ਹਾਕੀ ਟੀਮ ਵਿੱਚ ਆਪਣਾ ਵਧੀਆ ਪ੍ਰਦਰਸ਼ਨ ਦਿਖਾਉਣ ਵਾਲੀ ਗੁਰਜੀਤ ਕੌਰ ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ ’ਤੇ ਪਹੁੰਚੇ।

ਖਿਡਾਰੀਆਂ ਦਾ ਕੀਤਾ ਸਵਾਗਤ

ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਹਾਕੀ ਪ੍ਰੇਮੀਆਂ ਨੇ ਸਵਾਗਤ ਕੀਤਾ ਹੈ। ਇਸ ਮੌਕੇ ਹਾਕੀ ਖਿਡਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਅਤੇ ਹਰ ਇਕ ਖਿਡਾਰੀ ਨੇ ਆਪਣੇ ਵੱਲੋਂ ਜਿੱਤੇ ਮੈਡਲ ਗਲਾ ਵਿੱਚ ਪਾਏ ਹੋਏ ਸਨ। ਗੁਰਜੀਤ ਕੌਰ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਖੁਸ਼ੀ ਹੈ।

ਦੇਖੋ ਹਾਕੀ ਖਿਡਾਰੀਆਂ ਦਾ ਕਿਸ ਤਰ੍ਹਾਂ ਕੀਤਾ ਸਵਾਗਤ

ਖਿਡਾਰੀ ਹੋਣਗੇ ਸ੍ਰੀ ਦਰਬਾਰ ਸਾਹਿਬ ਨਤਮਸਤਕ

ਇਸ ਮੌਕੇ ਵੇਖਣ ਨੂੰ ਮਿਲਿਆ ਕਿ ਜਦੋਂ ਖਿਡਾਰੀ ਆਪਣੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਦੇ ਹੋਏ ਸਨ ਅਤੇ ਪਰਿਵਾਰਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ। ਉੱਥੇ ਹੀ ਹੁਣ ਇਸ ਤੋਂ ਬਾਅਦ ਪੂਰੀ ਟੀਮ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਮੌਕੇ ਗੁਰਜੰਟ ਦੇ ਪਿਤਾ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਬੱਚਿਆਂ ਉਤੇ ਮਾਣ ਹੈ। ਉਨ੍ਹਾਂ ਨੇ ਦੱਸਿਆ ਹੁਣ ਸਾਰੀ ਟੀਮ ਸ੍ਰੀ ਦਰਬਾਰ ਸਾਹਿਬ ਜਾਵੇਗੀ ਅਤੇ ਫਿਰ ਸਾਰੇ ਆਪਣੇ ਆਪਣੇ ਘਰਾਂ ਨੂੰ ਰਵਾਨਾ ਹੋਣਗੇ।

ਇਹ ਵੀ ਪੜੋ:ਹਾਕੀ ਖਿਡਾਰਨ ਦੇ ਨਾਂਅ 'ਤੇ ਰੱਖਿਆ ਜਾਵੇਗਾ ਸੜਕ ਦਾ ਨਾਂਅ

ABOUT THE AUTHOR

...view details