ਅੰਮ੍ਰਿਤਸਰ:ਭਾਰਤ ਵਿੱਚ ਮਹਿੰਗਾਈ (Inflation in India) ਲਗਾਤਾਰ ਵਧਦੀ ਜਾ ਰਹੀ ਹੈ। ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਆਏ ਦਿਨ ਵਾਧਾ ਹੁੰਦਾ ਹੈ। ਇਸ ਵਾਧੇ ਨਾਲ ਸਭ ਚੀਜ਼ਾਂ ਹੀ ਮਹਿੰਗੀਆਂ ਹੋ ਰਹੀਆਂ ਹਨ। ਇਸ ਮਹਿੰਗਾਈ ਨੇ ਆਮ ਬੰਦੇ ਦਾ ਲੱਕ ਤੋੜ ਦਿਤਾ ਹੈ। ਆਮ ਮੱਧ ਵਰਗੀ ਬੰਦੇ ਨੂੰ ਇਸ ਮਹਿੰਗਾਈ ਦੇ ਦੌਰ ਵਿੱਚ ਘਰ ਚਲਾਉਂਣਾ ਮੁਸ਼ਕਿਲ ਹੋ ਗਿਆ ਹੈ। ਇਸਦੇ ਨਾਲ ਹੀ ਕਰੋਨਾ ਮਹਾਂਮਾਰੀ ਨੇ ਬਹੁਤ ਲੋਕਾਂ ਦਾ ਰੁਜ਼ਗਾਰ ਖੋਹਿਆ ਹੈ। ਸੋ ਇਸ ਮਹਿੰਗਾਈ ਤੇ ਕਰੋਨਾ ਮਹਾਂਮਾਰੀ (Crona epidemic) ਨੇ ਦੀਵਾਲੀ ਦੀਆਂ ਰੌਣਕਾਂ ਨੂੰ ਫਿੱਕਾ ਕਰ ਦਿੱਤਾ ਹੈ।
ਦੱਸ ਦੇਈਏ ਕਿ ਪਹਿਲਾਂ ਕੋਰੋਨਾ (Corona) ਤੇ ਹੁਣ ਡੇਂਗੂ (Dengue) ਅਤੇ ਉੱਪਰੋਂ ਮਹਿੰਗਾਈ ਦੀ ਮਾਰ ਦੇ ਚੱਲਦੇ ਹੋਏ ਇਸ ਵਾਰ ਦੀ ਦਿਵਾਲੀ ਉਤੇ ਲੋਕਾਂ ਦਾ ਖਰੀਦਦਾਰੀ ਵਿੱਚ ਰੁਝਾਨ ਘਟਿਆ ਹੈ। ਜਿਸ ਸਦਕਾ ਛੋਟੇ ਵਿਪਾਰੀਆਂ ਅਤੇ ਦੁਕਾਨਦਾਰਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।
ਅੰਮ੍ਰਿਤਸਰ (Amritsar) ਬੀਤੇ ਸਮੇਂ ਵਿੱਚ ਦੀਵਾਲੀ ਦੇ ਤਿਉਹਾਰ ਮੌਕੇ ਹਰ ਪਾਸੇ ਬਾਜ਼ਾਰਾਂ ਵਿਚ ਰੌਣਕਾਂ ਦੇਖਣ ਨੂੰ ਮਿਲਦੀਆਂ ਸਨ ਪਰ ਪਿਛਲੇ ਸਾਲ ਕੋਰੋਨਾ ਮਹਾਂਮਾਰੀ, ਡੇਂਗੂ ਅਤੇ ਉਸ ਉੱਪਰ ਮਹਿੰਗਾਈ ਦੀ ਮਾਰ ਨੇ ਲੋਕਾਂ ਦਾ ਤਿਉਹਾਰ ਮੌਕੇ ਖਰੀਦਦਾਰੀ ਕਰਨ ਦਾ ਮਜ਼ਾ ਹੀ ਕਿਰਕਿਰਾ ਕਰ ਕੇ ਰੱਖ ਦਿੱਤਾ ਹੈ। ਜਿਸਦੇ ਚਲਦੇ ਬਾਜ਼ਾਰਾਂ ਵਿੱਚ ਕੋਈ ਖ਼ਾਸ ਰੌਣਕ ਦਿਖਾਈ ਨਹੀਂ ਦੇ ਰਹੀ ਹੈ।