ਅੰਮ੍ਰਿਤਸਰ: ਪੰਜਾਬ ਵਿੱਚ ਅੱਜ ਤੋਂ ਕਰਫ਼ਿਊ ਖ਼ਤਮ ਹੋ ਗਿਆ ਹੈ ਤੇ ਸਿਰਫ ਤਾਲਾਬੰਦੀ ਜਾਰੀ ਹੈ ਪਰ ਫਿਰ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਨਾ ਮਾਤਰ ਹੀ ਪਹੁੰਚ ਸਕੀ, ਕਿਉਂਕਿ ਦਰਬਾਰ ਸਾਹਿਬ ਦੇ ਚਾਰੇ ਪਾਸੇ ਪੁਲਿਸ ਨਾਕੇ ਹਨ ਤੇ ਕਰਫ਼ਿਊ ਖੁੱਲ੍ਹਣ ਦੀ ਖ਼ਬਰ ਤੋਂ ਬਾਅਦ ਸ਼ਰਧਾਲੂ ਹੁੰਮਹਮਾ ਕੇ ਦਰਬਾਰ ਸਾਹਿਬ ਪਹੁੰਚੇ।
ਪੁਲਿਸ ਦੀਆਂ ਰੋਕਾਂ ਕਰਕੇ ਦਰਬਾਰ ਸਾਹਿਬ ਨਾ ਮਾਤਰ ਹੀ ਪੁੱਜੀ ਸੰਗਤ - ਦਰਬਾਰ ਸਾਹਿਬ
ਕਰਫ਼ਿਊ ਖ਼ਤਮ ਹੋਣ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਨਾ ਮਾਤਰ ਹੀ ਪਹੁੰਚ ਸਕੀ, ਕਿਉਂਕਿ ਹਰ ਪਾਸੇ ਪੁਲਿਸ ਦੇ ਨਾਕੇ ਲੱਗੇ ਹੋਏ ਹਨ।
ਫ਼ੋਟੋ।
ਪੁਲਿਸ ਨੇ ਕਾਫ਼ੀ ਸਖ਼ਤੀ ਵਰਤੀ ਹੋਈ ਹੈ ਤੇ ਪੁਲਿਸ ਦੀ ਸਖ਼ਤਾਈ ਦੇ ਬਾਵਜੂਦ ਕੁਝ ਸੰਗਤ ਗਲੀਆਂ ਰਾਹੀਂ ਗੁਰੂ ਦਰਸ਼ਨਾਂ ਲਈ ਦਰਬਾਰ ਸਾਹਿਬ ਪਹੁੰਚੀ। ਦਰਬਾਰ ਸਾਹਿਬ ਆਉਣ ਲਈ ਘੰਟਾ ਘਰ, ਲੰਗਰ ਹਾਲ ਅਤੇ ਆਟਾ ਚੱਕੀ ਵਾਲਾ ਗੇਟ ਖੁੱਲ੍ਹਾ ਹੈ।
ਹਰ ਗੇਟ 'ਤੇ ਪੁਲਸ ਦਾ ਪਹਿਰਾ ਹੋਣ ਕਰਕੇ ਇਨ੍ਹਾਂ ਗੇਟਾਂ 'ਤੇ ਪਹੁੰਚੇ ਸ਼ਰਧਾਲੂਆਂ ਨੂੰ ਇੱਕ ਇੱਕ ਕਰਕੇ ਅੰਦਰ ਜਾਣ ਦਿੱਤਾ ਜਾਂਦਾ ਹੈ। ਦਰਬਾਰ ਸਾਹਿਬ ਦੇ ਬਾਬਾ ਅਟੱਲ ਰਾਏ ਵਾਲੇ ਪਾਸੇ ਗੇਟ, ਬੀਬੀ ਕੌਲਾਂ ਜੀ ਅਤੇ ਸ਼੍ਰੀ ਅਕਾਲ ਤੱਕ ਸਾਹਿਬ ਵਾਲਾ ਗੇਟ ਬੰਦ ਹੈ।