ਪੰਜਾਬ

punjab

ETV Bharat / state

ਪੰਜਾਬ ਐਂਡ ਸਿੰਧ ਬੈਂਕ ਵਿੱਚ ਦਿਨ ਦਿਹਾੜੇ ਡਕੈਤੀ, ਲੁਟੇਰੇ ਲੱਖਾਂ ਦੀ ਨਕਦੀ ਲੈ ਕੇ ਹੋਏ ਫ਼ਰਾਰ - ਪੰਜਾਬ ਐਂਡ ਸਿੰਧ ਬੈਂਕ ਵਿੱਚ ਲੁੱਟ

ਅੰਮ੍ਰਿਤਸਰ ਵਿੱਚ ਪੰਜਾਬ ਐਂਡ ਸਿੰਧ ਬੈਂਕ 'ਚ ਦਿਨ ਦਿਹਾੜੇ ਡਕੈਤੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਬੰਦੂਕ ਦੀ ਨੋਕ 'ਤੇ ਲੁਟੇਰੇ ਬੈਂਕ ਵਿਚੋਂ ਲੱਖਾਂ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ।

ਪੰਜਾਬ ਐਂਡ ਸਿੰਧ ਬੈਂਕ ਵਿੱਚ ਦਿਨ ਦਿਹਾੜੇ ਡਕੈਤੀ
ਫ਼ੋਟੋ

By

Published : Dec 7, 2019, 5:19 PM IST

ਅੰਮ੍ਰਿਤਸਰ: ਅੱਡਾ ਟਾਂਗਰਾ ਦੇ ਨਜ਼ਦੀਕੀ ਪਿੰਡ ਛੱਜਲਵੱਡੀ ਦੀ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਵਿਚੋਂ 5 ਤੋਂ 6 ਹਥਿਆਰਬੰਦ ਲੁਟੇਰਿਆਂ ਵੱਲੋਂ ਬੈਂਕ ਦੇ ਸਕਿਉਰਿਟੀ ਗਾਰਡ ਨੂੰ ਬੰਧਕ ਬਣਾ ਕੇ 7 ਲੱਖ 83 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ।

ਥਾਣਾ ਖਲਚੀਆ ਦੇ ਮੁੱਖ ਅਫ਼ਸਰ ਪਰਮਜੀਤ ਸਿੰਘ ਵਿਰਦੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੁਪਹਿਰ ਚਿੱਟੇ ਰੰਗ ਦੀ ਬਰੇਜਾ ਕਾਰ 'ਚ 5-6 ਲੁਟੇਰੇ ਬੈਂਕ ਅੰਦਰ ਦਾਖ਼ਲ ਹੋਏ। ਇਸ ਮਗਰੋਂ ਉਨ੍ਹਾਂ ਨੇ ਬੰਦੂਕ ਦੀ ਨੋਕ 'ਤੇ ਬੈਂਕ ਮੁਲਾਜ਼ਮਾਂ ਨੂੰ ਇੱਕ ਪਾਸੇ ਇਕੱਠੇ ਕੀਤਾ ਅਤੇ ਉਹ ਬੈਂਕ 'ਚ ਪਈ 7 ਲੱਖ, 83 ਹਜ਼ਾਰ ਰੁਪਏ ਦੀ ਨਕਦੀ ਲੈ ਗਏ। ਇਸ ਦੌਰਾਨ ਲੁਟਰੇ ਜਾਂਦੇ-ਜਾਂਦੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਨਾਲ ਹੀ ਲੈ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ABOUT THE AUTHOR

...view details