ਅੰਮ੍ਰਿਤਸਰ: ਆਪ੍ਰੇਸ਼ਨ ਬਲੂ ਸਟਾਰ ਦੀ 39ਵੀਂ ਬਰਸੀ ਮੌਕੇ ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਜਿੱਥੇ ਸੁਰੱਖਿਆ ਦੇ ਮੱਦੇਨਜ਼ਰ ਤਮਾਮ ਬਾਜ਼ਾਰ ਅਤੇ ਦੁਕਾਨਾਂ ਬੰਦ ਨਜ਼ਰ ਆਈਆਂ ਉੱਥੇ ਹੀ ਥਾਂ-ਥਾਂ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਦਾ ਠੀਕਰੀ ਪਹਿਰਾ ਵੀ ਨਜ਼ਰ ਆਇਆ। ਦੱਸ ਦਈਏ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਦਲ ਖਾਲਸੇ ਨੇ ਸ਼ਹਿਰ ਵਿੱਚ ਬੰਦ ਦੀ ਕਾਲ ਦਿੱਤੀ ਸੀ ਜਿਸ ਦਾ ਪੂਰਾ ਅਸਰ ਵੇਖਣ ਨੂੰ ਮਿਲਿਆ ਅਤੇ ਸ਼ਹਿਰ ਅੰਦਰ ਲਾਕਡਾਊਨ ਜਿਹੇ ਹਾਲਾਤ ਨਜ਼ਰ ਆਏ।
Operation Blue Star: ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਗੁਰੂ ਨਗਰੀ ਛਾਉਣੀ 'ਚ ਤਬਦੀਲ, ਬਾਜ਼ਾਰ ਵੀ ਰਹੇ ਬੰਦ - ਸੁਰੱਖਿਆ ਦੇ ਕਰੜੇ ਪ੍ਰਬੰਧ
ਗੁਰੂ ਨਗਰੀ ਅੰਮ੍ਰਿਤਸਰ ਨੂੰ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤਿਆਂ ਤੋਂ ਇਲਾਵਾ ਪੂਰੇ ਜ਼ਿਲ੍ਹੇ ਅੰਦਰ ਤਿੰਨ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੈਰਾ ਮਿਲਟਰੀ ਫੋਰਸ ਨੂੰ ਵੀ ਲਗਾਇਆ ਗਿਆ ਹੈ।
ਸੁਰੱਖਿਆ ਦੇ ਕਰੜੇ ਪ੍ਰਬੰਧ:ਪੰਜਾਬ ਪੁਲਿਸ ਦੇ 3000 ਜਵਾਨਾਂ ਤੋਂ ਇਲਾਵਾ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ ਚਾਰ ਕੰਪਨੀਆਂ ਜ਼ਿਲ੍ਹੇ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸੂਬੇ ਵਿੱਚ ਪੁਲਿਸ ਬਲ ਤੋਂ ਇਲਾਵਾ ਅਰਧ ਸੈਨਿਕ ਬਲਾਂ ਦੀਆਂ 11 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਏਡੀਸੀਪੀ ਨੇ ਦੱਸਿਆ ਕਿ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਉੱਤੇ ਪੰਜਾਬ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਥਾਂ-ਥਾਂ ਉੱਤੇ ਨਾਕਾਬੰਦੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਉਸ ਦੀ ਨਾਪਾਕ ਚਾਲ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਕੋਈ ਵੀ ਗਲਤ ਪ੍ਰਚਾਰ ਘੱਲੂਘਾਰਾ ਮੌਕੇ ਨਾ ਹੋਵੇ ਉਸ ਲਈ ਵੀ ਪੂਰੀਆਂ ਸੋਸ਼ਲ ਮੀਡੀਆ ਟੀਮਾਂ ਲਗਾਈਆ ਗਈਆਂ ਹਨ।
- Punjabi girl stuck in Dubai: ਆਪਣਿਆਂ ਨੇ ਹੀ ਕੀਤਾ ਦਗਾ, ਪੀੜਤਾ ਨੇ ਦੱਸੀ ਪੂਰੀ ਕਹਾਣੀ
- Bathinda Ooat Center: ਨਸ਼ਾ ਛੱਡਣ ਵਾਲੇ ਨੌਜਵਾਨਾਂ ਲਈ ਵਰਦਾਨ ਸਾਬਤ ਹੋ ਰਿਹੈ ਗ੍ਰੋਥ ਸੈਂਟਰ ਵਿੱਚ ਬਣਿਆ ਓਟ ਸੈਂਟਰ !
- CM Mann Letter to Union Minister: ਸੀਐਮ ਮਾਨ ਨੇ ਲਿਖੀ ਕੇਂਦਰੀ ਮੰਤਰੀ ਨੂੰ ਚਿੱਠੀ, ਕੇਂਦਰ ਤੋਂ ਵਾਧੂ ਬਿਜਲੀ ਦੀ ਕੀਤੀ ਮੰਗ
ਦਲ ਖਾਲਾਸਾ ਦੇ ਸੱਦੇ ਦੀ ਵੀ ਹਿਮਾਇਤ: ਦਲ ਖਾਲਸਾ ਜਥੇਬੰਦੀ ਵੱਲੋਂ 6 ਜੂਨ ਨੂੰ ਪੂਰਾ ਸ਼ਹਿਰ ਬਦ ਕਰਨ ਲਈ ਸਥਾਨਵਾਸੀਆਂ ਨੂੰ ਅਪੀਲ ਕੀਤੀ ਗਈ ਸੀ। ਜਿਸ ਦਾ ਭਰਵਾਂ ਸਮਰਥਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲਿਆ। ਅੰਮ੍ਰਿਤਸਰ ਦਾ ਹਾਲ ਬਜ਼ਾਰ ਅਤੇ ਅੰਮ੍ਰਿਤਸਰ ਸ਼ਹਿਰ ਦਾ ਅੰਦਰੂਨੀ ਇਲਾਕਾ ਪੂਰੀ ਤਰੀਕੇ ਬੰਦ ਨਜ਼ਰ ਆਇਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਏਡੀਸੀਪੀ ਮਹਿਤਾਬ ਸਿੰਘ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਵੱਲੋਂ ਆਪਣੇ ਪੱਧਰ ਉੱਤੇ ਦੁਕਾਨਾਂ ਬੰਦ ਕਰਕੇ ਜਥੇਬੰਦੀਆਂ ਦਾ ਸਮਰਥਨ ਦਿੱਤਾ ਗਿਆ ਹੈ। ਪੁਲਿਸ ਵੱਲੋਂ ਕਿਸੇ ਵੀ ਤਰੀਕੇ ਦੀ ਬੰਦ ਦੀ ਕਾਲ ਨਹੀਂ ਸੀ ਅਤੇ ਸ਼ਹਿਰ ਦੇ ਵਿੱਚ ਆਵਾਜਾਈ ਵੀ ਚੱਲ ਰਹੀ ਹੈ, ਲੇਕਿਨ ਸ਼ਹਿਰ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਨਾ ਘਟੇ ਇਸ ਦੇ ਲਈ ਅੰਮ੍ਰਿਤਸਰ ਸ਼ਹਿਰ ਦੇ ਚੱਪੇ-ਚੱਪੇ ਉੱਤੇ ਪੰਜਾਬ ਪੁਲਿਸ ਦੀ ਫੋਰਸ ਅਤੇ ਪੈਰਾ ਮਿਲਟਰੀ ਫੋਰਸ ਵੀ ਲਗਾਈ ਹੋਈ ਹੈ। ਜ਼ਿਕਰਯੋਗ ਹੈ ਕਿ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਭਾਰਤੀ ਫ਼ੌਜ ਵੱਲੋਂ ਕੀਤੇ ਹਮਲੇ ਦੌਰਾਨ ਜਰਨੈਲ ਸਿੰਘ ਭਿੰਡਰਾਂਵਾਲੇ ਸਮੇਤ ਕਈ ਲੋਕਾਂ ਦੀ ਜਾਨ ਗਈ।