ਅੰਮ੍ਰਿਤਸਰ:ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐਮਪੀਆਈ ਦੇ ਸੂਬਾਈ ਸੱਦੇ ਉਤੇ ਅੱਜ ਅੰਮ੍ਰਿਤਸਰ ਵਿਖੇ ਉਚੇ ਪੁੱਲ ਤੇ ਪਲਾਜਾ ਮਾਰਕੀਟ ਵਿੱਚ ਧਰਮ ਨਿਰਪਖਤਾ, ਮਨੁੱਖੀ ਤੇ ਸੰਵਿਧਾਨਕ ਅਧਿਕਾਰਾ ਦੀ ਰਾਖੀ ਅਤੇ ਸਮਾਜਿਕ ਨਿਆਂ ਦੀ ਪ੍ਰਾਪਤੀ ਲਈ ਆਰਐਮਪੀਆਈ ਅੰਮ੍ਰਿਤਸਰ ਵਲੋਂ ਸੰਘਰਸ਼ ਤੇਜ਼ ਕਰਨ ਲਈ ਇਹ ਕਾਨਫਰੰਸ ਹੋਈ।
ਡਾਕਟਰ ਅੰਬੇਦਕਰ ਦੀ ਯਾਦ:ਜਿਸ ਵਿਚ ਪਾਰਟੀ ਦੇ ਝੰਡੇ ਹੱਥਾਂ ਵਿੱਚ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਨਾਹਰੇ ਮਾਰਦੇ ਜਿਲ੍ਹੇ ਭਰ ਤੋ ਸੈਕੜੇ ਪਾਰਟੀ ਦੇ ਆਗੂ ਤੇ ਕਾਰਕੁਨ ਸ਼ਾਮਿਲ ਹੋਏ। ਇਸ ਕਨਵੈਂਸ਼ਨ ਦੀ ਪ੍ਰਧਾਨਗੀ ਪਾਰਟੀ ਦੇ ਪ੍ਰਮੁੱਖ ਆਗੂਆਂ ਨੇ ਸਾਝੇ ਤੌਰ 'ਤੇ ਕੀਤੀ। ਕਨਵੈਂਸ਼ਨ ਨੂੰ ਸੰਬੋਧਨ ਕਰਦਿਆਂ ਆਰਐਮਪੀਆਈ ਦੇ ਸੂਬਾ ਆਗੂ ਨੇ ਦੱਸਿਆ ਕਿ ਇਹ ਦਿਨ ਹੋਰ ਵੀ ਮਹਾਨਤਾ ਰੱਖਦਾ ਹੈ ਕਿ ਇਸ ਦਿਨ ਨੂੰ ਡਾਕਟਰ ਅੰਬੇਦਕਰ ਦੀ ਯਾਦ ਵਿੱਚ ਸਾਰੇ ਦੇਸ ਵਿਚ ਪ੍ਰੀਨਿਰਮਾਨ ਦਿਵਸ ਵਜੋ ਮਨਾਇਆ ਜਾਂਦਾ ਹੈ। ਕਾਮਰੇਡ ਆਗੂ ਨੇ ਅੱਗੇ ਕਿਹਾ ਕਿ ਇਸ ਸਮੇਂ ਆਰਐੱਸਐਸ ਦੀ ਅਗਵਾਈ ਵਿਚ ਕੰਮ ਕਰਦੀ ਬੀਜੇਪੀ ਦੀ ਮੋਦੀ ਸਰਕਾਰ ਸੂਬਿਆਂ ਦੇ ਅਧਿਕਾਰਾ ਉਤੇ ਛਾਪੇ ਮਾਰ ਰਹੀ ਹੈ। ਭਾਰਤ ਦੇ ਸੰਘੀ ਢਾਂਚੇ ਨੂੰ ਤੋੜ ਰਹੀ ਹੈ ਅਤੇ ਜਮੂਹਰੀਅਤ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ।