ਕਿਵੇਂ ਢਾਹਿਆ ਗਿਆ ਸੀ ਸਿੱਖਾਂ 'ਤੇ ਤਸ਼ਦੱਦ ਅੰਮ੍ਰਿਤਸਰ:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ ਮਨਾਈ ਜਾ ਰਹੀ ਹੈ। ਇਹ ਸਿਆਸਤ ਅਤੇ ਧਰਮ ਨਾਲ ਜੁੜਿਆ ਅਜਿਹਾ ਮੁੱਦਾ ਹੈ, ਜਿਸ ਨੂੰ ਭੁਲਾਉਣਾ ਪੰਜਾਬੀਆਂ ਲਈ ਬਹੁਤ ਔਖਾ ਹੈ। ਅੱਜ ਇਸ ਘਟਨਾ ਨੂੰ 39 ਸਾਲ ਹੋ ਗਏ ਹਨ, ਪਰ ਗੁਰੂਨਗਰੀ ਦੇ ਹਰਿਮੰਦਰ ਸਾਹਿਬ ਵਿੱਚ ਭਾਰਤੀ ਫੌਜ ਵੱਲੋਂ ਕੀਤੀ ਗਈ ਕਾਰਵਾਈ ਦੇ ਜਖ਼ਮ ਸਿੱਖ ਕੌਮ ਵਿੱਚ ਅਜੇ ਹਰੇ ਹਨ। ਸਾਕਾ ਨੀਲਾ ਤਾਰਾ ਦੀ ਹੋਂਦ ਪੰਜਾਬ ਦੀ ਖੁਦਮੁਖਤਿਆਰੀ ਦੀ ਮੰਗ ਨਾਲ ਜੁੜੀ ਹੋਈ ਹੈ।
ਇਸ ਮੌਕੇ ਈਟੀਵੀ ਭਾਰਤ ਦੇ ਪੱਤਰਕਾਰ ਨਾਲ ਗੱਲ ਕਰਦੇ ਉਸ ਸਮੇਂ ਦੇ ਇਸ ਹਮਲੇ ਦਾ ਸ਼ਿਕਾਰ ਹੋਏ ਚਸ਼ਮਦੀਦ ਭਾਈ ਸਤਿਨਾਮ ਸਿੰਘ ਕਾਹਲੋ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਲੋਕਾਂ ਦਾ ਸਹਾਰਾ ਬਣਦੀ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਦੀ ਫੌਜ ਨੇ ਗੁਰੂ ਗ੍ਰੰਥ ਸਾਹਿਬ ਸਾੜ ਗਏ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਫਾੜੇ ਗਏ, ਉਨ੍ਹਾਂ ਉੱਤੇ ਵੀ ਗੋਲੀਆਂ ਚਲਾਈਆਂ ਗਈਆਂ, ਜਿਹੜੀ ਅੱਜ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਗੁਰੂ ਗ੍ਰੰਥ ਸਹਿਬ ਜੀ ਨੂੰ ਲੱਗੀ ਉਹ ਗੋਲ਼ੀ ਮੌਜੂਦ ਹੈ। ਅਕਾਲ ਤਖ਼ਤ ਸਾਹਿਬ ਉੱਤੇ ਆਉਣ ਵਾਲੀਆਂ ਸੰਗਤਾਂ ਦਰਸ਼ਣ ਦੀਦਾਰੇ ਕਰਦੀਆਂ ਹਨ।
ਭਾਈ ਸਤਿਨਾਮ ਸਿੰਘ ਕਾਹਲੋਂ ਨੇ ਦੱਸਿਆ ਕਿ ਉਸ ਸਮੇਂ ਮੇਰੀ ਉਮਰ 18 ਦੇ ਕਰੀਬ ਸੀ। ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦਰਬਾਰ ਸਾਹਿਬ ਆਉਣ ਵਾਲੇ ਲੋਕਾਂ ਨੂੰ ਅੰਮ੍ਰਿਤ ਛਕਾਉਂਦੇ ਸੀ, ਜੋ ਕਿ ਸਰਕਾਰਾਂ ਨੂੰ ਚੰਗਾ ਨਹੀਂ ਲੱਗਾ। ਕਾਹਲੋਂ ਨੇ ਕਿਹਾ ਕਿ ਸੱਚ ਦੀ ਰਾਹ 'ਤੇ ਚੱਲਣ ਦੀ ਪ੍ਰੇਰਣਾ ਦਿੰਦੇ ਸਨ ਤੇ ਸਰਕਾਰਾਂ ਨੂੰ ਇਹ ਗੱਲਾਂ ਚੁੱਭਦੀਆਂ ਸਨ। ਸੰਤ ਜਰਨੈਲ ਸਿੰਘ ਗਰੀਬ ਲੋਕਾਂ ਨੂੰ ਗੱਲ ਨਾਲ ਲਾਉਂਦੇ ਸਨ। ਉਨ੍ਹਾਂ ਕਿਹਾ ਕਿ ਹਿੰਦੂ ਪਰਿਵਾਰ ਸੰਤ ਜਰਨੈਲ ਸਿੰਘ ਕੋਲ ਆਇਆ ਤੇ ਕਿਹਾ ਸਾਡੇ ਪਰਿਵਾਰ ਉੱਤੇ ਤਸ਼ਦੱਦ ਢਾਹੇ ਗਏ, ਅਸੀ ਭੁੱਖੇ ਮਰ ਰਹੇ ਹਾਂ।, ਤਾਂ ਸੰਤ ਜਰਨੈਲ ਸਿੰਘ ਨੇ ਇਨ੍ਹਾਂ ਲੋਕਾਂ ਦੇ ਘਰਾਂ ਵਿਚ ਰਾਸ਼ਨ ਪੁਵਾਇਆ।
ਸਰਕਾਰਾਂ ਨੂੰ ਹਮੇਸ਼ਾ ਹਿੰਦੂ-ਸਿੱਖ-ਮੁਸਲਿਮਾਂ ਨੂੰ ਲੜ੍ਹਾਇਆ:ਸਤਿਨਾਮ ਸਿੰਘ ਕਾਹਲੋਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਕੇਂਦਰ ਸਰਕਾਰ ਦੀਆਂ ਅੱਖਾਂ ਵਿੱਚ ਰੜਕਦੇ ਸੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਬਹੁਤ ਕੁਰਬਾਨੀਆ ਦਿੱਤੀਆਂ, ਪਰ ਰਾਜ ਭਾਗ ਇਹ ਲ਼ੋਕ ਕਰਨਾ ਚਾਹੁੰਦੇ ਸਨ, ਤਾਂਕਿ ਸੰਤ ਜਰਨੈਲ ਸਿੰਘ ਕਬਜ਼ਾ ਨਾ ਕਰ ਲਵੇ। ਉਨ੍ਹਾਂ ਕਿਹਾ ਸਰਕਾਰਾਂ ਵੱਲੋਂ ਧਰਮ ਦੀ ਰਾਜਨੀਤੀ ਕਰਕੇ ਹਿੰਦੂ ਸਿੱਖ ਮੁਸਲਮਾਨ ਭਾਈਚਾਰੇ ਨੂੰ ਆਪਸ ਵਿੱਚ ਲੜਾਉਣ ਦੀ ਕੋਸਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਉਸ ਸਮੇਂ ਦੀ ਫੌਜ ਵਲੋਂ ਧੀਆ ਭੈਣਾ ਦੀ ਇੱਜਤ ਆਬਰੂ ਲੁੱਟੀ ਗਈ। ਉਨ੍ਹਾਂ ਉੱਤੇ ਤਸਦੱਦ ਢਾਹੇ ਗਏ।
ਸਿੱਖਾਂ ਉੱਤੇ ਕਾਫੀ ਤਸ਼ਦੱਦ ਢਾਹੇ ਗਏ: ਕਾਹਲੋਂ ਨੇ ਕਿਹਾ ਕਿ ਕੀ ਅੱਜ ਵੀ ਸਾਨੂੰ ਉਹ ਦਿਨ ਯਾਦ ਹੈ, ਜਦੋਂ ਮੈਨੂੰ ਵਲੋਂ ਫੜ ਕੇ ਕੈਂਪਾਂ ਵਿਚ ਲਿਜਾਇਆ ਗਿਆ। ਉਥੇ ਸਾਡੇ ਉੱਤੇ ਤਸ਼ੱਦਦ ਢਾਹੇ ਗਏ। ਸਾਡੀਆਂ ਬਾਹਾਂ ਬੰਨ ਕੇ ਸਾਨੂੰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਕਿਹਾ ਕਿ ਸਰਕਾਰਾਂ ਨੇ ਸਿੱਖਾਂ ਨਾਲ ਬਹੁਤ ਧੱਕਾ ਕੀਤਾ ਹੈ। ਕਿਉ ਕੀਤਾ, ਇਸ ਦਾ ਜਵਾਬ ਤਾਂ ਸਰਕਾਰ ਹੀ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਭੈਣਾਂ ਦੀ ਇੱਜਤ ਬਚਾਉਂਦਾ ਸੀ। ਕਿਹਾ ਸਾਨੂੰ ਕੈਂਪਾਂ ਵਿਚ ਫ਼ੌਜ ਵਲੋਂ ਭੁੱਖਾ ਰੱਖਿਆ ਜਾਂਦਾ ਸੀ। ਫ਼ਿਰ ਮੈਨੂੰ ਤਿੰਨ ਮਹੀਨੇ ਲੁਧਿਆਣਾ ਜੇਲ੍ਹ ਵਿਚ ਰੱਖਿਆ ਗਿਆ। ਉਨ੍ਹਾਂ ਕਿਹਾ ਗੋਵਿੰਦ ਰਾਮ ਫੌਜ ਦਾ ਅਧਿਕਾਰੀ ਸੀ। ਉਹ ਸਿੱਖ ਨੌਜਵਾਨਾਂ ਨਾਲ ਬੁਰੀ ਤਰਾਂ ਕੁੱਟਮਾਰ ਕਰਦਾ ਸੀ। ਉਨ੍ਹਾਂ ਕਿਹਾ ਕਿ ਉਹ ਸਮਾਂ ਇਹੋ ਜਿਹਾ ਦੌਰ ਸੀ ਕਿ ਬੱਚਾ ਜਦੋਂ ਸਵੇਰੇ ਘਰੋਂ ਬਾਹਰ ਜਾਂਦਾ ਸੀ, ਤਾਂ ਉਸ ਦੇ ਪਰਿਵਾਰ ਨੂੰ ਇਹ ਵੀ ਪਤਾ ਨਹੀਂ ਹੁੰਦਾ ਸੀ ਉਸ ਨੇ ਵਾਪਸ ਘਰ ਆਉਣਾ ਹੈ ਕਿ ਨਹੀਂ।
ਸਤਿਨਾਮ ਸਿੰਘ ਕਾਹਲੋਂ ਨੇ ਕਿਹਾ ਕਿ ਸਾਡੇ ਨਾਲ 365 ਬੰਦੇ, ਅਸੀ ਜੋਧਪੁਰ ਜੇਲ ਕਟਕੇ ਆਏ ਸੀ। ਜਿੱਥੇ ਰੋਟੀ ਦੇਣ ਵੇਲੇ ਵੀ ਉਨ੍ਹਾਂ 'ਤੇ ਤਸ਼ਦੱਦ ਡਾਹੇ ਜਾਂਦੇ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਬੇਅਦਬੀਆਂ ਹੋ ਰਹੀਆ ਹਨ। ਕੋਈ ਰੋਕਣ ਵਾਲ਼ਾ ਨਹੀਂ। ਸਿੱਖ ਕੌਮ ਅੱਜ ਵੀ ਇਨਸਾਫ ਮੰਗ ਰਹੀ ਹੈ।