ਅੰਮ੍ਰਿਤਸਰ: ਦਿਨ-ਬ-ਦਿਨ ਲੁੱਟ ਖੋਹ ਜਾਂ ਚੋਰੀ ਦੇ ਮਾਮਲੇ ਵੱਧਦੇ ਜਾ ਰਹੇ ਹਨ ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵਨਿਊ ਤੋਂ ਸਾਹਮਣੇ ਆਇਆ ਜਿੱਥੇ ਦਿਨ ਦਿਹਾੜੇ ਲੁੱਟ ਹੋ ਗਈ। ਲੁਟੇਰਿਆਂ ਨੇ ਅੰਮ੍ਰਿਤਸਰ ਦੀ ਐਸਆਈਪੀਐਲ ਕੰਪਨੀ ਵਿਚ ਕੰਮ ਕਰਦੇ ਮੁਲਾਜ਼ਮਾ ਕੋਲੋ ਦਿਨ ਦਿਹਾੜੇ 4 ਲੱਖ ਰੁਪਏ ਲੁੱਟੇ ਤੇ ਉਹਨਾ ਦੀ ਐਕਟਿਵਾ ਵੀ ਲੈ ਗਏ।
ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਹੋਈ ਲੁੱਟ - ਅੰਮ੍ਰਿਤਸਰ ਵਿੱਚ ਲੁੱਟ
ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਲੁੱਟ ਹੋ ਗਈ, 4 ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਐਸਆਈਪੀਐਲ ਕੰਪਨੀ ਵਿਚ ਕੰਮ ਕਰਦੇ ਮੁਲਾਜ਼ਮਾ ਤੋਂ 4 ਲੱਖ ਰੁਪਏ ਲੁੱਟੇ ਅਤੇ ਐਕਟਿਵਾ ਲੈ ਕੇ ਫਰਾਰ ਹੋ ਗਏ।
ਮੁਲਾਜ਼ਮਾ ਨੇ ਦੱਸਿਆ ਕਿ ਉਹ ਕੰਪਨੀ ਦੇ ਪੈਸੇ ਲੈ ਕੇ ਐਕਟਿਵਾ 'ਤੇ ਰਣਜੀਤ ਐਵਨਿਊ ਦੇ ਐਚਡੀਐਫਸੀ ਬੈਕ 'ਚ ਜਾ ਰਹੇ ਸੀ ਕਿ ਰਣਜੀਤ ਐਵਨਿਊ ਮੋਲ ਦੇ ਮੋੜ ਨੇੜੇ 4 ਨੋਜਵਾਨ ਜੋ ਦੋ ਮੋਟਰ ਸਾਈਕਲ 'ਤੇ ਸਵਾਰ ਸੀ ਉਹਨਾ ਨੇ ਸਾਨੂੰ ਰੋਕ ਲਿਆ ਤੇ ਪਿਸਤੌਲ ਦਿਖਾ ਕੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਮਾਰਨ ਦੀ ਧਮਕੀ ਦਿੱਤੀ ਅਸੀ ਡਰ ਕੇ ਐਕਟੀਵਾ ਛੱਡ ਕੇ ਉਥੋ ਦੀ ਭੱਜ ਗਏ। ਐਕਟਿਵਾ 'ਚ ਹੀ ਪੈਸੇ ਸੀ ਉਹਨਾ ਨੇ ਐਕਟਿਵਾ 'ਚੋ ਪੈਸੇ ਕੱਢੇ ਤੇ ਐਕਟੀਵਾ ਨੂੰ ਵੀ ਨਾਲ ਲੈ ਗਏ।
ਪੁਲਿਸ ਨੇ ਦੱਸਿਆ ਕਿ ਇਹ ਮਾਮਲਾ ਦੁਪਹਿਰ ਡੇਢ-ਦੋ ਵਜੇ ਦਾ ਹੈ ਜਿਸ ਵਿਚ ਚਾਰ ਲੁਟੇਰਿਆ ਨੇ ਪਿਸਤੌਲ ਦਿਖਾ ਕੇ 4 ਲੱਖ ਰੁਪਏ ਲੁੱਟੇ। ਹੁਣ ਅਸੀ ਆਪਣੀ ਟੀਮ ਨੂੰ ਵੱਖਰੇ-ਵੱਖਰੇ ਇਲਾਕੇ ਵਿੱਚ ਭੇਜ ਦਿੱਤਾ ਹੈ ਤੇ ਜਿਸ ਪਾਸੋ ਉਹ ਆਏ ਸੀ ਉਸ ਦਿਸ਼ਾ ਦੇ ਸੀਸੀਟੀਵੀ ਕੈਮਰਿਆਂ ਨੂੰ ਦੇਖਿਆ ਜਾ ਰਿਹਾ ਹੈ। ਜਾਂਚ ਜਾਰੀ ਹੈ ਤੇ ਉਹਨਾਂ ਵੱਲੋਂ ਲੁੱਟਾਂ ਖੋਹਾਂ ਤੇ ਛੇਤੀ ਹੀ ਕਾਬੂ ਪਾਇਆ ਜਾਵੇਗਾ।