ਪੰਜਾਬ

punjab

ETV Bharat / state

ਲੋਕਾਂ ਦੀਆਂ ਖੁਸ਼ੀਆਂ 'ਚੋਂ ਆਪਣੀਆਂ ਖੁਸ਼ੀਆਂ ਲੱਭਣ ਵਾਲਿਆਂ ਨੂੰ ਭੁੱਖਾ ਨਹੀਂ ਰਹਿਣ ਦੇਵਾਂਗੇ : ਓਬਰਾਏ - sp singh oberoi

ਵੈਸੇ ਤਾਂ ਸਰਬੱਤ ਦਾ ਭਲਾ ਟਰੱਸਟ ਨੇ ਕੋਰੋਨਾ ਵਾਇਰਸ ਦਰਮਿਆਨ ਹਜ਼ਾਰਾਂ ਹੀ ਲੋਕਾਂ ਦੀ ਮਦਦ ਕੀਤੀ ਸੀ। ਹੁਣ ਇਹੀ ਟਰੱਸਟ ਲੋਕਾਂ ਦੀ ਖ਼ੁਸ਼ੀਆਂ ਵਿੱਚੋਂ ਖ਼ੁਸ਼ੀਆਂ ਲੱਭਣ ਵਾਲੇ ਕਿੰਨਰਾਂ ਦੀ ਮਦਦ ਕਰਨ ਜਾ ਰਿਹਾ ਹੈ। ਕਿੰਨਰਾਂ ਨੂੰ ਹਰ ਮਹੀਨੇ ਟਰੱਸਟ ਵੱਲੋਂ ਰਾਸ਼ਨ ਪਾਣੀ ਦਿੱਤਾ ਜਾਵੇਗਾ।

ਲੋਕਾਂ ਦੀਆਂ ਖੁਸ਼ੀਆਂ 'ਚੋਂ ਆਪਣੀਆਂ ਖੁਸ਼ੀਆਂ ਲੱਭਣ ਵਾਲਿਆਂ ਨੂੰ ਭੁੱਖਿਆਂ ਨਹੀਂ ਰਹਿਣ ਦੇਵਾਂਗੇ : ਓਬਰਾਏ
ਲੋਕਾਂ ਦੀਆਂ ਖੁਸ਼ੀਆਂ 'ਚੋਂ ਆਪਣੀਆਂ ਖੁਸ਼ੀਆਂ ਲੱਭਣ ਵਾਲਿਆਂ ਨੂੰ ਭੁੱਖਿਆਂ ਨਹੀਂ ਰਹਿਣ ਦੇਵਾਂਗੇ : ਓਬਰਾਏ

By

Published : Jun 12, 2020, 10:20 PM IST

ਅੰਮ੍ਰਿਤਸਰ : ਆਪਣੀ ਨਿੱਜੀ ਕਮਾਈ ਵਿੱਚੋਂ ਕਰੋੜਾਂ ਰੁਪਏ ਖ਼ਰਚ ਕੇ ਪੂਰੀ ਦੁਨੀਆਂ ਅੰਦਰ ਵੱਡੇ ਸੇਵਾ ਕਾਰਜ ਕਰਨ ਵਾਲੇ ਡਾ.ਐਸ.ਪੀ.ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੁਣ ਪੰਜਾਬ ਭਰ 'ਚ ਲੋੜਵੰਦ ਕਿੰਨਰਾਂ ਨੂੰ ਵੀ ਸੁੱਕਾ ਰਾਸ਼ਨ ਦਿੱਤਾ ਜਾਵੇਗਾ।

ਵੇਖੋ ਵੀਡੀਓ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਨਾਲ ਨਜਿੱਠਣ ਲਈ ਉਨ੍ਹਾਂ ਵੱਲੋਂ ਹਰ ਮਹੀਨੇ ਕਰੀਬ 60 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਟਰੱਸਟ ਦੀਆਂ ਟੀਮਾਂ ਰਾਹੀਂ ਅਤੇ ਮੀਡੀਆ 'ਚ ਆਈਆਂ ਕੁਝ ਖ਼ਬਰਾਂ ਤੋਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਲੋਕਾਂ ਦੀਆਂ ਖੁਸ਼ੀਆਂ 'ਚੋਂ ਹੀ ਆਪਣੀਆਂ ਖੁਸ਼ੀਆਂ ਲੱਭਣ ਵਾਲੇ ਕਿਨਰਾਂ ਦੇ ਬਹੁਤ ਸਾਰੇ ਮੈਂਬਰਾਂ ਦਾ ਵੀ ਇਸ ਬਿਪਤਾ ਭਰੀ ਘੜੀ 'ਚ ਗੁਜ਼ਾਰਾ ਔਖਾ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਨੂੰ ਵੇਖਦਿਆਂ ਹੋਇਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਫ਼ੈਸਲਾ ਕੀਤਾ ਹੈ ਕਿ ਜੂਨ ਮਹੀਨੇ ਤੋਂ ਇਸ ਵਰਗ ਨੂੰ ਵੀ ਆਉਂਦੇ ਚਾਰ ਮਹੀਨਿਆਂ ਲਈ ਹਰ ਮਹੀਨੇ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਦਿੱਤਾ ਜਾਵੇਗਾ।

ਉਨ੍ਹਾਂ ਇਹ ਵੀ ਦੱਸਿਆ ਕਿ ਬਹੁਤ ਸਾਰੇ ਜ਼ਿਲ੍ਹਿਆਂ ਤੋਂ ਇਸ ਵਰਗ ਦੀਆਂ ਲਿਸਟਾਂ ਪਹੁੰਚਣੀਆਂ ਵੀ ਸ਼ੁਰੂ ਹੋ ਗਈਆਂ ਹਨ। ਜੋ ਵੀ ਇਸ ਵਰਗ ਨਾਲ ਸਬੰਧਤ ਲੋੜਵੰਦ ਹੈ, ਉਹ ਵੀ ਟਰੱਸਟ ਦੇ ਪਟਿਆਲਾ ਵਿਖੇ ਸਥਿਤ ਮੁੱਖ ਦਫ਼ਤਰ ਜਾਂ ਆਪੋ-ਆਪਣੇ ਜ਼ਿਲ੍ਹੇ ਅੰਦਰ ਟਰੱਸਟ ਦੇ ਅਹੁਦੇਦਾਰਾਂ ਨੂੰ ਆਪਣਾ ਵੇਰਵਾ ਲਿਖਾ ਸਕਦਾ ਹੈ।

ABOUT THE AUTHOR

...view details