ਅੰਮ੍ਰਿਤਸਰ: ਕਈ ਵਾਰ ਨੌਜਵਾਨ ਸੜਕ ਜਾਂ ਹਾਈਵੇ ਉੱਤੇ ਹੁਲੜਬਾਜ਼ੀ ਕਰਦੇ ਹੋਏ ਨਜ਼ਰ ਆਉਂਦੇ ਹਨ। ਬਹੁਤੀ ਵਾਰ ਪੁਲਿਸ ਵੱਲੋਂ ਅਜਿਹਾ ਕਰਨ ਵਾਲੇ ਨੌਜਵਾਨਾਂ ਨੂੰ ਅਲਰਟ ਵੀ ਕੀਤਾ ਜਾਂਦਾ ਹੈ। ਪਰ, ਫਿਰ ਵੀ ਕਈ ਨੌਜਵਾਨ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਅਜਿਹੇ ਕਾਰਨਾਮੇ ਕਰਨ ਤੋਂ ਬਾਜ਼ ਨਹੀਂ ਆਉਂਦੇ ਅਤੇ ਕਿਸੇ ਨਾ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।
ਬਾਈਕ 'ਤੇ ਕਰ ਰਹੇ ਸੀ ਸਟੰਟ :ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਬਿਆਸ ਦਰਿਆ ਨੇੜੇ ਦਿੱਲੀ ਨੈਸ਼ਨਲ ਹਾਈਵੇ ਰੋਡ ਤੋਂ। ਇੱਥੇ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ, ਜਦੋਂ ਸਟੰਟ ਕਰ ਰਹੇ ਬਾਈਕ ਸਵਾਰ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਦੋ ਨੋਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਦੇ ਚੱਲਦੇ ਉਥੋਂ ਲੰਘ ਰਹੇ ਲੋਕਾਂ ਨੇ ਸਟੰਟ ਕਰ ਰਹੇ ਗੰਭੀਰ ਰੂਪ ਵਿੱਚ ਜ਼ਖਮੀ ਨੌਜਵਾਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਿਲ ਕਰਵਾਇਆ ਹੈ।