ਪੰਜਾਬ

punjab

ETV Bharat / state

ਨਸ਼ੇ ਦੇ ਕੇਸ ਵਿੱਚ ਥਾਣਾ ਇੰਚਾਰਜ ਰਿਸ਼ਵਤ ਲੈਂਦਾ ਕਾਬੂ, 10 ਲੱਖ 'ਚ ਹੋਇਆ ਸੀ ਸੌਦਾ - ਮਨਜਿੰਦਰ ਸਿੰਘ

ਥਾਣਾ ਅਜਨਾਲਾ ਦੇ ਸਬ ਇੰਸਪੈਕਟਰ ਮਨਜਿੰਦਰ ਸਿੰਘ ਨੇ ਦੀਪਕ ਕੁਮਾਰ ਦੇ ਵਿਰੁੱਧ 15-3-2019 ਨੂੰ ਐਨਡੀਪੀਐਸ ਐਕਟ ਤਹਿਤ ਕੇਸ ਦਰਜ਼ ਕੀਤਾ ਸੀ ਅਤੇ ਐਸਆਈ ਮਨਜਿੰਦਰ ਸਿੰਘ ਦੀਪਕ ਕੁਮਾਰ ਦੇ ਭਰਾ ਧੀਰਜ ਤੋਂ ਇਸ ਕੇਸ ਨੂੰ ਕਮਜ਼ੋਰ ਕਰਨ ਅਤੇ ਦੀਪਕ ਕੁਮਾਰ ਨੂੰ ਫਾਇਦਾ ਪਹੁੰਚਾਉਣ ਦੇ ਲਈ 10 ਰੁਪਏ ਦੀ ਮੰਗ ਕੀਤੀ ਸੀ, ਜਿਸ ਵਿਚੋਂ ਧੀਰਜ ਕੁਮਾਰ ਤੋਂ 7 ਲੱਖ ਰੁਪਏ ਲੈ ਵੀ ਲਏ ਸਨ ਅਤੇ ਬਾਕੀ 3 ਲੱਖ ਰੁਪਏ ਦੇ ਲਈ ਦਬਾਅ ਬਣਾ ਰਿਹਾ ਸੀ।

ਐਸਐਸਪੀ ਦਿਹਾਤੀ ਪਰਮਪਾਲ ਸਿੰਘ

By

Published : Apr 12, 2019, 10:21 PM IST

ਅੰਮ੍ਰਿਤਸਰ : ਨਸ਼ੇ ਵਿਰੁੱਧ ਵਿੱਢੀ ਮੁਹਿੰਮ ਵਿੱਚ ਪੁਲਿਸ ਹੁਣ ਆਪਣੇ ਭ੍ਰਿਸ਼ਟ ਅਫਸਰਾਂ 'ਤੇ ਵੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰ ਰਹੀ ਹੈ। ਅਜਿਹੀ ਹੀ ਮਿਸਾਲ ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਅਜਨਾਲਾ ਦੀ ਹੈ ਜਿੱਥੋਂ ਦੇ ਥਾਣਾ ਇੰਚਾਰਜ ਮਨਜਿੰਦਰ ਸਿੰਘ ਨੂੰ ਨਸ਼ੇ ਦੇ ਇੱਕ ਕੇਸ ਵਿੱਚ ਲਈ ਰਿਸ਼ਵਤ ਦੀ ਰਕਮ ਸਮੇਤ ਕਾਬੂ ਕੀਤਾ ਹੈ।

