ਪੰਜਾਬ

punjab

ETV Bharat / state

ਰੇਹਨ ਕੌਰ ਨੇ ਨੀਟ ਪ੍ਰੀਖਿਆ 'ਚ ਵਧਾਇਆ ਪੰਜਾਬ ਦਾ ਮਾਨ - NEET exam

ਐੱਸ.ਡੀ.ਓ ਗਰੇਵਾਲ (SDO Grewal) ਦੀ ਧੀ ਰੇਹਨ ਕੌਰ ਨੇ ਨੀਟ ਪ੍ਰੀਖਿਆ (Neat exam) ਵਿਚ 1386ਵਾਂ ਰੈਂਕ ਹਾਸਿਲ ਕਰਕੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਰੇਹਨ ਕੌਰ ਵੱਲੋਂ ਨੈਸ਼ਨਲ ਟੈਸਟਿੰਗ ਏਜੰਸੀ (National Testing Agency) ਦੁਆਰਾ ਭਾਰਤ ਦੇ ਮੈਡੀਕਲ ਕਾਲਜਾਂ (Medical colleges) ਵਿਚ ਐਮ.ਬੀ.ਬੀ.ਐੱਸ ਦੇ ਦਾਖ਼ਲੇ (Admission to MBBS) ਵਾਸਤੇ ਲਈ ਜਾਂਦੀ ਨੀਟ ਪ੍ਰੀਖਿਆ ਵਿਚ ਕੁੱਲ 720 ਅੰਕਾਂ ਵਿਚੋਂ 673 ਅੰਕ ਲੈ ਕੇ 1386 ਆਲ ਇੰਡੀਆ ਰੈਂਕ (All India Rank) ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਹੈ।

ਰੇਹਨ ਕੌਰ ਨੇ ਨੀਟ ਪ੍ਰੀਖਿਆ 'ਚ ਵਧਾਇਆ ਪੰਜਾਬ ਦਾ ਮਾਨ
ਰੇਹਨ ਕੌਰ ਨੇ ਨੀਟ ਪ੍ਰੀਖਿਆ 'ਚ ਵਧਾਇਆ ਪੰਜਾਬ ਦਾ ਮਾਨ

By

Published : Nov 3, 2021, 9:46 AM IST

ਅੰਮ੍ਰਿਤਸਰ: ਐੱਸ.ਡੀ.ਓ ਗਰੇਵਾਲ (SDO Grewal) ਦੀ ਧੀ ਰੇਹਨ ਕੌਰ ਨੇ ਨੀਟ ਪ੍ਰੀਖਿਆ (Neat exam) ਵਿਚ 1386ਵਾਂ ਰੈਂਕ ਹਾਸਿਲ ਕਰਕੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਰੇਹਨ ਕੌਰ ਵੱਲੋਂ ਨੈਸ਼ਨਲ ਟੈਸਟਿੰਗ ਏਜੰਸੀ (National Testing Agency) ਦੁਆਰਾ ਭਾਰਤ ਦੇ ਮੈਡੀਕਲ ਕਾਲਜਾਂ (Medical colleges) ਵਿਚ ਐਮ.ਬੀ.ਬੀ.ਐੱਸ ਦੇ ਦਾਖ਼ਲੇ (Admission to MBBS) ਵਾਸਤੇ ਲਈ ਜਾਂਦੀ ਨੀਟ ਪ੍ਰੀਖਿਆ ਵਿਚ ਕੁੱਲ 720 ਅੰਕਾਂ ਵਿਚੋਂ 673 ਅੰਕ ਲੈ ਕੇ 1386 ਆਲ ਇੰਡੀਆ ਰੈਂਕ (All India Rank) ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਐੱਸ.ਡੀ.ਓ ਪਰਮਜੀਤ ਸਿੰਘ ਗਰੇਵਾਲ (SDO Paramjit Singh Grewal) ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਹੋਣਹਾਰ ਧੀ ਤੇ ਮਾਣ ਹੈ ਜਿਸਨੇ ਇਹ ਰੈਂਕ ਹਾਸਿਲ ਕਰਕੇ ਸਾਡਾ ਨਾਮ ਰੌਸ਼ਨ ਕੀਤਾ ਹੈ ਅਤੇ ਸਾਨੂੰ ਆਸ ਹੈ ਸਾਡੀ ਧੀ ਇੱਕ ਹੋਣਹਾਰ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਰੇਹਨ ਕੌਰ ਨੇ ਸੀ.ਬੀ.ਐੱਸ.ਈ ਬੋਰਡ (CBSE Board) ਦੀ 12ਵੀਂ ਜਮਾਤ ਦੀ ਪ੍ਰੀਖਿਆ ਵਿਚ ਵੀ 98 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਸਨ। ਰੇਹਨ ਕੌਰ ਨੇ ਆਪਣੀ ਇਸ ਪ੍ਰਾਪਤੀ ਦਾ ਸਾਰਾ ਸਿਹਰਾ ਆਪਣੇ ਮਾਤਾ ਅਤੇ ਅਧਿਆਪਕਾਂ ਨੂੰ ਦਿੰਦਿਆਂ ਕਿਹਾ ਕਿ ਉਹ ਰੈਂਕ ਦੇ ਆਧਾਰ ਤੇ ਦੇਸ਼ ਦੇ ਮੋਹਰੀ ਮੈਡੀਕਲ ਕਾਲਜ ਵਿਚ ਦਾਖਲਾ ਲੈ ਕੇ ਹੋਰ ਮਿਹਨਤ ਕਰੇਗੀ।

ਇਹ ਵੀ ਪੜ੍ਹੋ:ਕੈਪਟਨ ਦੇ ਅਸਤੀਫੇ 'ਤੇ ਰਾਜਾ ਵੜਿੰਗ ਦਾ ਟਵੀਟ ਵਾਰ, ਪਾਕਿ ਤਸਵੀਰਾਂ...

ABOUT THE AUTHOR

...view details