ਬਟਾਲਾ: ਸੂਬੇ ਵਿੱਚ ਨਗਰ ਨਿਗਮ 2021 ਦੀਆਂ ਚੋਣਾਂ ਲਈ ਚੋਣ ਕਮਿਸ਼ਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। ਇਹ ਯਕੀਨੀ ਬਣਾਇਆ ਗਿਆ ਕਿ ਵੋਟਾਂ ਅਮਨ ਅਮਾਨ ਨਾਲ ਨੇਪਰ੍ਹੇ ਚਾੜੀਆਂ ਜਾਣਗੀਆਂ। ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸਐਸਪੀ ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁਲਿਸ ਜ਼ਿਲ੍ਹਾ ਤਹਿਤ ਇਕ ਨਗਰ ਨਿਗਮ ਬਟਾਲਾ ਅਤੇ 3 ਵੱਖ ਵੱਖ ਨਗਰ ਕੌਂਸਿਲ ਵਿੱਚ ਵੋਟਿੰਗ ਲਈ ਉਨ੍ਹਾਂ ਵਲੋਂ ਕੜੇ ਸੁਰਖਿਆ ਦੇ ਇੰਤਜ਼ਾਮ ਕੀਤੇ ਗਏ।
ਬਟਾਲਾ: ਪੰਜਾਬ ਨਗਰ ਨਿਗਮ ਚੋਣਾਂ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ - ਨਗਰ ਨਿਗਮ 2021 ਦੀਆਂ ਚੋਣਾਂ
ਬਟਾਲਾ ਵਿੱਚ ਪੰਜਾਬ ਨਗਰ ਨਿਗਮ ਚੋਣਾਂ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਮੁਕੰਮਲ ਕੀਤੇ ਗਏ। ਐਸਐਸਪੀ ਰਛਪਾਲ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ।
ਐਸਐਸਪੀ ਰਛਪਾਲ ਨੇ ਦੱਸਿਆ ਕਿ ਵੱਖ ਵੱਖ ਜ਼ੋਨ ਵਿੱਚ ਇਲਾਕਿਆਂ ਨੂੰ ਵੰਡ ਕੀਤੀ ਗਈ ਹੈ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਚੋਣ ਪ੍ਰਕਿਰਿਆ 'ਚ ਵੱਧ ਚੜ੍ਹ ਕੇ ਬਿਨਾ ਕਿਸੇ ਡਰ ਪ੍ਰਭਾਵ ਦੇ ਆਪਣੇ ਵੋਟ ਦੇ ਹੱਕ ਦਾ ਇਸਤਮਾਲ ਕਰਨ। ਪੂਰੇ ਜ਼ਿਲ੍ਹਾ ਭਰ ਵਿੱਚ 4 ਐਸਪੀ , 11 ਡੀਐਸਪੀ , ਅਤੇ 1850 ਦੇ ਕਰੀਬ ਪੁਲਿਸ ਮੁਲਾਜ਼ਮ ਵੱਖ ਵੱਖ ਜ਼ੋਨ ਵਿੱਚ ਤੈਨਾਤ ਅਤੇ ਜੋ ਪੋਲਿੰਗ ਬੂਥ ਸੰਵੇਦਨਸ਼ੀਲ ਹਨ। ਉਥੇ ਵਧੇਰੇ ਫੋਰਸ ਤੈਨਾਤ ਕੀਤੀ ਗਈ।
ਉਨ੍ਹਾਂ ਨੇ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਮਾਹੌਲ ਖ਼ਰਾਬ ਨਾ ਕੀਤਾ ਜਾਵੇ ਅਤੇ ਪ੍ਰਸ਼ਾਸ਼ਨ ਦਾ ਸਾਥ ਦਿੱਤਾ ਜਾਵੇ ਤਾਂ ਜੋ ਇਹ ਪੂਰੀ ਚੋਣ ਪ੍ਰਕਿਰਿਆ ਨਿਰਪੱਖ ਤੌਰ 'ਤੇ ਅਮਨ ਅਮਾਨ ਨਾਲ ਪੂਰੀ ਕੀਤੀ ਜਾਵੇ।