ਅੰਮ੍ਰਿਤਸਰ: ਪੰਜਾਬ ਪੁਲਿਸ ਵੱਲੋਂ ਪੁਲਿਸ ਪਬਲਿਕ ਸਾਂਝ ਨੂੰ ਵਧਾਉਣ, ਘਰੇਲੂ ਹਿੰਸਾ ਅਤੇ ਬੱਚਿਆ ’ਤੇ ਹੋਰ ਰਹੇ ਜੁਲਮਾਂ ’ਤੇ ਠੱਲ ਪਾਉਣ ਲਈ ਪੰਜਾਬ ਪੁਲਿਸ ਵੱਲੋਂ ਪੰਜਾਬ ਪੁਲਿਸ ਮਹਿਲਾ ਮਿੱਤਰ ਨੂੰ ਸਥਾਪਿਤ ਕੀਤਾ ਗਿਆ ਹੈ ਜਿਸ ’ਚ ਦੋ ਮਹਿਲਾ ਕਾਂਸਟੇਬਲਾਂ ਨੂੰ ਨਿਯੁਕਤ ਕੀਤਾ ਗਿਆ ਹੈ। ਜਿਸਦੇ ਚੱਲਦੇ ਹੁਣ ਮਹਿਲਾਵਾਂ ਨੂੰ ਥਾਣਿਆਂ ’ਚ ਜਾ ਕੇ ਇਨਸਾਫ ਲੈਣ ’ਚ ਕਿਸੇ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਮਹਿਲਾਵਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰੇਗੀ ਪੰਜਾਬ ਪੁਲਿਸ ਮਹਿਲਾ ਮਿੱਤਰ ਇਹ ਵੀ ਪੜੋ: ਧਨੇਰ ਵਿਰੁੱਧ ਟਿੱਪਣੀ ਕਰਨ ’ਤੇ ਕਿਸਾਨ ਜਥੇਬੰਦੀਆਂ ਨੇ ਘੇਰੇ ਅਕਾਲੀ
ਇਸ ਸੰਬਧੀ ਏਐਸਆਈ ਪੂਨਮ ਸ਼ਰਮਾ ਨੇ ਦੱਸਿਆ ਕਿ ਡੀਜੀਪੀ ਪੰਜਾਬ ਅਤੇ ਏਆਈਜੀ ਗੁਰਪ੍ਰੀਤ ਦਿਉਲ ਦੇ ਆਦੇਸ਼ਾਂ ’ਤੇ ਅੰਮ੍ਰਿਤਸਰ ਕਮਿਸ਼ਨਰੇਟ ਦੇ ਸਾਰੇ ਥਾਣਿਆਂ ਚ ਪੰਜਾਬ ਪੁਲਿਸ ਮਹਿਲਾ ਮਿੱਤਰ ਨਾਂ ਦੀ ਸੁਵਿਧਾ ਦੇ ਤਹਿਤ ਦੋ ਮਹਿਲਾ ਕਾਂਸਟੇਬਲਾ ਦੀ ਨਿਯੁਕਤੀ ਕੀਤੀ ਗਈ ਹੈ। ਜਿਸਦੇ ਚੱਲਦੇ ਮਹਿਲਾਵਾ ਨੂੰ ਥਾਣਿਆਂ ਵਿਚ ਪਹੁੰਚ ਸਿਕਾਇਤ ਦਰਜ ਕਰਵਾਉਣ, ਘਰੇਲੂ ਹਿੰਸਾ ਸੰਬਧੀ ਅਤੇ ਬੱਚਿਆ ’ਤੇ ਹੋ ਰਹੇ ਜ਼ੁਲਮ ਨੂੰ ਠੱਲ ਪਾਇਆ ਜਾ ਸਕੇਗਾ। ਇਸ ਮੌਕੇ ਜ਼ਿਲ੍ਹੇ ਦੇ ਥਾਣਾ ਰਾਮ ਬਾਗ ਵਿਖੇ ਮੁਹੱਲਾ ਸੁਧਾਰ ਕਮੇਟੀ ਮੈਬਰਾਂ ਨਾਲ ਮੀਟਿੰਗ ਕਰ ਉਨ੍ਹਾਂ ਨੂੰ ਇਸ ਸੇਵਾ ਸੰਬਧੀ ਜਾਣੂ ਕਰਵਾਇਆ ਹੈ। ਜਿਸ ਦੇ ਤਹਿਤ ਉਹ ਆਪਣੇ ਇਲਾਕੇ ਦੀਆਂ ਮਹਿਲਾਵਾਂ ਨੂੰ ਇਸ ਸਬੰਧੀ ਜਾਗਰੂਕ ਕਰਨਗੇ।
'ਮਹਿਲਾਵਾਂ ਲਈ ਇੱਕ ਚੰਗਾ ਉਪਰਾਲਾ'
ਇਸ ਮੌਕੇ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਮਨ ਮਲਹੋਤਰਾ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਜੋ ਮਹਿਲਾ ਮਿੱਤਰ ਨਾਂ ਦੀ ਸੁਵਿਧਾ ਦੀ ਸ਼ੁਰੂਆਤ ਕੀਤੀ ਗਈ ਹੈ। ਉਹ ਮਹਿਲਾਵਾਂ ਲਈ ਇੱਕ ਬਹੁਤ ਹੀ ਚੰਗਾ ਉਪਰਾਲਾ ਹੈ ਜਿਸਦੇ ਚਲਦੇ ਇਨ੍ਹਾਂ ਮਹਿਲਾ ਅਧਿਕਾਰੀਆ ਨੂੰ ਵੈਲਫੇਅਰ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ।