ਅੰਮ੍ਰਿਤਸਰ: ਅੰਮ੍ਰਿਤਸਰ(Amritsar) ਦਿਹਾਤੀ ਪੁਲਿਸ(Rural police) ਨੇ ਪਿਛਲੇ ਦਿਨੀਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਦੇ ਕੋਲ ਕਰੀਬ 15 ਹਜ਼ਾਰ 900 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸੀ ਅਤੇ ਪੁਲਿਸ ਦੀ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੂੰ ਪਤਾ ਲੱਗਾ ਸੀ, ਕਿ ਇਹ ਨਸ਼ੀਲੀਆਂ ਗੋਲੀਆਂ ਅੰਮ੍ਰਿਤਸਰ ਹਾਲ ਬਾਜ਼ਾਰ ਸਥਿਤ ਦਵਾਈਆਂ ਵਾਲੀ ਮਾਰਕੀਟ ਤੋਂ ਖ਼ਰੀਦੀਆਂ ਜਾਂਦੀਆਂ ਹਨ।
ਜਿਸ ਦੇ ਚੱਲਦੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦਵਾਈਆਂ ਵਾਲੀ ਮਾਰਕੀਟ (The pharmaceutical market) ਵਿਚ ਐਮਜੀ ਫਾਰਮਾ (MG Pharma) ਤੇ ਅਚਨਚੇਤ ਰੇਡ ਕੀਤੀ ਗਈ। ਜਿਸ ਤੋਂ ਬਾਅਦ ਕਿ ਪੂਰੀ ਮਾਰਕੀਟ ਦੇ ਦੁਕਾਨਦਾਰ 'ਚ ਰੋਸ ਪਾਇਆ ਜਾਣ ਲੱਗਾ ਅਤੇ ਪੂਰੀ ਦਵਾਈਆਂ ਵਾਲੀ ਮਾਰਕੀਟ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟ ਕੀਤਾ ਗਿਆ।
ਇਸ ਦੌਰਾਨ ਅੰਮ੍ਰਿਤਸਰ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ (Surinder Duggal, President, Amritsar Medical Association) ਨੇ ਦੱਸਿਆ ਕਿ ਬੀਤੇ ਦਿਨੀਂ ਜੋ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਉਹ ਜੋ ਕਾਰਵਾਈ ਕਰਨਾ ਚਾਹੁੰਦੇ ਹਨ, ਕਰ ਸਕਦੇ ਹਨ। ਪਰ ਉਨ੍ਹਾਂ ਵੱਲੋਂ ਦੁਕਾਨਦਾਰਾਂ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਦੋਂ ਕਾਂਗਰਸ ਸਰਕਾਰ (Congress Government) ਸੱਤਾ 'ਚ ਆਈ ਸੀ, ਤਾਂ ਉਦੋਂ ਸੰਬੰਧਤ ਮੰਤਰੀ ਨੇ ਵੀ ਭਰੋਸਾ ਦਿਵਾਇਆ ਸੀ, ਕਿ ਜਦੋਂ ਇਸ ਤਰ੍ਹਾਂ ਕਿਸੇ ਮੈਡੀਕਲ ਸਟੋਰ ਜਾਂ ਮੈਡੀਕਲ ਮਾਰਕੀਟ (Medical store or medical market) ਤੇ ਪੁਲਿਸ ਰੇਡ ਕਰੇਗੀ, ਤਾਂ ਉਨ੍ਹਾਂ ਨਾਲ ਡਰੱਗ ਵਿਭਾਗ (Department of Drugs) ਦੇ ਅਫ਼ਸਰ ਵੀ ਹੋਣ ਗੇ। ਪਰ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਬਿਨਾਂ ਡਰੱਗ ਵਿਭਾਗ ਨੂੰ ਸੂਚਿਤ ਕੀਤਿਆਂ ਰੇਡ ਕੀਤੀ ਗਈ ਅਤੇ ਨਾਜਾਇਜ਼ ਤੌਰ ਤੇ ਦੁਕਾਨਦਾਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ।