ਅੰਮ੍ਰਿਤਸਰ: ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਡੀਐੱਨਏ ਟੈਸਟ ਕਰਵਾਇਆ ਜਾ ਸਕਦਾ ਹੈ। ਦਰਅਸਲ, ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਕੁਝ ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ ਵਿੱਚ ਸਵਾਲ ਚੁੱਕੇ ਗਏ ਹਨ ਕਿ ਦਲਬੀਰ ਕੌਰ ਸਰਬਜੀਤ ਸਿੰਘ ਦੀ ਅਸਲੀ ਭੈਣ ਹੈ ਜਾਂ ਨਹੀਂ। ਇਸ ਮਗਰੋ ਗ੍ਰਹਿ ਵਿਭਾਗ ਦੇ ਡੀਜੀਪੀ ਨੇ ਇਸ ਮਾਮਲੇ 'ਚ ਜਾਂਚ ਦੇ ਹੁਕਮ ਦਿੱਤੇ ਹਨ।
ਸਰਬਜੀਤ ਦੀ ਭੈਣ ਦਲਬੀਰ ਦਾ ਹੋ ਸਕਦੈ DNA ਟੈਸਟ - ਸਰਬਜੀਤ ਸਿੰਘ
ਪਾਕਿਸਤਾਨ ਦੀ ਜੇਲ੍ਹ ਵਿੱਚ ਤਸ਼ੱਦਦ ਸਹਿਦਿਆਂ ਮਰਨ ਵਾਲੇ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਹੁਣ ਦਲਬੀਰ ਕੌਰ ਦੇ ਸਰਬਜੀਤ ਦੀ ਭੈਣ ਹੋਣ 'ਤੇ ਹੀ ਸਵਾਲ ਚੁੱਕੇ ਜਾ ਰਹੇ ਹਨ ਤੇ ਉਨ੍ਹਾਂ ਦਾ ਡੀਐੱਨਏ ਟੈਸਟ ਕਰਵਾਇਆ ਜਾ ਸਕਦਾ ਹੈ।
ਇਸ ਸਬੰਧੀ 13 ਲੋਕਾਂ ਨੇ ਸ਼ਿਕਾਇਤ ਕੀਤੀ ਜਿਨ੍ਹਾਂ ਵਿੱਚ ਅਖਿਲ ਭਾਰਤੀ ਭ੍ਰਿਸ਼ਟਾਚਾਰ ਕਮੇਟੀ ਦੇ ਪ੍ਰਧਾਨ ਪਰਦੀਪ ਪਾਟਿਲ ਵੀ ਸ਼ਾਮਿਲ ਹਨ। ਉਨ੍ਹਾਂ ਨੇ ਸ਼ਿਕਾਇਤ ਕਰਦਿਆਂ ਕਿਹਾ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਦਲਬੀਰ ਕੌਰ ਅਸਲ 'ਚ ਸਰਬਜੀਤ ਦੀ ਭੈਣ ਹੈ। ਉਂਧਰ, ਦਲਬੀਰ ਕੌਰ ਨੇ ਪੰਜਾਬ ਸਰਕਾਰ ਵਲੋਂ ਕਿਸੇ ਵੀ ਤਰ੍ਹਾਂ ਦੇ ਨੋਟਿਸ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ, ਮੈਂ ਵਕੀਲ ਨਾਲ ਗੱਲ ਕਰਾਂਗੀ, ਮੇਰਾ ਮਾਮਲਾ ਪਹਿਲਾਂ ਤੋਂ ਹੀ ਅਦਾਲਤ ਵਿੱਚ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਦਲਬੀਰ ਕੌਰ ਦੇ ਭਰਾ ਸਰਬਜੀਤ ਸਿੰਘ ਦੀ ਲਾਹੌਰ ਦੀ ਲਖਰਤ ਜੇਲ ਵਿੱਚ ਕਥਿਤ ਤੌਰ ਤੇ ਕੈਦੀਆਂ ਵਲੋਂ ਤਸ਼ਦੱਦ ਸਹਿੰਦਿਆਂ ਮੌਤ ਹੋ ਗਈ ਸੀ। ਉਹ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਤਰਨ ਤਾਰਨ ਦੇ ਭਿੱਖੀਵਿੰਡ ਦੇ ਰਹਿਣ ਵਾਲੇ ਸਨ।