ਪੰਜਾਬ

punjab

ETV Bharat / state

ਪੁਲਿਸ ਫੋਰਸ ਤੋਂ ਬਿਨ੍ਹਾਂ ਸੁੰਨੀਆਂ ਪਈਆਂ ਸੜਕਾਂ, ਲੁਟੇਰੇ ਸਰਗਰਮ - ਅਪਰਾਧਿਕ ਵਾਰਦਾਤਾਂ

ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਵਿਖੇ ਚੋਰੀਆਂ ਦੀ ਘਟਨਾਵਾਂ (Events) ਦਿਨੋ ਦਿਨ ਵੱਧਦੀਆਂ ਜਾ ਰਹੀਆ ਹਨ। ਸ਼ਹਿਰ ਵਿਚ ਪੁਲਿਸ ਦੀ ਨਫਰੀ ਦੀ ਘਾਟ ਹੋਣ ਕਰਕੇ ਚੋਰਾਂ ਦੇ ਹੌਸਲੇ (Encouragement) ਦਿਨੋਂ ਦਿਨ ਵੱਧਦੇ ਜਾਂਦੇ ਹਨ।

ਪੁਲਿਸ ਫੋਰਸ ਤੋਂ ਬਿਨ੍ਹਾਂ ਸੁੰਨੀਆਂ ਪਈਆਂ ਸੜਕਾਂ, ਲੁਟੇਰੇ ਸਰਗਰਮ
ਪੁਲਿਸ ਫੋਰਸ ਤੋਂ ਬਿਨ੍ਹਾਂ ਸੁੰਨੀਆਂ ਪਈਆਂ ਸੜਕਾਂ, ਲੁਟੇਰੇ ਸਰਗਰਮ

By

Published : Aug 2, 2021, 10:34 AM IST

ਅੰਮ੍ਰਿਤਸਰ:ਬਾਬਾ ਬਕਾਲਾ ਸਾਹਿਬ ਵਿਖੇ ਚੋਰੀਆ ਦੀ ਘਟਨਾਵਾਂ (Events) ਦਿਨੋ ਦਿਨ ਵੱਧਦੀਆਂ ਜਾ ਰਹੀਆ ਹਨ। ਸ਼ਹਿਰ ਵਿਚ ਪੁਲਿਸ ਦੀ ਨਫਰੀ ਦੀ ਘਾਟ ਹੋਣ ਕਰਕੇ ਚੋਰਾਂ ਦੇ ਹੌਸਲੇ (Encouragement) ਦਿਨੋਂ ਦਿਨ ਵੱਧਦੇ ਜਾਂਦੇ ਹਨ।

ਇਸ ਮੌਕੇ ਪੁਲਿਸ ਅਧਿਕਾਰੀ ਹਰਜੀਤ ਸਿੰਘ ਖਹਿਰਾ ਨੇ ਮੰਨਿਆ ਕਿ ਪੁਲਿਸ ਨਫਰੀ ਦੀ ਭਾਰੀ ਕਮੀ ਹੈ ਅਤੇ ਸਰਕਾਰ ਵਲੋਂ ਜਲਦ ਨਵੇਂ ਪੁਲਿਸ ਮੁਲਾਜਮਾਂ ਦੀ ਭਰਤੀ ਕੀਤੀ ਜਾ ਰਹੀ ਹੈ। ਜਿਸ ਦੀ ਪ੍ਰਕਿਰਿਆ ਪੂਰੀ ਹੋਣ 'ਤੇ ਆਸ ਹੈ ਕਿ ਥਾਣਿਆਂ ਨੂੰ ਨਵੇਂ ਮੁਲਾਜ਼ਮ ਮਿਲਣਗੇ ਅਤੇ ਉਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਜਨਤਾ ਦੀ ਸੁਰੱਖਿਆ ਲਈ ਫੀਲਡ ਵਿੱਚ ਤੈਨਾਤ ਕੀਤਾ ਜਾਵੇਗਾ। ਲੁੱਟ ਖੋਹਾਂ ਨੂੰ ਅੰਜਾਮ ਦੇ ਰਹੇ ਬਿਨ੍ਹਾਂ ਨੰਬਰੀ ਮੋਟਰਸਾਈਕਲ ਚਾਲਕਾਂ ਬਾਰੇ ਸਵਾਲ ਕਰਨ ਤੇ ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਬਿਨ੍ਹਾਂ ਨੰਬਰੀ ਮੋਟਰਸਾਈਕਲ ਚਾਲਕ ਘੁੰਮਦੇ ਹਨ ਪਰ ਪੁਲਿਸ ਉਨ੍ਹਾਂ ਦਾ ਚਲਾਨ ਕਰ ਰਹੀ ਹੈ।

ਪੁਲਿਸ ਫੋਰਸ ਤੋਂ ਬਿਨ੍ਹਾਂ ਸੁੰਨੀਆਂ ਪਈਆਂ ਸੜਕਾਂ, ਲੁਟੇਰੇ ਸਰਗਰਮ

ਤੁਹਾਨੂੰ ਦੱਸਦੇਈਏ ਕਿ ਪੰਜਾਬ ਭਰ ਵਿੱਚ ਅਪਰਾਧਿਕ ਵਾਰਦਾਤਾਂ ਵਿੱਚ ਬੀਤੇ ਕੁਝ ਸਮੇਂ ਤੋਂ ਅਥਾਹ ਵਾਧਾ ਹੋਇਆ ਹੈ ਪਰ ਗੱਲ ਜੇਕਰ ਇਸ ਦੌਰਾਨ ਥਾਣਾ ਬਿਆਸ ਅਧੀਨ ਪੈਂਦੇ ਖੇਤਰ ਦੀ ਵੀ ਕੀਤੀ ਜਾਵੇ ਤਾਂ ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਇੱਕ ਦਿਨ ਵਿੱਚ ਕਈ ਵਾਰ ਮੋਟਰਸਾਈਕਲ ਚੋਰੀ, ਲੁੱਟ ਖੋਹ ਅਤੇ ਹੋਰ ਅਪਰਾਧਿਕ ਵਾਰਦਾਤਾਂ ਵਾਪਰ ਰਹੀਆਂ ਹਨ।

ਇਹ ਵੀ ਪੜੋ:ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ ਦੋ ਮੈਂਬਰ ਕਾਬੂ

ABOUT THE AUTHOR

...view details