ਅੰਮ੍ਰਿਤਸਰ: ਪਿਛਲੇ ਦਿਨੀਂ ਭਾਜਪਾ ਦੇ ਸਾਬਕਾ ਕੈਬਿਨੇਟ ਮੰਤਰੀ ਅਨਿਲ ਜੋਸ਼ੀ ਨੇ ਆਪਣੀ ਹੀ ਸਰਕਾਰ ਦੇ ਖ਼ਿਲਾਫ਼ ਬਗਾਵਤੀ ਸੁਰ ਅਖਤਿਆਰ ਕੀਤੇ। ਜਿਸਦੇ ਚਲਦੇ ਉਨ੍ਹਾਂ ਨੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਭਾਜਪਾ ਦੇ ਸੂਬਾ ਪ੍ਰਧਾਨ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਾਪ ਦੇ ਸੂਬਾ ਪ੍ਰਧਾਨ ਨੂੰ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜਦਕਿ ਉਹ ਕੇਂਦਰ ਦੀ ਹਾਂ ’ਚ ਹਾਂ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਭਾਜਪਾ ਆਗੂ ਕਿਸਾਨਾਂ ਤੋਂ ਡਰਦੇ ਘਰੋਂ ਬਾਹਰ ਨਹੀਂ ਨਿਕਲ ਰਹੇ।
ਬੀਤੇ ਦਿਨੀਂ ਅਸ਼ਵਨੀ ਸ਼ਰਮਾ ਨੇ ਭਾਜਪਾ ਦੇ ਸਾਬਕਾ ਕੈਬਿਨੇਟ ਮੰਤਰੀ ਜੋਸ਼ੀ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਜੋਸ਼ੀ ਨੂੰ ਜੇ ਆਪਣੀ ਗੱਲ ਰੱਖਣੀ ਸੀ ਤਾਂ ਉਹ ਸਿੱਧੇ ਤੌਰ ’ਤੇ ਰੱਖ ਸਕਦੇ ਸਨ, ਮੀਡੀਆ ਅਤੇ ਅਖ਼ਬਾਰਾਂ ਵਿੱਚ ਆ ਕੇ ਗੱਲ ਨਹੀਂ ਰੱਖੀ ਜਾਂਦੀ।
ਅਨੀਲ ਜੋਸ਼ੀ ਨੇ ਕਿਹਾ ਕਿ ਮੈਂ ਕਦੇ ਨਹੀਂ ਕਿਹਾ ਕਿ ਖੇਤੀ ਕਾਨੂੰਨ ਗ਼ਲਤ ਹਨ। ਇਨ੍ਹਾਂ ਵਿੱਚ ਸੋਧ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾਂ ਇਹ ਕਿਹਾ ਕਿ ਕੋਈ ਵੀ ਸਰਕਾਰ ਕਾਨੂੰਨ ਮਾੜੇ ਨਹੀਂ ਬਣਾਉਂਦੀ, ਕਿ ਇਸ ਨਾਲ ਕਿਸੇ ਦਾ ਕੋਈ ਨੁਕਸਾਨ ਹੋਵੇ। ਕਾਨੂੰਨ ਲਾਗੂ ਹੋਣ ਤੋਂ ਬਾਅਦ ਹੀ ਸਾਰੇ ਵਿਵਾਦ ਸਾਹਮਣੇ ਆਉਂਦੇ ਹਨ, ਜਿਸ ਦੇ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ।
ਅਨੀਲ ਜੋਸ਼ੀ ਨੇ ਹਰਜੀਤ ਸਿੰਘ ਗਰੇਵਾਲ ’ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੀ ਭਾਸ਼ਾ ’ਤੇ ਸੰਜਮ ਰੱਖਣਾ ਚਾਹੀਦਾ ਹੈ। ਉਹ ਮੈਨੂੰ ਇੰਨ੍ਹੀ ਗੱਲ ਕਹਿ ਨਹੀਂ ਸਕਦੇ, ਮੈਂ ਪਾਰਟੀ ਨੂੰ ਬਚਾਉਣ ਦੀ ਗੱਲ ਕਰ ਰਿਹਾ ਹਾਂ, ਉਹ ਪਾਰਟੀ ਵਰਕਰਾਂ ਨੂੰ ਤੋੜਨ ਦੀ ਗੱਲ ਕਰ ਰਹੇ ਹਨ। ਉਹ ਆਪ ਜੋ ਬੋਲ ਦਿੰਦੇ ਹਨ ਭੁਗਤਣਾ ਵਰਕਰਾਂ ਨੂੰ ਪੈਂਦਾ।
ਇਹ ਵੀ ਪੜ੍ਹੋ:ਅਕਾਲੀ ਦਲ ਬੇਅਦਬੀ ਤੇ ਗੋਲੀਕਾਂਡ ਮਾਮਲੇ ਦੀ ਜਾਂਚ ਦਾ ਸਾਹਮਣਾ ਕਰੇ : ਵੇਰਕਾ
ਉਨ੍ਹਾਂ ਕਿਹਾ ਪੰਜਾਬ ਭਾਜਪਾ ਦੇ ਕਈ ਆਗੂ ਸਾਡੀ ਗੱਲ ਨਾਲ ਸਹਿਮਤ ਹਨ, ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ,ਕਿਸਾਨਾਂ ਨੂੰ ਧਰਨੇ ਉੱਤੇ ਬੈਠੇ ਨੂੰ ਇਸ ਦਾ ਕੋਈ ਹੱਲ ਕੱਢਣਾ ਚਾਹੀਦਾ ਹੈ। ਕਿਉਂਕਿ 80 ਪ੍ਰਤੀਸ਼ਤ ਵਰਕਰ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਮੈਂ ਸਹੀ ਕਿਹਾ ਉਨ੍ਹਾਂ ਖੁਦ ਮੈਨੂੰ ਆ ਕੇ ਕਿਹਾ ਜੋਸ਼ੀ ਜੇਕਰ ਹੁਣ ਨਾ ਅਵਾਜ ਉਠਾਈ ਅਤੇ ਫਿਰ ਨਹੀਂ ਉਠਾਈ ਜਾਣੀ, ਕਿਉਂਕਿ ਸਰਕਾਰ ਨੂੰ ਦੁਬਾਰਾ ਇਸ ਕਾਨੂੰਨ ਬਾਰੇ ਵਿਚਾਰ ਕਰਨਾ ਚਾਹੀਦਾ ਕਿਉਕਿ ਇਸ ਝੰਡੇ ਥੱਲੇ ਬੈਠ ਅਸੀਂ ਗੋਲੀਆਂ ਖਾਦੀਆਂ,ਆਪਣੀਆਂ ਗੱਡੀਆਂ ਨੂੰ ਅੱਗਾਂ ਲਗਵਾਈਆਂ ਅਸੀਂ ਪਾਰਟੀ ਕਿਉਂ ਛੱਡੀਏ, ਜੇ ਹਿੰਮਤ ਹੈ ਤੇ ਸਾਨੂੰ ਪਾਰਟੀ ਵਿਚੋਂ ਬਾਹਰ ਕੱਢੋ। ਪਾਰਟੀ ਦੇ ਵਰਕਰਾਂ ਨੇ ਕਿਹਾ ਤੁਸੀਂ ਸਾਡੇ ਮਨ ਦੀ ਗੱਲ ਕੀਤੀ ਹੈ ਜੇਕਰ ਅਸੀਂ ਪੰਜਾਬ ਵਿੱਚ ਚੋਣਾਂ ਲੜਨੀਆਂ ਤੇ ਵੋਟਾਂ ਲੈਣੀਆਂ ਤੇ ਅਸੀਂ ਪਾਰਟੀ ਦੇ ਹੱਕ ਵਿੱਚ ਖੜੇ ਹੋਈਏ, ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਲੋਕਾਂ ਬਾਰੇ ਸੋਚੀਏ, ਮੈਂ ਆਪਣੀ ਗੱਲ ਕਰ ਦਿੱਤੀ ਹੈ ਹੁਣ ਜੋ ਕੁੱਝ ਕਰਨਾ ਪਾਰਟੀ ਨੇ ਕਰਨਾ, ਮੈਂ ਤੇ ਪੰਜਾਬ ਦੇ ਹਿਤਾਂ ਬਾਰੇ ਗੱਲ ਕੀਤੀ ਜੋ ਸਟੈਂਡ ਲੈਣਾ ਪਾਰਟੀ ਨੇ ਲੈਣਾ ਹੁਣ।