ਅੰਮ੍ਰਿਤਸਰ: ਭਾਵੇਂ ਕਿ ਪੂਰਾ ਸੰਸਾਰ ਕੋਰੋਨਾ ਮਹਾਂਮਾਰੀ ਦੇ ਡਰ ਤੋਂ ਭੈਅ-ਭੀਤ ਹੈ, ਜਿਸ ਕਾਰਨ ਸਰਕਾਰਾਂ ਵੱਲੋਂ ਤਾਲਾਬੰਦੀ ਤੇ ਕਰਫ਼ਿਊ ਲਗਾਏ ਗਏ ਹਨ। ਪੰਜਾਬ ਦੇ ਲਗਭਗ ਸਾਰੇ ਹੀ ਧਾਰਮਿਕ ਅਸਥਾਨ ਬੰਦ ਹਨ ਪਰ ਆਤਮਿਕ ਸ਼ਾਂਤੀ ਦੇ ਸੋਮੇ ਮੰਨੇ ਜਾਂਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮਰਿਆਦਾ ਮੁਤਾਬਕ ਗੁਰਬਾਣੀ ਦੇ ਪਾਠ ਅਤੇ ਕੀਰਤਨ ਹੋ ਰਹੇ ਹਨ। ਸੰਗਤਾਂ ਸੁੱਖ ਸ਼ਾਂਤੀ ਲਈ ਅਰਦਾਸਾਂ ਕਰਨ ਲਈ ਪਹੁੰਚ ਰਹੀਆਂ ਹਨ।
ਰੱਬ ਦੇ ਘਰ ਕੋਰੋਨਾ ਦਾ ਡਰ ਹੋਇਆ ਬੌਣਾ - ਦਰਬਾਰ ਸਾਹਿਬ ਅੰਮ੍ਰਿਤਸਰ
ਕੋਰੋਨਾ ਦਾ ਡਰ ਤਾਂ ਸਾਰੇ ਪਾਸੇ ਹੈ ਪਰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੰਗਤ ਬਿਨਾਂ ਕਿਸੇ ਮਾਸਕ ਅਤੇ ਸਮਾਜਿਕ ਦੂਰੀ ਦੇ ਸੰਗਤ ਵਾਸਤੇ ਸੇਵਾ ਕਰ ਰਹੀ ਹੈ।
ਰੱਬ ਦੇ ਘਰ ਕੋਰੋਨਾ ਦਾ ਡਰ ਹੋਇਆ ਬੌਣਾ
ਇਸ ਮੌਕੇ ਸੰਗਤਾਂ ਵੱਲੋਂ ਦਰਬਾਰ ਸਾਹਿਬ ਵਿਖੇ ਸੇਵਾ ਵੀ ਕੀਤੀ ਜਾਂਦੀ ਹੈ। ਸੇਵਾ ਮੌਕੇ ਸੰਗਤਾਂ ਵੱਲੋਂ ਨਾ ਮਾਸਕ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਨਾ ਹੀ ਸਮਾਜਿਕ ਦੂਰੀ ਦਾ ਖਿਆਲ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸ਼ਰਧਾ ਦੇ ਅੱਗੇ ਕੋਰੋਨਾ ਦਾ ਡਰ ਬੌਣਾ ਹੋ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਮਾਸਕ ਤੋਂ ਬਿਨਾਂ ਹੀ ਡਿਊਟੀ ਦੇ ਰਹੇ ਹਨ।
ਜਦੋਂ ਈਟੀਵੀ ਭਾਰਤ ਨੇ ਮੁਲਾਜ਼ਮਾਂ ਅਤੇ ਸੰਗਤਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਰੱਬ ਦੇ ਘਰ ਕਾਹਦਾ ਡਰ?