ਮਾਨ ਸਰਕਾਰ ਦੇ ਇੱਕ ਸਾਲ ਪੂਰਾ ਹੋਣ 'ਤੇ ਬੋਲੇ ਵਿਰੋਧੀ, ਕਿਹਾ- ਮਾਨ ਸਰਕਾਰ ਦਾ ਇਹ ਸਾਲ ਡਰ 'ਚ ਹੀ ਗੁਜ਼ਰਿਆ ਅੰਮ੍ਰਿਤਸਰ/ਪਠਾਨਕੋਟ:ਪੰਜਾਬ 'ਚ ਬਦਲਾਅ ਆਏ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ, ਯਾਨੀ ਕਿ ਆਮ ਆਦਮੀ ਦੀ ਸਰਕਾਰ ਬਣੀ ਨੂੰ ਇੱਕ ਸਾਲ ਹੋ ਗਿਆ ਹੈ। ਸਰਕਾਰ ਵੱਲੋਂ ਇੱਕ ਸਾਲ ਪੂਰਾ ਹੋਣ ਉੱਤੇ ਆਪਣੀਆਂ ਉਪਲਬੱਧੀਆਂ ਗਿਣਵਾਈਆਂ ਜਾ ਰਹੀ ਹਨ, ਉਤੇ ਹੀ ਦੂਜੇ ਪਾਸੇ ਵਿਰੋਧੀਆਂ ਵੱਲੋਂ ਮੁੱਖ ਮੰਤਰੀ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਭਾਜਪਾ ਆਗੂ ਰਾਜ ਕੁਮਾਰ ਵੇਰਕਾ ਨੇ ਮੁੱਖ ਮੰਤਰੀ ਉੱਤੇ ਤਿੱਖੇ ਤੰਜ ਕੱਸਦੇ ਕਿਹਾ ਕਿ ਮਾਨ ਸਰਕਾਰ ਦਾ ਇਹ ਇੱਕ ਸਾਲ ਡਰ 'ਚ ਹੀ ਗੁਜ਼ਰਿਆ ਹੈ। ਇਹ ਸਾਲ ਪੰਜਾਬ ਦੇ ਲੋਕਾਂ ਦਾ ਸਭ ਤੋਂ ਬੇਕਾਰ ਸਾਲ ਸਾਬਿਤ ਹੋਇਆ ਹੈ ਕਿਉਂਕਿ ਲੋਕਾਂ ਨੂੰ ਇਹ ਡਰ ਸੀ ਕਿ ਸਾਡੇ ਬੱਚੇ ਗੈਂਗਸਟਰਵਾਦ ਦਾ ਸ਼ਿਕਾਰ ਨਾ ਹੋਣ ਜਾਣ, ਸਾਡੇ ਬੱਚੇ ਗੈਂਗਸਟਰਾਂ ਨਾਲ ਨਾ ਮਿਲ ਜਾਣ, ਸਾਡੇ ਬੱਚੇ ਨਸ਼ਿਆਂ ਦੀ ਭੇਂਟ ਨਾ ਚੜ੍ਹ ਜਾਣ।
ਕੋਈ ਵਾਅਦਾ ਪੂਰਾ ਨਹੀਂ ਹੋਇਆ: ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਮਾਨ ਸਾਹਿਬ ਸਿਰਫ਼ ਲੋਕਾਂ ਨੂੰ ਭਰਮਾਉਣ ਲਈ ਵੱਡੀਆਂ-ਵੱਡੀਆਂ ਗੱਲ ਕਰਦੇ ਹਨ ਜਦਕਿ ਪੰਜਾਬ ਦੇ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਵੇਰਕਾ ਨੇ ਮੁੱਖ ਮੰਤਰੀ ਮਾਨ ਉੱਤੇ ਚੁਟਕੀ ਲੈਂਦੇ ਕਿਹਾ ਕਿ 'ਮਾਨ ਸਾਹਿਬ ਆਖਦੇ ਹੁੰਦੇ ਸੀ ਅੰਗਰੇਜ਼ ਪੰਜਾਬੀਆਂ ਤੋਂ ਨੌਕਰੀਆਂ ਮੰਗਣਗੇ, ਜੋ ਜੀ 20 ਸਮਿੱਟ ਹੋਇਆ ਉਸ 'ਚ ਅੰਗਰੇਜ਼ਾਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਨੌਕਰੀਆਂ ਮੰਗੀਆਂ, ਨਾਲ ਹੀ ਮੈਮਾਂ ਨੇ ਵੀ 1000 ਰੁਪਏ ਮੰਗੇ ਕਿਉਂ ਪੰਜਾਬ ਦੀਆਂ ਔਰਤਾਂ ਨੂੰ ਮਾਨ ਸਰਕਾਰ 1000 ਰੁਪਏ ਦੇ ਰਹੀ ਹੈ। ਭਾਜਪਾ ਆਗੂ ਨੇ ਕਿਹਾ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਤਾਂ ਨੌਕਰੀਆਂ ਦੇ ਦੇਵੋ ਅਤੇ ਔਰਤਾਂ ਨੂੰ 1000 ਰੁਪਏ ਅੰਗਰੇਜ਼ਾਂ ਨੂੰ ਤਾਂ ਬਾਅਦ ਵਿੱਚ ਵੀ ਦੇਖ ਲੈਣਾ। ਉਨ੍ਹਾਂ ਪੰਜਾਬ ਸਰਕਾਰ 'ਤੇ ਸ਼ਬਦੀ ਹਮਲੇ ਕਰਦੇ ਕਿਹਾ ਕਿ ਮਾਨ ਸਾਹਿਬ ਪੰਜਾਬ ਦੇ ਲੋਕਾਂ ਨੇ ਇੱਕ ਸਾਲ 'ਚ ਤੁਹਾਡੀ ਸਰਕਾਰ ਵੱਲੋਂ ਲਿਆਉਂਦੇ ਬਦਲਾਅ ਨੂੰ ਬਹੁਤ ਚੰਗੀ ਤਰ੍ਹਾਂ ਦੇਖ ਲਿਆ ਹੈ।
ਅਸ਼ਵਨੀ ਸ਼ਰਮਾ ਦਾ ਪੰਜਾਬ ਸਰਕਾਰ 'ਤੇ ਤੰਜ, ਗੈਂਗਵਾਰ ਵੱਧਿਆ, ਜੇਲ੍ਹਾਂ ਚੋਂ ਇੰਟਰਵਿਊ ਹੋ ਰਹੀਆਂ ਅਸ਼ਵਨੀ ਸ਼ਰਮਾ ਦਾ ਪੰਜਾਬ ਸਰਕਾਰ 'ਤੇ ਤੰਜ: ਰਾਜ ਕੁਮਾਰ ਵੇਰਕਾ ਤੋਂ ਬਾਅਦ ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਹਰ ਫਰੰਟ ਉੱਤੇ ਫੇਲ੍ਹ ਕਰਾਰ ਦਿੱਤਾ ਹੈ । ਉਨ੍ਹਾਂ ਆਖਿਆ ਕਿ ਸਰਕਾਰ ਦੇ ਆਉਣ ਵਾਲ ਪੰਜਾਬ ਦਾ ਬੁਰਾ ਹਾਲ ਹੋ ਗਿਆ ਹੈ। ਰੰਗਲਾ ਪੰਜਾ ਬਣਾਉਣ ਦੀਆਂ ਗੱਲ ਕਰਨ ਵਾਲੀ ਸਰਕਾਰ ਦੇ ਰਾਜ 'ਚ ਆਏ ਦਿਨ ਕਤਲ ਹੋ ਰਹੇ ਹਨ, ਗੈਂਗਵਾਰ ਲਗਾਤਾਰ ਵੱਧਦੀ ਜਾ ਰਹੀ ਹੈ। ਜੇਲ੍ਹਾਂ ਚੋਂ ਇੰਟਰਵਿਊ ਹੋ ਰਹੀਆਂ ਹਨ। ਸਿਹਤ ਸੁਵਿਧਾਵਾਂ ਦਾ ਮਾੜਾ ਹਾਲ ਹੋ ਗਿਆ ਹੈ। ਔਰਤਾਂ ਨਾਲ 1000 ਦੇਣ ਦਾ ਕੀਤਾ ਵਾਅਦਾ ਹਾਲੇ ਤੱਕ ਪੂਰਾ ਨਹੀਂ ਹੋਇਆ।ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਨੂੰਨ ਵਿਵਸਥਾ ਦਾ ਹਾਲ ਇਸ ਕਦਰ ਮਾੜਾ ਹੋ ਗਿਆ ਹੈ ਕਿ ਪੁਲਿਸ ਆਪਣੀ ਹੀ ਰਾਖੀ ਨਹੀਂ ਕਰ ਪਾ ਰਹੀ ਅਤੇ ਪੰਜਾਬ ਦੇ ਲੋਕ ਡਰ ਦੇ ਮਾਹੌਲ 'ਚ ਆਪਣੇ ਦਿਲ ਲੰਘਾ ਰਹੇ ਹਨ।
'ਆਪ' ਦਾ ਇੱਕ ਸਾਲ: ਉਧਰ ਦੂਜੇ ਪਾਸੇ ਮੁੱਖ ਮੰਤਰੀ ਸਰਕਾਰ ਦੇ ਇੱਕ ਸਾਲ ਪੂਰਾ ਹੋਣ 'ਤੇ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਕਰਦੇ ਹੋਏ ਆਖ ਰਹੇ ਹਨ ਕਿ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ। ਮੁੱਖ ਮੰਤਰੀ ਨੇ ਆਮ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਲੋਕਾਂ ਨੂੰ ਗਾਰੰਟੀਆਂ ਦਿੱਤੀਆਂ ਸੀ ਨਾ ਕਿ ਵਾਅਦੇ ਕੀਤੇ ਸੀ। ਇਸੇ ਲਈ ਅਸੀਂ ਉਹ ਕੰਮ ਕੀਤੇ ਜੋ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ। ਅਸੀਂ ਬਹਿਬਲ ਕਲਾਂ ਕੇਸ ਵਿੱਚ ਕਾਰਵਾਈ ਨੂੰ ਅੱਗੇ ਤੋਰਦੇ ਹੋਏ ਸਿੱਟ ਵੱਲੋਂ ਬਣਾਈ ਚਾਰਜਸ਼ੀਟ ਨੂੰ ਅਦਾਲਤ 'ਚ ਪੇਸ਼ ਕੀਤਾ ਤਾਂ ਜੋ ਸੱਚ ਸਭ ਦੇ ਸਾਹਮਣੇ ਆ ਸਕੇ। ਭ੍ਰਿਸ਼ਟਾਚਾਰ ਖ਼ਤਮ ਕੀਤਾ, ਨਸ਼ੇ 'ਤੇ ਠੱਲ੍ਹ ਪਾਈ, ਬਿਜਲੀ ਮੁਫ਼ਤ ਦਿੱਤੀ, ਨੌਕਰੀਆਂ ਦਿੱਤੀਆਂ, ਸਿਹਤ ਸਹਲੂਤਾਂ ਵਿੱਚ ਸੁਧਾਰ ਕੀਤਾ, ਕੱਚੇ ਮੁਲਾਜ਼ਮ ਪੱਕੇ ਕੀਤੇ।
ਇਹ ਵੀ ਪੜ੍ਹੋ:AAP Govt 1 year Complete: ਪੰਜਾਬ 'ਚ ਆਪ ਸਰਕਾਰ ਦਾ ਇਕ ਸਾਲ ਪੂਰਾ, ਜਾਣੋ, ਕਿਹੜੀਆਂ ਗਾਰੰਟੀਆਂ ਨੂੰ ਪਿਆ ਬੂਰ ਤੇ ਕਿਹੜੀਆਂ ਅਜੇ ਬਾਕੀ