ਅੰਮ੍ਰਿਤਸਰ: ਸਰੱਹਦਾਂ 'ਤੇ ਦੇਸ਼ ਦੀ ਰੱਖਿਆ ਕਰਨ ਵਾਲੇ ਸੂਰਮਿਆਂ ਦੀ ਬਹਾਦਰੀ ਅਤੇ ਦੇਸ਼ ਪ੍ਰਤੀ ਸੇਵਾ ਸਦਕਾ ਹੀ ਹਰ ਭਾਰਤੀ ਨਾਗਰਿਕ ਚੈਨ ਦੀ ਨੀਂਦ ਸੋਂਦਾ ਹੈ ਪਰ ਜਦ ਕਿਸੇ ਮਾਂ ਦਾ ਪੁੱਤ ਬਾਰਡਰ ਤੇ ਸ਼ਹੀਦੀ ਦਾ ਜਾਮ ਪੀਂਦਾ ਹੈ ਤਾਂ ਪਰਿਵਾਰਕ ਮੈਂਬਰਾਂ ਦਾ ਇਹ ਦੁੱਖ ਦਿਲ ਨੂੰ ਝੰਜੋੜ ਕੇ ਰੱਖ ਦਿੰਦਾ ਹੈ। ਇਹ ਵੀ ਸੱਚ ਹੈ ਕਿ ਦੇਸ਼ ਸੇਵਾ ਵਿੱਚ ਜਾਨ ਵਾਰਨ ਵਾਲੇ ਸ਼ਹੀਦਾਂ ਦੀਆਂ ਕੁਰਬਾਨੀਆਂ ਕਦੇ ਅਜਾਈ ਨਹੀਂ ਜਾਂਦੀਆਂ ਅਤੇ ਸਾਰੀ ਉਮਰ ਦੇਸ਼ ਵਾਸੀ ਉਨ੍ਹਾਂ ਦੀ ਯਾਦ ਨੂੰ ਆਪਣੇ ਦਿਲ੍ਹਾਂ ਵਿੱਚ ਜਿੰਦਾ ਰੱਖਦੇ ਹਨ।
ਸ਼ਹੀਦ ਜਵਾਨ ਰੇਸ਼ਮ ਸਿੰਘ ਨੂੰ ਸਮਰਪਿਤ ਮਨਾਇਆ ਗਣਤੰਤਰ ਦਿਵਸ ਜਿੱਥੇ ਪੂਰੇ ਦੇਸ਼ ਵਿੱਚ 26 ਜਨਵਰੀ ਦਾ ਦਿਹਾੜਾ ਮਨਾਇਆ ਗਿਆ, ਉੱਥੇ ਹੀ ਬਿਆਸ ਦੇ ਨੇੜਲੇ ਪਿੰਡ ਗੁਰੂਨਾਨਕਪੁਰਾ ਦੇ ਸਮੂਹ ਵਸਨੀਕਾਂ ਵੱਲੋਂ ਸ਼ਹੀਦ ਜਵਾਨ ਰੇਸ਼ਮ ਸਿੰਘ ਬਾਰਡਰ ਸਕਿਉਰਟੀ ਫੋਰਸ (31 ਡੀ.ਐਨ) ਪੁੱਤਰ ਰਾਜੂ ਸਿੰਘ ਨੂੰ ਸਮਰਪਿਤ 26 ਜਨਵਰੀ ਦਾ ਦਿਹਾੜਾ ਮਨਾਇਆ ਗਿਆ।
ਸ਼ਹੀਦ ਜਵਾਨ ਰੇਸ਼ਮ ਸਿੰਘ ਨੂੰ ਸਮਰਪਿਤ ਮਨਾਇਆ ਗਣਤੰਤਰ ਦਿਵਸ ਸ਼ਹੀਦ ਰੇਸ਼ਮ ਸਿੰਘ ਫਰਵਰੀ 2021 ਦੌਰਾਨ ਤ੍ਰਿਪੁਰਾ ਵਿੱਚ ਡਿਊਟੀ ਦੌਰਾਨ ਹੋ ਗਏ ਸਨ ਸ਼ਹੀਦ
ਜਿਕਰਯੋਗ ਹੈ ਕਿ ਸ਼ਹੀਦ ਰੇਸ਼ਮ ਸਿੰਘ ਫਰਵਰੀ 2021 ਦੌਰਾਨ ਤ੍ਰਿਪੁਰਾ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ ਅਤੇ ਇਹ ਪਿੰਡ ਗੁਰੂਨਾਨਕਪੁਰਾ ਵਿੱਚ ਉਸ ਸ਼ਹੀਦ ਜਵਾਨ ਨੂੰ ਸਮਰਪਿਤ ਪਹਿਲਾ ਗਣਤੰਤਰ ਦਿਵਸ ਹੈ, ਜੋ ਉਨ੍ਹਾਂ ਦੀ ਯਾਦ ਵਿੱਚ ਬਣਾਏ ਸ਼ਹੀਦ ਰੇਸ਼ਮ ਸਿੰਘ ਖੇਡ ਸਟੇਡੀਅਮ ਵਿੱਚ ਮਨਾਇਆ ਗਿਆ।
ਭਾਵੁਕ ਹੋ ਕੇ ਸ਼ਰਧਾਂਜਲੀ ਦਿੰਦੀ ਹੋਈ ਸ਼ਹੀਦ ਜਵਾਨ ਰੇਸ਼ਮ ਸਿੰਘ ਦੀ ਮਾਂ ਪਿੰਡ ਦੇ ਮੋਹਤਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਮਨਾਇਆ ਗਿਆ 26 ਜਨਵਰੀ ਦਾ ਦਿਹਾੜਾ
ਗੱਲਬਾਤ ਦੌਰਾਨ ਸ਼ਹੀਦ ਰੇਸ਼ਮ ਸਿੰਘ ਦੇ ਪਿਤਾ ਰਾਜੂ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਸ਼ਹੀਦੀ ਦਾ ਜਾਮ ਪੀਤਾ ਹੈ ਜਿਸ ਲਈ ਉਨ੍ਹਾਂ ਨੂੰ ਫਖਰ ਹੈ ਅਤੇ ਅੱਜ ਸ਼ਹੀਦ ਰੇਸ਼ਮ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੇ ਪਿੰਡ ਦੇ ਮੋਹਤਬਰਾਂ ਅਤੇ ਪਿੰਡ ਵਾਸੀਆਂ ਵੱਲੋਂ 26 ਜਨਵਰੀ ਦਾ ਦਿਹਾੜਾ ਮਨਾਇਆ ਗਿਆ ਹੈ ਅਤੇ ਪਰਿਵਾਰ ਦਾ ਬਹੁਤ ਸਾਥ ਦਿੱਤਾ ਗਿਆ ਹੈ। ਉਨ੍ਹਾਂ ਇੱਛਾ ਪ੍ਰਗਟਾਉਂਦਿਆਂ ਕਿਹਾ ਕਿ ਸਾਡਾ ਪਰਿਵਾਰ ਚਾਹੁੰਦਾ ਹੈ ਕਿ ਸ਼ਹੀਦ ਰੇਸ਼ਮ ਸਿੰਘ ਦੀ ਤਰ੍ਹਾਂ ਇਸ ਪਿੰਡ ਵਿੱਚੋਂ ਹੋਰ ਵੀ ਜਵਾਨ ਮਿਹਨਤ ਕਰਨ ਅਤੇ ਦੇਸ਼ ਸੇਵਾ ਲਈ ਫੋਜ ਵਿੱਚ ਭਰਤੀ ਹੋਣ।
BSF ਦੇ ਸ਼ਹੀਦ ਜਵਾਨ ਰੇਸ਼ਮ ਸਿੰਘ ਨੂੰ ਸਮਰਪਿਤ ਮਨਾਇਆ ਗਣਤੰਤਰ ਦਿਵਸ ਇਹ ਵੀ ਪੜ੍ਹੋ:ਗੜ੍ਹਸ਼ੰਕਰ ਵਿਖੇ ਮਨਾਇਆ ਗਿਆ 26 ਜਨਵਰੀ ਗਣਤੰਤਰ ਦਿਵਸ
ਪਿੰਡ ਵਾਸੀ ਸੁਰਜੀਤ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਪਿੰਡ ਵਾਸੀਆਂ ਵੱਲੋਂ ਸ਼ਹੀਦ ਰੇਸ਼ਮ ਸਿੰਘ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕਰਕੇ ਉਨ੍ਹਾਂ ਨੂੰ ਨਮਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਰੇਸ਼ਮ ਸਿੰਘ ਬਹੁਤ ਮੱਧਮ ਪਰਿਵਾਰ ਨਾਲ ਸਬੰਧ ਰੱਖਦੇ ਸਨ ਅਤੇ ਇਹ ਇਕੱਲੇ ਨੌਜਵਾਨ ਸਨ, ਜਿੰਨ੍ਹਾ ਆਪਣੀ ਮਿਹਨਤ ਦੇ ਬਲਬੂਤੇ ਤੇ ਫੌਜ ਵਿੱਚ ਭਰਤੀ ਹੋਣ ਦਾ ਮਾਣ ਹਾਸਿਲ ਕੀਤਾ ਅਤੇ ਹੋਰਨਾਂ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣੇ। ਉਨ੍ਹਾਂ ਪਿੰਡ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸ਼ਹੀਦ ਰੇਸ਼ਮ ਸਿੰਘ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਮਿਹਨਤ ਕਰਨ ਅਤੇ ਭਾਰਤੀ ਫੌਜ ਵਿੱਚ ਆਪਣੀਆਂ ਸੇਵਾਵਾਂ ਲਈ ਅੱਗੇ ਆਉਣ।
ਸ਼ਹੀਦ ਜਵਾਨ ਰੇਸ਼ਮ ਸਿੰਘ ਨੂੰ ਸਮਰਪਿਤ ਮਨਾਇਆ ਗਣਤੰਤਰ ਦਿਵਸ ਸ਼ਹੀਦ ਰੇਸ਼ਮ ਸਿੰਘ ਬਾਰਡਰ ਸਕਿਉਰਟੀ ਫੋਰਸ (31 ਡੀ.ਐਨ) ਵਿੱਚ ਤ੍ਰਿਪੁਰਾ ਵਿਖੇ ਡਿਊਟੀ ਤੇ ਤੈਨਾਤ ਸਨ ਕਿ ਡਿਊਟੀ ਦੌਰਾਨ ਇੱਕ ਟਾਵਰ ਤੋਂ ਅਚਾਨਕ ਡਿੱਗ ਜਾਣ ਕਾਰਣ ਉਹ ਸ਼ਹੀਦ ਹੋ ਗਏ। 5 ਫਰਵਰੀ 2021 ਨੂੰ ਸ਼ਹੀਦ ਰੇਸ਼ਮ ਸਿੰਘ ਨੂੰ ਸਲਾਮੀ ਦੇਣ ਲਈ BSF ਦੇ ਅਫ਼ਸਰ ਸਮੇਤ ਜਵਾਨਾਂ ਪੁੱਜੇ ਅਤੇ ਭਾਰਤ ਮਾਤਾ ਦੇ ਜੈਕਾਰੇ ਲਗਾਉਂਦੇ ਹੋਏ ਸ਼ਹੀਦ ਰੇਸ਼ਮ ਸਿੰਘ ਦੀ ਮ੍ਰਿਤਕ ਦੇਹ ਨੂੰ ਸ਼ਮਨਸ਼ਾਨਘਾਟ ਵਿਖੇ ਫੁੱਲਾਂ ਦੀ ਵਰਖਾ ਕਰਦੇ ਹੋਏ ਸ਼ਾਨ ਨਾਲ ਲਿਜਾਇਆ ਗਿਆ। ਅੰਤਿਮ ਰਸਮਾਂ ਮੌਕੇ BSF ਦੀ ਟੁਕੜੀ ਵੱਲੋਂ ਸ਼ਹੀਦ ਰੇਸ਼ਮ ਸਿੰਘ ਨੂੰ ਸਲਾਮੀ ਭੇਂਟ ਕੀਤੀ ਗਈ। ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਤਰਫੋਂ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਇਲਾਕੇ ਭਰ ਦੇ ਵੱਖ-ਵੱਖ ਰਾਜਨੀਤਿਕ, ਸਮਾਜ ਸੇਵਕ, ਜੱਥੇਬੰਦੀਆਂ ਸਮੇਤ ਸਮੂਹ ਸ਼ਖਸ਼ੀਅਤਾਂ ਵਲੋਂ ਸ਼ਹੀਦ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਸੀ।
ਪਿੰਡ ਦਾ ਇਕੱਲਾ ਨੌਜਵਾਨ ਹੀ ਸੀ ਫੌਜ 'ਚ ਭਰਤੀ
ਜਿਕਰਯੋਗ ਹੈ ਕਿ ਗੁਰੂਨਾਨਕਪੁਰਾ ਪਿੰਡ ਦੀ ਸਮੂਹ ਆਬਾਦੀ ਵਿੱਚ ਇਕੱਲਾ ਸ਼ਹੀਦ ਰੇਸ਼ਮ ਸਿੰਘ ਹੀ ਫੌਜ ਵਿੱਚ ਤੈਨਾਤ ਸੀ ਅਤੇ ਉਸ ਦੀ ਉੱਚੀ ਲੰਬੀ ਕੱਦ ਕਾਠੀ ਕਰਕੇ ਕਰੀਬ 6 ਕੁ ਸਾਲ ਪਹਿਲਾਂ ਉਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਭਾਰਤੀ ਫੌਜ ਵਿੱਚ ਸੇਵਾ ਕਰਨ ਦਾ ਮਾਣ ਹਾਸਿਲ ਹੋਇਆ, ਮਹਿਜ 24-25 ਸਾਲ ਦਾ ਸ਼ਹੀਦ ਰੇਸ਼ਮ ਸਿੰਘ ਇਲਾਕੇ ਦੇ ਨੌਜਵਾਨਾਂ ਲਈ ਇੱਕ ਮਿਸਾਲ ਸੀ, ਜਿਸ ਨੇ ਅਣਥੱਕ ਮਿਹਨਤ ਸਦਕਾ ਇਹ ਮੁਕਾਮ ਹਾਸਿਲ ਕੀਤਾ ਅਤੇ ਉਸ ਨੂੰ ਦੇਖ ਹੀ ਪਿੰਡ ਦੇ ਕਈ ਨੌਜਵਾਨ ਉਸ ਤੋਂ ਪ੍ਰੇਰਿਤ ਹੋ ਮਿਹਨਤ ਕਰਕੇ ਦੇਸ਼ ਸੇਵਾ ਲਈ ਭਾਰਤੀ ਫੌਜ ਭਰਤੀ ਹੋਣ ਲਈ ਤਿਆਰੀ ਕਰ ਰਹੇ ਹਨ, ਪਰ ਬੀਤੇ ਸਾਲ ਅਚਾਨਕ ਇੰਨ੍ਹਾਂ ਵੱਡਾ ਹਾਦਸਾ ਵਾਪਰਨ ਤੇ ਇਲਾਕੇ ਭਰ ਦੇ ਲੋਕਾਂ ਦਾ ਸ਼ਹੀਦ ਰੇਸ਼ਮ ਸਿੰਘ ਦੇ ਸਸਕਾਰ ਵਿੱਚ ਪੁੱਜਣਾ ਕਿਤੇ ਨਾ ਕਿਤੇ ਇਹ ਦਰਸਾਉਂਦਾ ਸੀ ਕਿ ਇਕੱਲੇ ਪਿੰਡ ਗੁਰੂਨਾਨਕਪੁਰਾ ਦਾ ਹੀ ਨਹੀਂ ਬਲਕਿ ਬਿਆਸ ਬਾਜਾਰ ਵਿੱਚ ਆਪਣੇ ਪਿਤਾ ਨਾਲ ਇੱਕ ਛੋਟੀ ਜਿਹੀ ਦੁਕਾਨ ਤੋਂ ਮਿਹਨਤ ਦੇ ਨਾਲ-ਨਾਲ ਪੜਾਈ ਕਰਨ ਵਾਲਾ ਇਹ ਨੌਜਵਾਨ ਸ਼ਹੀਦ ਹਰ ਇੱਕ ਦੀ ਅੱਖ ਦਾ ਤਾਰਾ ਸੀ।
ਇਹ ਵੀ ਪੜ੍ਹੋ:ਰਾਮ ਤੀਰਥ ਵਿਖੇ ਰਾਹੁਲ ਗਾਂਧੀ ਦਾ ਵਿਰੋਧ: ਚੰਨੀ ਵਾਲਮਿਕੀ ਭਾਈਚਾਰੇ ਦਾ ਵਿਰੋਧੀ- ਪ੍ਰਦਰਸ਼ਨਕਾਰੀ