ਅੰਮ੍ਰਿਤਸਰ: ਪਾਕਿਸਤਾਨ ਸਰਕਾਰ ਵੱਲੋਂ ਰੱਦ ਕੀਤੀ ਗਈ ਸਮਝੌਤਾ ਐਕਸਪ੍ਰੈਸ ਭਾਰਤ ਪਹੁੰਚ ਗਈ ਹੈ। ਸਮਝੌਤਾ ਐਕਸਪ੍ਰੈਸ ਨੂੰ ਭਾਰਤੀ ਡਰਾਈਵਰ ਤੇ ਗਾਰਡ ਨੇ ਕਬਜੇ ਵਿੱਚ ਲੈ ਕੇ ਅਟਾਰੀ ਇੰਟਰਨੈਸ਼ਨਲ ਰੇਲਵੇ ਸਟੇਸ਼ਨ 'ਤੇ ਪਹੁੰਚਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈਸ ਨਾਲ ਆਪਣੇ ਰੇਲ ਡਰਾਈਵਰ ਤੇ ਗਾਰਡ ਨੂੰ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਦੇ ਸਬੰਧ ਵਿੱਚ ਪਾਕਿਸਤਾਨ ਵੱਲੋਂ ਇੱਕ ਸੁਨੇਹਾ ਭੇਜਿਆ ਗਿਆ ਕਿ ਭਾਰਤੀ ਰੇਲਵੇ ਆਪਣੇ ਡਰਾਇਵਰ ਅਤੇ ਗਾਰਡ ਭੇਜੇ ਤੇ ਸਮਝੌਤਾ ਐਕਸਪ੍ਰੈਸ ਵਾਪਸ ਲੈ ਜਾਵੇ।
ਵਤਨ ਪਰਤੀ ਸਮਝੌਤਾ ਐਕਸਪ੍ਰੈਸ - ਰਾਜ ਨਾਥ ਸਿੰਘ
ਪਾਕਿਸਤਾਨ ਵੱਲੋਂ ਸਮਝੌਤਾ ਐਕਸਪ੍ਰੈਸ ਨੂੰ ਆਪਣੇ ਰੇਲ ਡਰਾਈਵਰ ਤੇ ਗਾਰਡ ਹੱਥੋਂ ਭਾਰਤ ਭੇਜਣ ਲਈ ਇਨਕਾਰ ਕਰਨ 'ਤੇ ਭਾਰਤ ਨੇ ਆਪਣਾ ਡਰਾਇਵਰ ਭੇਜ ਕੇ ਸਮਝੌਤਾ ਐਕਸਪ੍ਰੈਸ ਨੂੰ ਭਾਰਤ ਵਾਪਸ ਲਿਆਂਦਾ ਹੈ।
ਫ਼ੋਟੋ।
ਭਾਰਤੀ ਰੇਲ ਗੱਡੀ ਨੂੰ ਲੈਣ ਲਈ ਉਨ੍ਹਾਂ ਭਾਰਤੀ ਰੇਲਵੇ ਦੇ ਡਰਾਇਵਰ ਅਤੇ ਗਾਰਡ ਨੂੰ ਭੇਜਿਆ ਜਿਨ੍ਹਾਂ ਦੇ ਕੋਲ ਪਾਕਿਸਤਾਨ ਦਾ ਵੀਜ਼ਾ ਹੈ। ਮਿਲੀ ਜਾਣਕਾਰੀ ਮੁਤਾਬਕ ਰੇਲ ਗੱਡੀ ਵਾਹਘਾ ਸਰਹੱਦ ‘ਤੇ ਖੜ੍ਹੀ ਸੀ, ਜਿੱਥੇ ਚਾਲਕ ਤੇ ਗਾਰਡ ਨਾ ਹੋਣ ਕਾਰਨ ਇਸ ਨੂੰ ਅੱਗੇ ਨਹੀਂ ਵਧਾਇਆ ਜਾ ਰਿਹਾ ਸੀ। ਪਾਕਿ ਦੇ ਇਸ ਫ਼ੈਸਲੇ ਦੀ ਰੇਲਵੇ ਵਿਭਾਗ ਤੇ ਰੱਖਿਆ ਮੰਤਰੀ ਨੇ ਨਿਖੇਧੀ ਕੀਤੀ ਹੈ। ਦੱਸ ਦਈਏ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਜੀਹਾ ਗੁਆਂਢੀ ਮੁਲਕ ਕਿਸੇ ਦਾ ਨਾ ਹੋਵੇ।