ਅੰਮ੍ਰਿਤਸਰ: 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਭਾਰਤ ਪਾਕਿਸਤਾਨ ਸਰਹੱਦ ਰਾਹੀਂ ਕੌਂਮਾਤਰੀ ਨਗਰ ਕੀਰਤਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇਗਾ। ਨਗਰ ਕੀਰਤਨ ਸਬੰਧੀ ਸਾਰੀਆਂ ਤਿਆਰੀਆਂ ਮੁਕਮੰਲ ਹੋ ਚੁੱਕੀਆਂ ਹਨ ਅਤੇ ਰੋਡ ਮੈਪ ਵੀ ਤਿਆਰ ਕਰ ਲਿਆ ਗਿਆ ਹੈ। ਇਸ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਨੇ ਰਿਹਰਸਲ ਕੀਤਾ ਅਤੇ ਸੜਕ ਤੇ ਟ੍ਰੈਫਿਕ ਨੂੰ ਕੰਟ੍ਰੋਲ ਕਰਨ ਲਈ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ।
ਕੌਂਮਾਤਰੀ ਨਗਰ ਕੀਰਤਨ ਨੂੰ ਲੈਕੇ ਅਮ੍ਰਿਤਸਰ ਪੁਲਿਸ ਵੱਲੋਂ ਰੋਡ ਮੈਪ ਤਿਆਰ - 550 ਸਾਲਾ ਪ੍ਰਕਾਸ਼ ਪੂਰਵ
550 ਸਾਲਾ ਪ੍ਰਕਾਸ਼ ਪੂਰਵ ਦੇ ਚੱਲਦਿਆਂ ਭਾਰਤ ਪਾਕਿਸਤਾਨ ਸਰਹੱਦ ਰਾਹੀਂ ਕੌਂਮਾਤਰੀ ਨਗਰ ਕੀਰਤਨ ਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਨ ਲਈ ਰੋਡ ਮੈਪ ਤਿਆਰ ਕਰ ਲਿਆ ਗਿਆ ਹੈ ਜਿਸ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਨੇ ਰਿਹਰਸਲ ਕੀਤਾ।

ਫ਼ੋਟੋ
ਵੀਡੀਓ
ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਾਹਗਾ ਸਰਹੱਦ ਰਾਹੀਂ ਨਗਰ ਕੀਰਤਨ ਭਾਰਤ ਵਿੱਚ ਦਾਖ਼ਲ ਹੋਵੇਗਾ ਜਿਸ ਤੋਂ ਬਾਅਦ ਭੰਡਾਰੀ ਪੁਲ, ਹਾਲ ਗੇਟ, ਘਿਓ ਮੰਡੀ ਤੋਂ ਹੁੰਦਾ ਹੋਇਆਂ ਸ੍ਰੀ ਦਰਬਾਰ ਸਾਹਿਬ ਪਹੁੰਚੇਗਾ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਦੇ ਰੋਡ ਮੈਪ ਦੇ ਹਿਸਾਬ ਨਾਲ ਟਰੈਫਿਕ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ।