ਅੰਮ੍ਰਿਤਸਰ:ਵਾਰਿਸ ਪੰਜਾਬ ਦੇ ਜਥੇਬੰਦੀ ਵਲੋਂ ਬੁੱਧਵਾਰ ਨੂੰ ਖਾਲਸਾ ਵਹੀਰ ਦੀ ਸ਼ੁਰੂਆਤ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰ ਕੇ ਖਾਲਸਾ ਵਹੀਰ ਦਾ ਅਗਾਜ਼ ਕੀਤਾ ਗਿਆ ਹੈ। ਉੱਥੇ ਹੀ ਅੱਜ ਖਾਲਸਾ ਵਹੀਰ ਦਾ ਦੂਜਾ ਦਿਨ ਹੈ। ਇਹ ਯਾਤਰਾ 30 ਦਿਨਾਂ ਵਿਚ ਖਾਲਸਾ ਵਹੀਰ ਪਹੁੰਚੇਗੀ ਅਤੇ 21 ਦਸੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੋ ਅਰਦਾਸ ਬੇਨਤੀ ਕਰ ਪਹਿਲੇ ਪੜਾਅ ਲਈ ਜੰਡਿਆਲਾ ਜਾਣਗੇ, ਫਿਰ ਵਾਇਆ (khalsa vehir yatra) ਜਲੰਧਰ ਪਹੁੰਚਣਗੇ। ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਪੰਜਾਬ ਦੀ ਜਵਾਨੀ, ਨਸ਼ਿਆਂ ਵਿੱਚ ਡੁੱਬੀ ਜਵਾਨੀ ਅਤੇ ਆਮ ਲੋਕਾਂ ਨੂੰ ਗੁਰੂ ਦੇ ਲੜ ਨਾਲ ਜੋੜਨ ਦਾ ਇਹ ਉਪਰਾਲਾ ਹੈ। ਇਹ ਰੇਲ ਗੱਡੀ ਦਸੰਬਰ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਜਾਵੇਗੀ।
ਖਾਲਸਾ ਵਹੀਰ ਪੰਜਾਬ ਤੋਂ ਬਾਹਰ ਵੀ ਚੱਲੇਗੀ:ਇਸ ਸੰਬਧੀ ਜਾਣਕਾਰੀ ਦਿੰਦਿਆਂ ਵਾਰਿਸ ਪੰਜਾਬ ਦੇ ਜਥੇਬੰਦੀ ਆਗੂ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਖਾਲਸਾ ਵਹੀਰ ਮੌਕੇ ਸੰਗਤ ਵਡੀ ਗਿਣਤੀ ਵਿੱਚ ਪਹੁੰਚੀਆਂ ਹਨ ਅਤੇ ਸੰਗਤ ਦਾ ਪਿਆਰ ਹੈ ਜਿਸਦੇ ਅਸੀਂ ਸ਼ੁਕਰਾਨਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਖਾਲਸਾ ਵਹੀਰ ਦਾ ਆਗਾਜ਼ ਕਰਦਿਆ ਅਸੀ ਪਹਿਲਾਂ ਪੜਾਅ ਜੰਡਿਆਲਾ ਅਤੇ ਫਿਰ 30 ਦਿਨਾਂ ਵਿੱਚ ਵਾਇਆ ਜਲੰਧਰ ਪਹੁੰਣਗੇ। ਇਹ ਵਹੀਰ ਪਹਿਲਾ ਪੰਜਾਬ ਨੂੰ ਕਵਰ ਕਰਨ ਤੋ ਬਾਅਦ ਪੰਜਾਬ ਤੋਂ ਬਾਹਰ ਵੀ ਚੱਲੇਗੀ।
ਹਰ ਧਰਮ ਵਿਚ ਸ਼ਸਤਰ ਦਾ ਆਪਣਾ ਮਹੱਤਵ:ਇਸ ਸ਼ਸ਼ਤਰ ਰੱਖਣ ਸਬੰਧੀ ਆ ਰਹੇ ਹਿੰਦੂ ਜਥੇਬੰਦੀਆਂ ਦੇ ਕੁਝ ਸ਼ਰਾਰਤੀ ਤੱਤਾਂ ਨੂੰ ਮਜ਼ਾਕ ਦਿੰਦਿਆ ਉਨ੍ਹਾਂ ਕਿਹਾ ਕਿ ਸ਼ਸਤਰ ਸਾਡੇ ਗੁਰੂ ਦੀ ਦੇਣ ਹੈ। ਹਰ ਧਰਮ ਵਿਚ ਸ਼ਸਤਰ ਅਤੇ ਗਹਿਣਿਆਂ ਦਾ ਆਪਣਾ ਹੀ ਮਹੱਤਵ ਹੈ। ਇਸ ਲਈ ਇਨ੍ਹਾਂ ਉਪਰ ਟਿੱਪਣੀ ਕਰਨੀ ਬੰਦ ਹੋਵੇ। ਅੰਮ੍ਰਿਤਪਾਲ ਨੇ ਕਿਹਾ ਕਿ ਜਿੱਥੇ ਜਿੱਥੇ ਖਾਲਸਾ ਵਹੀਰ ਪਹੁੰਚੇਗੀ, ਉੱਥੇ-ਉੱਥੇ ਖਾਲਸਾ ਵਲੋਂ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ।
ਖਾਲਸਾ ਵਹੀਰ 13 ਥਾਵਾਂ ਉੱਤੇ ਰੁਕੇਗੀ:ਅੰਮ੍ਰਿਤਪਾਲ ਵੱਲੋਂ ਆਯੋਜਿਤ ਖਾਲਸਾ ਵਹੀਰ ਦਾ ਇਹ ਪਹਿਲਾ ਪੜਾਅ ਹੈ। ਪਹਿਲੇ ਪੜਾਅ ਵਿੱਚ ਅੰਮ੍ਰਿਤ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋ ਕੇ ਦਸੰਬਰ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ (Reach Sri Anandpur Sahib before December) ਪਹੁੰਚਣਾ ਹੈ। ਅੰਮ੍ਰਿਤਪਾਲ ਇਸ ਵਹੀਰ ਨੂੰ ਦਸੰਬਰ ਤੋਂ ਪਹਿਲਾਂ ਆਪਣੇ ਪਹਿਲੇ ਨਿਸ਼ਾਨੇ ਉੱਤੇ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ।