ਪੰਜਾਬ

punjab

ETV Bharat / state

ਸਬਜੀਆਂ ਦੇ ਰੇਟ 'ਚ ਵਾਧਾ, ਆਮ ਜਨਤਾ ਦੇ ਨਾਲ ਵਪਾਰੀ ਵੀ ਪਰੇਸ਼ਾਨ - ਪੈਟਰੋਲ ਦੀਆਂ ਵਧੀਆਂ ਕੀਮਤਾਂ

ਸਬਜੀਆਂ ਦੇ ਵਧ ਰਹੇ ਰੇਟਾਂ (Rising rates of vegetables) ਕਾਰਨ ਆਮ ਜਨਤਾ ਦੇ ਨਾਲ ਵਪਾਰੀ ਵਰਗ (Merchant category) ਵੀ ਪਰੇਸ਼ਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਦੀਆਂ ਵਧੀਆਂ ਕੀਮਤਾਂ (Rising petrol prices) ਕਾਰਨ ਵਧੇ ਕਿਰਾਏ ਕਾਰਨ ਸਬਜੀਆਂ ਮਹਿੰਗੀਆਂ ਹੋਈਆਂ ਹਨ।

ਸਬਜੀਆਂ ਦੇ ਰੇਟ 'ਚ ਵਾਧਾ
ਸਬਜੀਆਂ ਦੇ ਰੇਟ 'ਚ ਵਾਧਾ

By

Published : Oct 13, 2021, 7:15 PM IST

ਅੰਮ੍ਰਿਤਸਰ : ਸਬਜੀਆਂ ਦੇ ਰੇਟ ਵਧਣ ਕਾਰਨ (Rising rates of vegetables) ਜਿਥੇ ਆਮ ਜਨਤਾ ਦੀ ਰਸੋਈ 'ਤੇ ਫਰਕ ਪਿਆ ਹੈ ਉਥੇ ਹੀ ਦੁਕਾਨਦਾਰਾਂ (Merchant category) ਦੀ ਸੇਲ ਉਪਰ ਵੀ ਕਾਫੀ ਫਰਕ ਪੈਦਾ ਨਜਰ ਆ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਕਮਾਈ ਅੱਧੀ ਰਹਿ ਗਈ ਹੈ।

ਸਬਜੀਆਂ ਦੇ ਰੇਟ 'ਚ ਵਾਧਾ

ਮਹਿੰਗਾਈ ਦੀ ਮਾਰ ਝੱਲ ਰਹੇ ਅੰਮ੍ਰਿਤਸਰ ਦੇ ਸਬਜੀ ਵਪਾਰੀਆਂ (Vegetable Traders of Amritsar) ਨੇ ਆਪਣੀਆਂ ਮੁਸ਼ਕਿਲਾਂ ਮੀਡੀਆ ਦੇ ਜ਼ਰੀਏ ਲੋਕਾਂ ਤੇ ਸਰਕਾਰ ਦੇ ਅੱਗੇ ਰੱਖੀਆਂ। ਇਸ ਸੰਬਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੇ ਸਬਜੀ ਵਿਕਰੇਤਾ ਨੇ ਦਸਿਆ ਕਿ ਅੱਜ ਦੇ ਸਮੇਂ ਵਿਚ ਸਾਰੀਆਂ ਸਬਜੀਆਂ ਦੇ ਭਾਅ ਆਸਮਾਨ ਛੂਹ ਰਹੇ ਹਨ ਅਤੇ ਆਮ ਜਨਤਾ ਸਬਜੀ ਖਰੀਦਣ ਤੋਂ ਗੁਰੇਜ ਕਰਦੀ ਹੈ।

ਬਹੁਤ ਹੀ ਜਰੂਰੀ ਸਮਾਨ ਖਰੀਦਣਾ ਹੋਵੇ ਤਾਂ ਹੀ ਲੋਕ ਸਬਜੀ ਦੀ ਦੁਕਾਨ ਤੱਕ ਪਹੁੰਚਦੇ ਹਨ। ਦੂਜੇ ਪਾਸੇ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਆਏ ਦਿਨ ਕੀਤੇ ਜਾ ਰਹੇ ਵਾਧੇ ਦੇ ਚਲਦਿਆਂ ਕਿਰਾਇਆ ਵਧਣ ਕਾਰਨ ਵੀ ਸਬਜੀਆਂ ਦੇ ਰੇਟ ਵਿਚ ਵਾਧਾ ਹੋ ਰਿਹਾ ਹੈ ਪਰ ਤਕਰੀਬਨ 15 ਦਿਨਾਂ ਤੱਕ ਨਵੀਂ ਫਸਲ ਆਉਣ 'ਤੇ ਲੋਕਾਂ ਨੂੰ ਸਬਜੀ ਦੇ ਰੇਟਾਂ ਵਿਚ ਕੁਝ ਰਾਹਤ ਮਿਲੇਗੀ ਜਿਸ ਨਾਲ ਸਰਦੀਆਂ ਵਿਚ ਆਉਣ ਵਾਲੀਆਂ ਸਬਜੀਆਂ ਦੇ ਰੇਟ ਘੱਟਣਗੇ।

ਇਹ ਵੀ ਪੜ੍ਹੋ:ਕਿਸਾਨਾਂ ਨੂੰ ਵੱਡੀ ਰਾਹਤ, 28,655 ਕਰੋੜ ਦੀ ਸਬਸਿਡੀ ਦਾ ਐਲਾਨ

ABOUT THE AUTHOR

...view details