ਐਸਐਸਪੀ ਦਿਹਾਤੀ ਪਰਮਪਾਲ ਸਿੰਘ

ਥਾਣਾ ਅਜਨਾਲਾ ਦੇ ਸਬ ਇੰਸਪੈਕਟਰ ਮਨਜਿੰਦਰ ਸਿੰਘ ਨੇ ਦੀਪਕ ਕੁਮਾਰ ਦੇ ਵਿਰੁੱਧ 15-3-2019 ਨੂੰ ਐਨਡੀਪੀਐਸ ਐਕਟ ਤਹਿਤ ਕੇਸ ਦਰਜ਼ ਕੀਤਾ ਸੀ ਅਤੇ ਐਸਆਈ ਮਨਜਿੰਦਰ ਸਿੰਘ ਦੀਪਕ ਕੁਮਾਰ ਦੇ ਭਰਾ ਧੀਰਜ ਤੋਂ ਇਸ ਕੇਸ ਨੂੰ ਕਮਜ਼ੋਰ ਕਰਨ ਅਤੇ ਦੀਪਕ ਕੁਮਾਰ ਨੂੰ ਫਾਇਦਾ ਪਹੁੰਚਾਉਣ ਦੇ ਲਈ 10 ਰੁਪਏ ਦੀ ਮੰਗ ਕੀਤੀ ਸੀ, ਜਿਸ ਵਿਚੋਂ ਧੀਰਜ ਕੁਮਾਰ ਤੋਂ 7 ਲੱਖ ਰੁਪਏ ਲੈ ਵੀ ਲਏ ਸਨ ਅਤੇ ਬਾਕੀ 3 ਲੱਖ ਰੁਪਏ ਦੇ ਲਈ ਦਬਾਅ ਬਣਾ ਰਿਹਾ ਸੀ।

ਤੁਹਾਨੂੰ ਦੱਸ ਦਈਏ ਕਿ ਧੀਰਜ ਵਲੋਂ ਇਸ ਦੀ ਸ਼ਿਕਾਇਤ ਐਸਐਸਪੀ ਦਿਹਾਤੀ ਨੂੰ ਕੀਤੀ ਗਈ ਤਾਂ ਜਾਂਚ ਦੌਰਾਨ ਪਾਇਆ ਗਿਆ ਕਿ ਮਨਜਿੰਦਰ ਸਿੰਘ ਵੱਲੋਂ 7 ਲੱਖ ਰੁਪਏ ਰਿਸ਼ਵਤ ਲਈ ਹੈ ਅਤੇ 3 ਲੱਖ ਹੋਰ ਮੰਗ ਰਿਹਾ ਸੀ।

ਐਸਐਸਪੀ ਦਿਹਾਤੀ ਪਰਮਪਾਲ ਸਿੰਘ ਨੇ ਦੱਸਿਆ ਈ-ਮੈਜਿਸਟਰੇਟ ਦੀ ਹਾਜ਼ਰੀ ਵਿੱਚ ਮਨਜਿੰਦਰ ਸਿੰਘ ਤੋਂ ਰਿਸ਼ਵਤ ਦੀ ਰਕਮ ਦੇ 5 ਲੱਖ ਰੁਪਏ ਬਰਾਮਦ ਕਰ ਲਏ ਹਨ ਅਤੇ ਮਨਜਿੰਦਰ ਸਿੰਘ ਨੂੰ ਡਿਊਟੀ ਤੋਂ ਬਰਖ਼ਾਸਤ ਕਰਕੇ ਅਤੇ ਉਸ 'ਤੇ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਲਈ ਰਿਮਾਂਡ ਹਾਸਿਲ ਕੀਤਾ ਜਾਵੇਗਾ।

ਮਨਜਿੰਦਰ ਸਿੰਘ ਵਲੋਂ ਪਿਛਲੇ ਸਮੇਂ ਦੌਰਾਨ ਕੀਤੀਆਂ ਕਾਰਵਾਈਆਂ ਦੀ ਵੀ ਜਾਂਚ ਬਾਰੀਕੀ ਨਾਲ ਕੀਤੀ ਜਾਵੇਗੀ ਅਤੇ ਮਨਜਿੰਦਰ ਸਿੰਘ ਦੇ ਮਾਮਲੇ ਰਾਹੀਂ ਪੁਲਿਸ ਦੇ ਭ੍ਰਿਸ਼ਟ ਅਫ਼ਸਰਾਂ 'ਤੇ ਇਸ ਤਰ੍ਹਾਂ ਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details