ਅੰਮ੍ਰਿਤਸਰ: ਚੋਗਾਵਾਂ ਅਟਾਰੀ ਮੇਨ ਸੜਕ ਚਵਿੰਡਾ ਭੱਠੇ ਦੇ ਨਜ਼ਦੀਕ 2 ਮਹੀਨੇ ਪਹਿਲਾ ਖਰੀਦੇ ਬਜਾਜ ਭਾਰ ਢੋਹਣ ਵਾਲੇ ਟੈਂਪੂ ਨੂੰ ਅਚਾਨਕ ਅੱਗ ਲੱਗ ਗਈ, ਇਸ ਹਾਦਸੇ ’ਚ ਟੈਂਪੂ ਚਾਲਕ ਕਸਮੀਰ ਸਿੰਘ ਵਾਲ-ਵਾਲ ਬਚਿਆ।
ਚੱਲਦੇ ਟੈਂਪੂ ਨੂੰ ਅਚਾਨਕ ਲੱਗੀ ਅੱਗ, ਵਾਲ-ਵਾਲ ਬਚਿਆ ਚਾਲਕ - burnt by short-circuit
ਟੈਂਪੂ ਚਾਲਕ ਕਸ਼ਮੀਰ ਸਿੰਘ ਨੇ ਮਹਿਸੂਸ ਕੀਤਾ ਕਿ ਕੈਬਨ ਵਿਚ ਲੱਗੀ ਹੋਈ ਵਾਇਰਿੰਗ ਸੜਨੀ ਸ਼ੁਰੂ ਹੋ ਗਈ, ਉਸਨੇ ਟੈਂਪੂ ਨੂੰ ਸਾਈਡ ’ਤੇ ਖੜਾ ਕਰਕੇ ਅੱਗ ਬੁਝਾਉਣ ਲਈ ਲੋਕਾ ਤੋ ਮੱਦਦ ਮੰਗੀ ਪਰ ਸੁੰਨੀ ਸੜਕ ਹੋਣ ਕਾਰਨ ਹੋਈ ਦੇਰੀ ਵਿਚ ਕੈਬਨ ਬੁਰੀ ਤਰ੍ਹਾ ਸੜ ਕੇ ਸੁਆਹ ਹੋ ਗਿਆ।
ਚੱਲਦੇ ਟੈਂਪੂ ਨੂੰ ਲੱਗੀ ਅੱਗ
ਇਸ ਮੌਕੇ ਟੈਂਪੂ ਚਾਲਕ ਨੇ ਉਦਾਸ ਮਨ ਨਾਲ ਦੱਸਿਆ ਕਿ ਉਸਦੇ ਪਰਿਵਾਰ ਦਾ ਗੁਜ਼ਾਰਾ ਟੈਂਪੂ ਦੇ ਸਿਰ ’ਤੇ ਹੀ ਚੱਲਦਾ ਸੀ, ਪਰਤੂੰ ਹੁਣ ਉਸਨੂੰ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ: