ਮਜੀਠਾ ਰੋਡ ਬਾਈਪਾਸ 'ਤੇ ਦੋ ਦੁਕਾਨਾਂ ਵਿੱਚ ਹੋਈ ਲੁੱਟ ਅੰਮ੍ਰਿਤਸਰ:ਸੂਬੇ ਦੀ ਕਾਨੂੰਨ ਵਿਵਸਥਾ ਆਏ ਦਿਨ ਸਵਾਲਾਂ ਦੇ ਘੇਰੇ ਵਿੱਚ ਹੈ। ਆਏ ਦਿਨ ਵੱਧ ਰਹੀਆਂ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੇ ਲੋਕਾਂ ਨੂੰ ਚਿੰਤਾ ਵਿੱਚ ਪਾ ਰੱਖਿਆ ਹੈ। ਅਜਿਹਾ ਹੀ ਮਾਮਲਾ ਮਜੀਠਾ ਰੋਡ ਬਾਈਪਾਸ ਤੋਂ ਸਾਹਮਣੇ ਆਇਆ ਹੈ। ਜਿੱਥੇ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਇੱਕ ਰੈਸਟੋਰੈਂਟ ਅਤੇ ਇੱਕ ਡੇਅਰੀ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਇਸ ਮੌਕੇ ਰੈਸਟੋਰੈਂਟ ਦੇ ਮਾਲਿਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੇਰਾ ਮਜੀਠਾ ਬਾਈਪਾਸ ਅਤੇ ਨੌਸ਼ਹਿਰਾ ਪਿੰਡ ਦੇ ਬਾਹਰ ਰੈਸਟੋਰੈਂਟ ਹੈ। ਉਨ੍ਹਾਂ ਨੇ ਦੱਸਿਆ ਕਿ ਰਾਤ ਨੂੰ ਅਸੀਂ ਆਪਣੀ ਪਰਿਵਾਰ ਦੇ ਨਾਲ ਬੈਠ ਕੇ ਰੋਟੀ ਖਾ ਰਹੇ ਸੀ ਕਿ ਅਚਾਨਕ 5 ਵਿਅਕਤੀ ਮੂੰਹ 'ਤੇ ਕੱਪੜਾ ਬੰਨ੍ਹ ਕੇ ਆਉਂਦੇ ਹਨ ਜੋ ਪਿਸਤੌਲ ਦੇ ਜ਼ੋਰ 'ਤੇ 50 ਹਜ਼ਾਰ ਰੁਪਏ ਅਤੇ ਕੁੱਝ ਸਮਾਨ ਲੈ ਕੇ ਫਰਾਰ ਹੋ ਗਏ। ਇਹ ਸਾਰੀ ਲੁੱਟ ਦੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ।
ਲੋਕਾਂ 'ਚ ਡਰ ਦਾ ਮਾਹੌਲ: ਪੀੜਤ ਦੁਕਾਨਦਾਰ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 2 ਲੁੱਟ ਦੀਆਂ ਵਾਰਦਾਤਾਂ ਨੂੰ ਲੁਟੇਰਿਆਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਲੁੱਟ ਦੀਆਂ ਇੰਨ੍ਹਾਂ ਘਟਨਾਵਾਂ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਹੈ। ਇਨ੍ਹਾਂ ਲੁਟੇਰਿਆਂ ਕਾਰਨ ਲੋਕਾਂ ਨੂੰ ਕਾਰੋਬਾਰ ਕਰਨੇ ਔਖੇ ਹੋ ਗਏ ਹਨ।
ਡੇਅਰੀ ਮਾਲਕ ਦਾ ਬਿਆਨ:ਉਧਰ ਦੂਜੇ ਪਾਸੇ ਡੇਅਰੀ ਮਾਲਕ ਗੁਰਮੇਜ ਸਿੰਘ ਨੇ ਆਖਿਆ ਕਿ ਜਦੋਂ ਉਹ ਦੁਕਾਨ ਬੰਦ ਕਰਨ ਲੱਗਿਆ ਸੀ ਤਾਂ ਇੱਕ ਗ੍ਰਾਹਕ ਆਇਆ ਤੇ ਸਮਾਨ ਦੇਣ ਲਈ ਕਿਹਾ। ਉਸ ਨੇ ਮੇਰੇ ਮੋਬਾਇਲ ਵਿੱਚ ਪੈਸੇ ਵੀ ਪਾਏ ਇੰਨ੍ਹੇ ਨੂੰ ਹੀ 4 ਵਿਅਕਤੀ ਹੋਰ ਆਉਂਦੇ ਹਨ ਅਤੇ ਕਹਿੰਦੇ ਹਨ ਕਿ ਇੰਨ੍ਹਾਂ ਨੂੰ ਗੋਲੀ ਮਾਰ ਦਿਓ, ਉਨ੍ਹਾਂ ਆਖਿਆ ਕਿ ਸਮਾਨ ਲੈਣ ਆਏ ਗ੍ਰਾਹਕ ਨੇ ਆਖਿਆ ਕਿ ਗੋਲੀ ਨਾ ਮਾਰੋ ਜੋ ਚਾਹੀਦਾ ਲੈ ਲਓ, ਉਨ੍ਹਾਂ ਨੇ ਗੱਲੇ ਵਿੱਚੋਂ ਆਪ ਹੀ ਪੈਸੇ ਕੱਢਣੇ ਸ਼ੁਰੂ ਕਰ ਦਿੱਤੇ ਅਤੇ 45 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਡੇਅਰੀ ਮਾਲਕ ਨੇ ਕਿਹਾ ਕਿ ਅਸੀਂ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਹਨੇਰੇ ਦਾ ਫਾਇਦਾ ਉਠਾ ਕੇ ਉਹ ਫਰਾਰ ਹੋ ਗਏ।
ਪੁਲਿਸ ਅਧਿਕਾਰੀ ਦਾ ਬਿਆਨ: ਇਸ ਮਾਮਲੇ ਬਾਰੇ ਜਦੋਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਾਥਨ ਦਾ ਜਾਇਜਾ ਲੈ ਲਿਆ ਹੈ। ਸੀਸੀਟੀਵੀ ਕੈਮਰ ਚੈੱਕ ਕੀਤੇ ਜਾ ਰਹੇ ਹਨ ਅਤੇ ਪੀੜਤਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਜਲਦ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲੈਣਗੇ।
ਇਹ ਵੀ ਪੜ੍ਹੋ:Double Murder case: ਜਾਇਦਾਦ ਲਈ ਨੂੰਹ ਨੇ ਸੱਸ-ਸਹੁਰੇ ਦਾ ਕਰਵਾਿਆ ਕਤਲ, ਦੋਸਤ ਨਾਲ ਮਿਲ ਕੇ ਰਚੀ ਸਾਜ਼ਿਸ਼