ਪੰਜਾਬ

punjab

ETV Bharat / state

ਸਾਬਕਾ ਵਿਧਾਇਕ ਨੇ ਅਜਨਾਲਾ ਵਿੱਚ ਰੇਤ ਮਾਈਨਿੰਗ ਵਾਲੀ ਥਾਂ ਦਾ ਕੀਤਾ ਦੌਰਾ, ਵਿਰੋਧੀਆਂ ਨੇ ਕੀਤਾ ਹਮਲਾ - ਰੇਤ ਮਾਈਨਿੰਗ

ਅੰਮ੍ਰਿਤਸਰ ਨੇੜੇ ਲੱਗਦੇ ਹਲਕਾ ਅਜਨਾਲਾ ਦੇ ਖੇਤਰ ਬਲੜਵਾਲ ਵਿੱਚ ਨਾਜਾਇਜ਼ ਹੋ ਰਹੀ ਮਾਇਨਿੰਗ ਨੂੰ ਲੈ ਕੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਨੇ ਉਨ੍ਹਾਂ ਥਾਂਵਾਂ ਦਾ ਦੌਰਾ ਕੀਤਾ। ਜਿੱਥੋ ਵਾਪਸ ਆਉਂਦਿਆਂ ਵਿਰੋਧੀਆਂ ਨੇ ਸਥਾਨਕ ਵਾਸੀਆਂ ਉੱਤੇ ਹਮਲਾ ਕਰ ਦਿੱਤਾ।

ਫ਼ੋਟੋ

By

Published : Oct 12, 2019, 3:16 PM IST

ਅੰਮ੍ਰਿਤਸਰ: ਅੰਮ੍ਰਿਤਸਰ ਨੇੜੇ ਲੱਗਦੇ ਹਲਕਾ ਅਜਨਾਲਾ ਦੇ ਖੇਤਰ ਬਲੜਵਾਲ ਵਿੱਚ ਨਾਜਾਇਜ਼ ਮਾਇਨਿੰਗ ਹੋ ਰਹੀ ਹੈ। ਇਸ ਦੇ ਤਹਿਤ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਨੇ ਮੀਡੀਆ ਨੂੰ ਨਾਲ ਲੈ ਕੇ ਉਸ ਥਾਂ ਦਾ ਦੌਰਾ ਕੀਤਾ। ਇਸ ਮੌਕੇ ਅਮਰਪਾਲ ਸਿੰਘ ਬੋਨੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕੁੱਝ ਵਿਧਾਇਕ ਤੇ ਮਾਇਨਿੰਗ ਵਿਭਾਗ ਮੰਤਰੀ ਰੇਤ ਦੀ ਨਾਜਾਇਜ਼ ਮਾਈਨਿੰਗ ਕਰ ਰਹੇ ਹਨ, ਜੋ ਕਿ ਗ਼ੈਰ ਕਾਨੂੰਨੀ ਹੈ।

ਇਸ ਮੌਕੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਨੇ ਕਿਹਾ ਕਿ ਜਿਸ ਥਾਂ ਉੱਤੇ ਅਲਾਟਮੈਂਟ ਹੋਈ ਹੈ, ਉਸ ਥਾਂ ਉੱਤੇ ਤਾਂ ਮਾਇਨਿੰਗ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੋ ਥਾਂ ਅਲਾਟਮੈਂਟ ਨਹੀਂ ਹੈ, ਉਸ ਥਾਂ ਉੱਤੇ ਸਰਕਾਰ ਦੇ ਵਿਧਾਇਕ ਅਤੇ ਮੰਤਰੀ ਆਪਣੀ ਗੁੰਡਾਗਰਦੀ ਦੇ ਬਲ ਉੱਤੇ ਮਾਇਨਿੰਗ ਕਰਵਾ ਰਹੇ ਹਨ, ਜੋ ਕਿ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਵਿਰੋਧ ਵਿੱਚ ਜੇਕਰ ਉਨ੍ਹਾਂ ਨੂੰ ਧਰਨੇ, ਪ੍ਰਦਰਸ਼ਨ ਜਾਂ ਉਨ੍ਹਾਂ ਨੂੰ ਆਪਣੀਆਂ ਗ੍ਰਿਫ਼ਤਾਰੀਆਂ ਵੀ ਕਰਵਾਉਣੀਆਂ ਪਈਆਂ ਤਾਂ ਉਹ ਪਿੱਛੇ ਨਹੀਂ ਹੱਟਣਗੇ।

ਵੇਖੋ ਵੀਡੀਓ

ਇਹ ਵੀ ਪੜ੍ਹੋ: LIVE UPDATE: ਸ਼ੀ ਜਿਨਪਿੰਗ ਨੇ ਪੀਐਮ ਮੋਦੀ ਨੂੰ ਅੱਗਲੇ ਸੰਮੇਲਨ ਲਈ ਚੀਨ ਆਉਣ ਦਾ ਦਿੱਤਾ ਸੱਦਾ

ਦੱਸ ਦੇਈਏ ਕਿ ਜਦੋਂ ਪਿੰਡ ਦੇ ਲੋਕ ਅਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਮੀਡਿਆ ਕਰਮਚਾਰੀਆਂ ਨਾਲ ਵਾਪਸ ਆ ਰਹੇ ਸਨ ਤਾਂ, ਅਜੇ ਗੱਡੀਆਂ ਦਾ ਕਾਫਿਲਾ ਥੋੜੀ ਦੂਰੀ ਉੱਤੇ ਹੀ ਪਹੁੰਚਿਆ ਸੀ ਤਾਂ ਪਤਾ ਲੱਗਾ ਕਿ ਪਿੰਡ ਦੇ ਲੋਕਾਂ ਨੇ ਉਕਤ ਪਿੰਡ ਵਾਲਿਆਂ ਉੱਤੇ ਹਮਲਾ ਕਰ ਦਿੱਤਾ। ਇਸ ਦੇ ਚਲਦੇ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਅਤੇ ਸ਼ੀਸ਼ੇ ਵੀ ਤੋੜ ਦਿੱਤੇ ਗਏ ਜਿਸ ਕਾਰਨ ਪਿੰਡ ਦੇ ਕਾਫੀ ਲੋਕ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ।

ABOUT THE AUTHOR

...view details