ਪੰਜਾਬ

punjab

ETV Bharat / state

ਔਰਤ ਨੂੰ ਘਰ ਵਿੱਚ ਬੰਧਕ ਬਣਾ ਕੇ ਦੋ ਨੌਜਵਾਨਾਂ ਵੱਲੋਂ ਕੀਤੀ ਗਈ ਲੁੱਟ - Latest news from Amritsar

ਦੋ ਨੌਜਵਾਨਾਂ ਵੱਲੋਂ ਅੰਮ੍ਰਿਤਸਰ ਵਿੱਚ ਦਿਨ ਦਿਹਾੜ੍ਹੇ ਮਜੀਠਾ ਰੋਡ ਦੇ ਇਲਾਕੇ ਰੀਸ਼ੀ ਵਿਹਾਰ ਵਿੱਚ ਇਕ ਘਰ ਵਿਚ ਦਾਖਲ ਹੋ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਨੌਜਵਾਨਾਂ ਵੱਲੋਂ ਘਰ ਵਿੱਚ ਔਰਤ ਨੂੰ ਪਹਿਲਾਂ ਬੰਧੀ ਬਣਾਇਆ ਗਿਆ ਫਿਰ ਘਰ ਵਿੱਚੋਂ ਕੀਮਤੀ ਸਮਾਨ ਲੈ ਕੇ ਫਰਾਰ (Latest news from Amritsar) ਹੋ ਗਏ।

Robbery at a house on Rishi Vihar Majitha Road Amritsar
Robbery at a house on Rishi Vihar Majitha Road Amritsar

By

Published : Sep 30, 2022, 2:27 PM IST

ਅੰਮ੍ਰਿਤਸਰ:ਅੰਮ੍ਰਿਤਸਰ ਵਿੱਚ ਦਿਨ ਦਿਹਾੜ੍ਹੇ ਮਜੀਠਾ ਰੋਡ ਦੇ ਇਲਾਕੇ ਰੀਸ਼ੀ ਵਿਹਾਰ ਵਿੱਚ ਦੋ ਨੌਜਵਾਨਾਂ ਵੱਲੋਂ ਇਕ ਘਰ ਵਿਚ ਦਾਖਲ ਹੋ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਔਰਤ ਨੇ ਕਿਹਾ ਕਿ ਦੋ ਨੌਜਵਾਨਾਂ ਵੱਲੋਂ ਉਸ ਦੇ ਘਰ ਵਿੱਚ ਦਾਖਲ ਹੋ ਕੇ ਉਸ ਨੂੰ ਅਤੇ ਉਸ ਦੇ ਪੋਤਰੇ ਨੂੰ ਬੰਧਕ ਬਣਾ ਕੇ ਘਰ ਵਿਚ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਦਿੱਤਾ ਗਿਆ।

ਇਸ ਮੌਕੇ ਗੱਲਬਾਤ ਕਰਦੇ ਹੋਏ ਪੀੜਤ ਔਰਤ ਸੰਗੀਤਾ ਮਲਹੋਤਰਾ, ਜਿਸ ਦੀ ਉਮਰ 70 ਸਾਲ ਦੇ ਕਰੀਬ ਹੈ। ਉਹ ਤੇ ਉਸ ਦਾ ਪੋਤਰਾ ਘਰ ਵਿਚ ਇਕੱਲੇ ਸਨ ਤੇ ਦੋ ਨੌਜਵਾਨਾਂ ਵੱਲੋਂ ਘਰ ਵਿੱਚ ਦਾਖ਼ਲ ਹੋ ਕੇ ਕਿਹਾ ਕਿ ਸਾਨੂੰ ਤੁਹਾਡੇ ਮੁੰਡੇ ਸੰਦੀਪ ਨੇ ਭੇਜਿਆ ਹੈ, ਅਸੀਂ R O ਠੀਕ ਕਰਨ ਆਏ ਹਾਂ। ਉਨ੍ਹਾਂ RO ਠੀਕ ਕਰਨ ਦੇ ਬਹਾਨੇ ਸਾਨੂੰ ਬੰਧਕ ਬਣਾ ਲਿਆ ਤੇ ਸਾਡੇ ਨਾਲ ਕੁੱਟਮਾਰ ਕੀਤੀ ਤੇ ਸਾਡੇ ਘਰ ਵਿੱਚ ਤੂੰ ਮੇਰੀ ਬਾਂਹ ਦੇ ਵਿਚ ਸੋਨੇ ਦੀਆਂ ਚੂੜੀਆਂ ਤੇ ਹੋਰ ਘਰ ਵਿਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ।

Robbery at a house on Rishi Vihar Majitha Road Amritsar

ਉਥੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਨਾਲ ਹੀ ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਵੱਲੋਂ ਸੀਸੀਟੀ ਕੈਮਰੇ ਖੰਗਾਲੇ ਜਾ ਰਹੇ ਹਨ। ਇਸ ਮੌਕੇ ਗੱਲਬਾਤ ਕਰਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੀੜਤ ਔਰਤ ਦੇ ਬਿਆਨਾਂ ਦੇ ਆਧਰ 'ਤੇ ਮਾਮਲੇ ਜੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਮੋਬਾਇਲ ਵਿੰਗ ਵੱਲੋਂ ਜੀਐੱਸਟੀ ਨੂੰ ਲੈ ਕੇ ਵੱਡਾ ਐਕਸ਼ਨ, ਦੋ ਬੱਸਾਂ ਦੀ ਕੀਤੀ ਚੈਕਿੰਗ

ABOUT THE AUTHOR

...view details