ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਰਾਜਿਆ ਦੇ ਨਜ਼ਦੀਕ ਹੌਲੀ ਹਾਰਟ ਸਕੂਲ ਦੀ ਬੱਸ ਪਲਟਣ ਕਰਕੇ ਸਕੂਲ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਾਣਕਾਰੀ ਅਨੁਸਾਰ ਸਵੇਰ ਤੋਂ ਹੀ ਪੈ ਰਹੇ ਮੀਂਹ ਕਾਰਨ ਸੜਕਾਂ ਉਤੇ ਕਾਫੀ ਪਾਣੀ ਖੜ੍ਹਾ ਹੋਇਆ ਸੀ। ਇਸ ਦੌਰਾਨ ਪਿੰਡ ਰਾਜੀਆਂ ਨਜ਼ਦੀਕ ਹੌਲੀ ਹਾਰਟ ਸਕੂਲ ਦੀ ਬੱਸ ਲੰਘ ਰਹੀ ਸੀ, ਕਿ ਇਸ ਦੌਰਾਨ ਸਾਹਮਣਿਓਂ ਆ ਰਹੀ ਬੱਸ ਨੂੰ ਰਸਤਾ ਦੇਣ ਲੱਗਿਆ ਇਹ ਹਾਦਸਾ ਵਾਪਰਿਆ। ਆਲੇ-ਦੁਆਲੇ ਦੇ ਲੋਕਾਂ ਨੇ ਬੱਚਿਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ। ਇਸ ਹਾਦਸੇ ਵਿੱਚ ਕੁਝ ਕੁ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਗਨੀਮਤ ਰਹੀ ਕਿ ਇਸ ਦੌਰਾਨ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ।
ਪਿੰਡ ਵਾਸੀਆਂ ਨੇ ਕਿਹਾ- ਤੇਜ਼ ਰਫਤਾਰ ਨਾਲ ਗੁਜ਼ਰਦੇ ਨੇ ਮਿੰਨੀ ਬੱਸਾਂ ਵਾਲੇ :ਇਸ ਮੌਕੇ ਪਿੰਡ ਵਾਸੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੱਕ ਸੜਕ ਛੋਟੀ ਹੈ ਤੇ ਇਸ ਉਪਰ ਮਿੱਟੀ ਪਈ ਹੋਈ ਹੈ। ਮੀਂਹ ਪੈਣ ਕਾਰਨ ਇਥੇ ਰਸਤਾ ਕਾਫ਼ੀ ਖਰਾਬ ਹੈ। ਉਨ੍ਹਾਂ ਕਿਹਾ ਕਿ ਮਿੰਨੀ ਬੱਸਾਂ ਵਾਲ਼ੇ ਬਹੁਤ ਤੇਜ਼ ਰਫਤਾਰ ਨਾਲ ਲੰਘਦੇ ਹਨ, ਜਿਸਦੇ ਚੱਲਦੇ ਇਹ ਸਕੂਲ ਦੀ ਬੱਸ ਪਲਟ ਗਈ। ਉਨ੍ਹਾਂ ਕਿਹਾ ਟਰਾਲੀਆਂ ਵਾਲੇ ਸਾਈਡਾਂ ਤੋਂ ਮਿੱਟੀ ਪੁੱਟ ਪੁੱਟ ਕੇ ਲਈ ਜਾ ਰਹੇ ਹਨ, ਜਿਸਦੇ ਚੱਲਦੇ ਰਸਤਾ ਛੋਟਾ ਹੋ ਗਿਆ ਹੈ।