ਪੰਜਾਬ

punjab

ETV Bharat / state

ਗਰੀਬ ਪਰਿਵਾਰ ਲਈ ਆਫਤ ਬਣਿਆ ਮੀਂਹ

ਬੀਤੀ ਰਾਤ ਮੀਂਹ (rain) ਪੈਣ ਕਾਰਨ ਇੱਕ ਗ਼ਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ। ਇਸ ਘਟਨਾ ਵਿੱਚ ਪਰਿਵਾਰ ਦਾ ਇੱਕ ਮੈਂਬਰ ਜ਼ਖ਼ਮੀ ਹੋ ਗਿਆ ਹੈ, ਹਾਲਾਂਕਿ ਇਸ ਘਟਨਾ ਵਿੱਚ ਕਿਸੇ ਵੀ ਪ੍ਰਕਾਰ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਗਰੀਬ ਪਰਿਵਾਰ ਲਈ ਆਫਤ ਬਣਿਆ ਮੀਂਹ
ਗਰੀਬ ਪਰਿਵਾਰ ਲਈ ਆਫਤ ਬਣਿਆ ਮੀਂਹ

By

Published : Jan 9, 2022, 2:54 PM IST

ਅੰਮ੍ਰਿਤਸਰ:ਬੀਤੇ ਕੁਝ ਦਿਨਾਂ ਤੋਂ ਲਗਾਤਰ ਪੈ ਰਹੇ ਮੀਂਹ (rain) ਨਾਲ ਜਿੱਥੇ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਉੱਥੇ ਹੀ ਗਰੀਬ ਪਰਿਵਾਰਾਂ ਅਤੇ ਝੂਘੀ ਝੋਂਪੜੀ ਵਾਲਿਆਂ ‘ਤੇ ਮੀਂਹ ਦੀ ਆਫ਼ਤ ਬਣੀ ਹੋਈ ਹੈ। ਜਿਸ ਦੀ ਤਾਜ਼ਾ ਮਿਸਾਇਲ ਅਜਨਾਲਾ ਦੇ ਪਿੰਡ ਕਮੀਰਪੁਰਾ ਤੋਂ ਸਾਹਮਣੇ ਆਈ ਹੈ। ਜਿੱਥੇ ਬੀਤੀ ਰਾਤ ਮੀਂਹ (rain) ਪੈਣ ਕਾਰਨ ਇੱਕ ਗ਼ਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ। ਇਸ ਘਟਨਾ ਵਿੱਚ ਪਰਿਵਾਰ ਦਾ ਇੱਕ ਮੈਂਬਰ ਜ਼ਖ਼ਮੀ ਹੋ ਗਿਆ ਹੈ, ਹਾਲਾਂਕਿ ਇਸ ਘਟਨਾ ਵਿੱਚ ਕਿਸੇ ਵੀ ਪ੍ਰਕਾਰ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਗਰੀਬ ਪਰਿਵਾਰ ਲਈ ਆਫਤ ਬਣਿਆ ਮੀਂਹ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਕਰੀਮਪੁਰਾ ਸੀਨੀਅਰ ਕਾਂਗਰਸੀ ਆਗੂ (Senior Congress leader) ਪਰਮਦੀਪ ਸਿੰਘ ਗਿੱਲ ਨੇ ਦੱਸਿਆ ਕਿ ਮੀਂਹ (rain) ਕਾਰਨ ਇਸ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਰੀ ਘਟਨਾ ਵਿੱਚ ਪਰਿਵਾਰ ਵਾਲ-ਵਾਲ ਬਚਿਆ ਹੈ, ਪਰ ਇੱਕ ਨੌਜਵਾਨ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜੋ ਕਿ ਹਸਪਤਾਲ (hospital) ਵਿੱਚ ਜ਼ੇਰੇ ਇਲਾਜ ਹੈ।
ਗਰੀਬ ਪਰਿਵਾਰ ਲਈ ਆਫਤ ਬਣਿਆ ਮੀਂਹ

ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਚ ਪਰਿਵਾਰ ਦਾ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਦੀ ਆਰਥਿਕ ਮਦਦ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸਸਥਾਵਾਂ ਨੂੰ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ:‘ਪੋਹ ਦੀ ਝੜੀ’ ਨੇ ਠਾਰੇ ਲੋਕ, ਤਾਪਮਾਨ ’ਚ ਗਿਰਾਵਟ

ABOUT THE AUTHOR

...view details