ਪੰਜਾਬ

punjab

ETV Bharat / state

Drones and drugs Recovered: ਕੌਮਾਂਤਰੀ ਸਰਹੱਦ ਨੇੜਿਓਂ ਬੀਐਸਐਫ ਨੇ ਡਰੋਨ ਤੇ ਕਰੋੜਾਂ ਦਾ ਨਸ਼ਾ ਕੀਤਾ ਬਰਾਮਦ - ਕੌਮਾਂਤਰੀ ਸਰਹੱਦ

AMRITSAR BORDER : ਭਾਰਤੀ ਫੌਜ ਨੂੰ ਅੰਮ੍ਰਿਤਸਰ ਸਰਹੱਦ ਨਜ਼ਦੀਕੀ ਪਿੰਡ ਤੋਂ ਪਾਕਿਸਤਾਨੀ ਡਰੋਨ ਅਤੇ ਦੋ ਨਸ਼ੀਲ ਪੈਕੇਟ ਬਰਾਮਦ ਹੋਏ ਹਨ। ਫੌਜ ਵਲੋਂ ਖਾਸ ਸੂਚਨਾ ਦੇ ਅਧਾਰ 'ਤੇ ਸਰਚ ਅਭਿਆਨ ਚਲਾਇਆ ਸੀ, ਜਿਸ ਤੋਂ ਬਾਅਦ ਇਹ ਬਰਾਮਦਗੀ ਹੋਈ ਹੈ। (Drones and drugs Recovered)

RECOVERY OF A DRONE
RECOVERY OF A DRONE

By ETV Bharat Punjabi Team

Published : Oct 8, 2023, 10:53 AM IST

ਅੰਮ੍ਰਿਤਸਰ: ਅਕਸਰ ਭਾਰਤੀ ਸਰਹੱਦ 'ਤੇ ਗੁਆਂਢੀ ਮੁਲਕ ਦੀਆਂ ਨਾਪਾਕਿ ਹਰਕਤਾਂ ਸਾਹਮਣੇ ਆਉਂਦੀਆਂ ਹਨ। ਜਦੋਂ ਭਾਰਤੀ ਸਰਹੱਦ 'ਚ ਡਰੋਨ ਰਾਹੀ ਨਸ਼ਾ ਜਾਂ ਹੋਰ ਸਮੱਗਰੀ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਸ ਨੂੰ ਕਿ ਹਰ ਵਾਰ ਭਾਰਤੀ ਫੌਜ ਨਾਕਾਮ ਕਰ ਦਿੰਦੀ ਹੈ। ਇਸ ਦੇ ਚੱਲਦੇ ਅੰਮ੍ਰਿਤਸਰ 'ਚ ਸੀਮਾ ਸੁਰੱਖਿਆ ਬਲਾਂ ਨੇ ਕੌਮਾਂਤਰੀ ਸਰਹੱਦ ਨੇੜਿਉਂ ਪਾਕਿਸਤਾਨੀ ਡਰੋਨ ਅਤੇ ਕਰੋੜਾਂ ਦਾ ਨਸ਼ਾ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਸੂਚਨਾ ਦੇ ਅਧਾਰ 'ਤੇ ਫੌਜ ਨੇ ਕੀਤੀ ਕਾਰਵਾਈ: ਦੱਸਿਆ ਜਾ ਰਿਹਾ ਕਿ ਭਾਰਤੀ ਸੁਰੱਖਿਆ ਬਲਾਂ ਵਲੋਂ ਸੂਚਨਾ ਦੇ ਅਧਾਰ 'ਤੇ ਇਹ ਕਾਰਵਾਈ ਕੀਤੀ ਗਈ ਹੈ। ਜਿਸ 'ਚ ਬੀਤੇ ਕੱਲ੍ਹ ਦੇਰ ਸ਼ਾਮ ਭਾਵ 7 ਅਕਤੂਬਰ ਨੂੰ ਬੀਐਸਐਫ ਵਲੋਂ ਖਾਸ ਸੂਚਨਾ ਦੇ ਅਧਾਰ 'ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਹਰਦੋ ਰਤਨ ਦੇ ਬਾਹਰਵਾਰ ਸਰਚ ਅਭਿਆਨ ਚਲਾਇਆ ਗਿਆ ਸੀ। ਜਿਸ 'ਚ ਭਾਰਤੀ ਫੌਜ ਨੂੰ ਇਹ ਸਫ਼ਲਤਾ ਹਾਸਲ ਹੋਈ ਹੈ।

ਡਰੋਨ ਅਤੇ ਨਸ਼ੇ ਦੇ ਦੋ ਪੈਕੇੜ ਬਰਾਮਦ: ਭਾਰਤੀ ਫੌਜ ਵਲੋਂ ਕੀਤੀ ਗਈ ਇਸ ਤਲਾਸ਼ੀ ਮੁਹਿੰਮ ਦੌਰਾਨ ਸ਼ਾਮ 7:45 ਵਜੇ ਦੇ ਕਰੀਬ ਇੱਕ ਡਰੋਨ ਨੂੰ 02 ਪੈਕੇਟ ਨਸ਼ੀਲੇ ਪਦਾਰਥਾਂ ਯਾਨੀ 01 ਵੱਡੇ ਪੈਕੇਟ ਵਿੱਚ ਹੈਰੋਇਨ, ਜਿਸ ਕੁੱਲ ਭਾਰ ਲੱਗਭਗ 6.320 ਕਿਲੋਗ੍ਰਾਮ ਕਿਹਾ ਜਾ ਰਿਹਾ ਹੈ ਜਦਕਿ 01 ਛੋਟੇ ਪੈਕੇਟ ਵਿੱਚ ਅਫੀਮ, ਜਿਸ ਦਾ ਕੁੱਲ ਭਾਰ ਕਰੀਬ 60 ਗ੍ਰਾਮ ਬਰਾਮਦ ਕੀਤੀ ਗਈ ਹੈ। ਬੀਐਸਐਫ ਵਲੋਂ ਪਿੰਡ ਹਰਦੋ ਰਤਨ ਦੇ ਬਾਹਰਵਾਰ ਇੱਕ ਖੇਤ ਵਿੱਚੋਂ ਇਹ ਡਰੋਨ ਅਤੇ ਨਸ਼ਾ ਬਰਾਮਦ ਕੀਤਾ ਗਿਆ ਹੈ।

ਹੈਕਸਾਕਾਪਟਰ ਡਰੋਨ: ਦੱਸਿਆ ਜਾ ਰਿਹਾ ਹੈ ਕਿ ਭਾਰਤੀ ਫੌਜ ਵਲੋਂ ਜ਼ਬਤ ਕੀਤਾ ਗਿਆ ਇਹ ਡਰੋਨ ਹੈਕਸਾਕਾਪਟਰ ਹੈ ਤੇ ਬੀਐਸਐਫ ਦੇ ਚੌਕਸ ਜਵਾਨਾਂ ਦੇ ਯਤਨਾਂ ਨਾਲ ਇੱਕ ਹੋਰ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਗਿਆ ਹੈ।

ABOUT THE AUTHOR

...view details